ਆਯੁਸ਼ਮਾਨ ਖੁਰਾਨਾ ਦੀ ਫਿਲਮ 'ਅਨੇਕ' ਜਲਦ ਹੀ OTT ਪਲੇਟਫਾਰਮ 'ਤੇ ਹੋਵੇਗੀ ਰਿਲੀਜ਼, ਪੜ੍ਹੋ ਪੂਰੀ ਖ਼ਬਰ

Reported by: PTC Punjabi Desk | Edited by: Pushp Raj  |  June 24th 2022 05:13 PM |  Updated: June 24th 2022 05:13 PM

ਆਯੁਸ਼ਮਾਨ ਖੁਰਾਨਾ ਦੀ ਫਿਲਮ 'ਅਨੇਕ' ਜਲਦ ਹੀ OTT ਪਲੇਟਫਾਰਮ 'ਤੇ ਹੋਵੇਗੀ ਰਿਲੀਜ਼, ਪੜ੍ਹੋ ਪੂਰੀ ਖ਼ਬਰ

ANEK OTT Release: ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਨਾ ਦੀ ਫਿਲਮ 'ਅਨੇਕ' ਸਿਨੇਮਾਘਰਾਂ 'ਚ ਕਮਾਲ ਨਹੀਂ ਕਰ ਸਕੀ। ਅਨੁਭਵ ਸਿਨਹਾ ਵੱਲੋਂ ਨਿਰਦੇਸ਼ਿਤ ਇਹ ਫਿਲਮ 27 ਮਈ ਨੂੰ ਰਿਲੀਜ਼ ਹੋਈ, ਫਿਲਮ ਨੇ ਬਾਕਸ ਆਫਿਸ 'ਤੇ ਗੋਡੇ ਟੇਕ ਦਿੱਤੇ ਅਤੇ ਜਲਦੀ ਹੀ ਇਹ ਸਿਨੇਮਾਘਰਾਂ ਤੋਂ ਜਦਾ ਗਈ। ਹੁਣ ਫਿਲਮ ਮੇਕਰਸ ਨੇ ਇਸ ਫਿਲਮ ਨੂੰ ਜਲਦ ਹੀ OTT ਪਲੇਟਫਾਰਮ 'ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ।

ਦੱਸ ਦਈਏ ਕਿ ਆਯੁਸ਼ਮਾਨ ਖੁਰਾਨਾ ਸਟਾਰਰ ਫਿਲਮ 'ਅਨੇਕ' ਭਾਰਤ 'ਚ 1200 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਸੀ ਅਤੇ ਇਹ ਫਿਲਮ ਵਿਦੇਸ਼ਾਂ 'ਚ ਲਗਭਗ 600 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਸੀ। 40 ਕਰੋੜ ਦੇ ਬਜਟ ਵਾਲੀ ਇਹ ਫਿਲਮ ਕਮਾਈ ਦੇ ਮਾਮਲੇ 'ਚ ਪਿੱਛੇ ਰਹਿ ਗਈ ਸੀ।

ਹੁਣ ਮੇਕਰਸ ਨੇ ਇਸ ਦਾ ਬਜਟ ਕੱਢਣ ਲਈ ਇਸ ਨੂੰ OTT ਪਲੇਟਫਾਰਮ 'ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਇਹ ਫਿਲਮ ਕਿਸ OTT ਪਲੇਟਫਾਰਮ 'ਤੇ ਅਤੇ ਕਦੋਂ ਰਿਲੀਜ਼ ਹੋਵੇਗੀ, ਇਸ ਦੀ ਜਾਣਕਾਰੀ ਸਾਹਮਣੇ ਆਈ ਹੈ।

OTT ਪਲੇਟਫਾਰਮ 'ਤੇ ਕਦੋਂ ਅਤੇ ਕਿੱਥੇ ਰਿਲੀਜ਼ ਹੋਵੇਗੀ ਫਿਲਮ

ਇਹ ਫਿਲਮ 26 ਜੂਨ ਐਤਵਾਰ ਨੂੰ OTT 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਹ ਦੁਪਹਿਰ 12 ਵਜੇ ਦੇ ਕਰੀਬ Netflix 'ਤੇ ਰਿਲੀਜ਼ ਹੋਵੇਗੀ। ਨੈਟਫਲਿਕਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਪੋਸਟ ਸ਼ੇਅਰ ਕਰਕੇ ਇਸ ਗੱਲ ਦਾ ਐਲਾਨ ਕੀਤਾ ਹੈ।ਇਸ ਫਿਲਮ ਨਾਲ ਨਾਗਾਲੈਂਡ ਦੀ ਅਦਾਕਾਰਾ ਐਂਡਰੀਆ ਕੇਵਿਚੁਸਾ ਨੇ ਫਿਲਮ ਅਨੇਕ ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਹੈ।

ਫਿਲਮ 'ਅਨੇਕ' ਕਾਸਟ ਅਤੇ ਕਰੂ

ਆਯੁਸ਼ਮਾਨ ਖੁਰਾਨਾ ਤੋਂ ਇਲਾਵਾ, ਨਾਗਾਲੈਂਡ ਦੀ ਮਾਡਲ ਐਂਡਰੀਆ ਕੇਵਿਚੁਸਾ ਫਿਲਮ ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਦੀ ਹੈ। ਅਨੁਭਵ ਸਿਨਹਾ ਨੇ ਫਿਲਮ ਅਨੇਕ ਨੂੰ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ, ਜਿਸ ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਅਤੇ ਅਨੁਭਵ ਸਿਨਹਾ ਦੁਆਰਾ ਨਿਰਮਿਤ ਕੀਤਾ ਗਿਆ ਹੈ ਅਤੇ ਟੀ-ਸੀਰੀਜ਼ ਅਤੇ ਬਨਾਰਸ ਟੀਮ ਵਰਕ ਦੇ ਲੇਬਲ ਹੇਠ ਭੂਸ਼ਣ ਕੁਮਾਰ ਦੁਆਰਾ ਬੈਂਕਰੋਲ ਕੀਤਾ ਗਿਆ ਹੈ।

ਫਿਲਮ 'ਚ ਕੀ ਹੈ ਖ਼ਾਸ

ਆਯੁਸ਼ਮਾਨ ਖੁਰਾਨਾ ਦੀ ਫਿਲਮ 'ਅਨੇਕ' 'ਚ ਭਾਰਤ ਦੇ ਉੱਤਰ-ਪੂਰਬੀ ਖੇਤਰ ਦੇ ਮੁੱਦਿਆਂ ਅਤੇ ਉਥੇ ਰਹਿਣ ਵਾਲੇ ਲੋਕਾਂ ਨਾਲ ਹੋ ਰਹੇ ਵਿਤਕਰੇ ਨੂੰ ਪਰਦੇ 'ਤੇ ਚੰਗੀ ਤਰ੍ਹਾਂ ਦਿਖਾਇਆ ਗਿਆ ਹੈ। ਇਹ ਉੱਤਰ-ਪੂਰਬੀ ਭਾਰਤ ਦੇ ਲੋਕਾਂ ਦੀ ਕਹਾਣੀ ਨੂੰ ਦਰਸਾਉਂਦਾ ਹੈ।

ਹੋਰ ਪੜ੍ਹੋ: ਭੂਲ ਭੁਲਾਇਆ 2 ਦੀ ਵੱਡੀ ਸਫਲਤਾ 'ਤੇ ਭੂਸ਼ਣ ਕੁਮਾਰ ਨੇ ਕਾਰਤਿਕ ਆਰੀਅਨ ਨੂੰ ਭਾਰਤ ਦੀ ਪਹਿਲੀ ਮੈਕਲਾਰੇਨ ਜੀ.ਟੀ ਕਾਰ

ਫਿਲਮ 'ਅਨੇਕ' ਵਿੱਚ ਉਸ ਦੀ ਬਗਾਵਤ ਅਤੇ ਭਾਰਤ ਨਾਲ ਏਕੀਕਰਨ ਦੀ ਲੋੜ ਨੂੰ ਉਜਾਗਰ ਕੀਤਾ ਗਿਆ ਹੈ। ਫਿਲਮ ਵਿੱਚ, ਆਯੁਸ਼ਮਾਨ ਨੇ ਅਮਨ, ਇੱਕ ਅੰਡਰਕਵਰ ਅਫਸਰ ਦੀ ਭੂਮਿਕਾ ਨਿਭਾਈ ਹੈ, ਜੋ ਉੱਤਰ-ਪੂਰਬ ਵਿੱਚ ਜੋਸ਼ੂਆ ਦਾ ਕੰਮ ਕਰਦਾ ਹੈ। ਫਿਲਮ ਨੂੰ ਆਲੋਚਕਾਂ ਨੇ ਸਰਾਹਿਆ ਸੀ ਪਰ ਪਤਾ ਨਹੀਂ ਕਿਉਂ ਇਹ ਫਿਲਮ ਦਰਸ਼ਕਾਂ ਨੂੰ ਆਪਣੇ ਵੱਲ ਆਕਰਸ਼ਿਤ ਨਹੀਂ ਕਰ ਸਕੀ। ਅਨੁਭਵ ਸਿਨਹਾ ਵੱਲੋਂ ਨਿਰਦੇਸ਼ਿਤ ਅਨੇਕ ਨੂੰ ਭੂਸ਼ਣ ਕੁਮਾਰ ਦੀ ਟੀ-ਸੀਰੀਜ਼ ਵੱਲੋਂ ਨਿਰਮਿਤ ਕੀਤਾ ਗਿਆ ਹੈ।

 

View this post on Instagram

 

A post shared by Netflix India (@netflix_in)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network