ਆਯੂਸ਼ਮਾਨ ਖੁਰਾਣਾ ਦੀ ਫਿਲਮ 'ਅੰਧਾਧੁਨ' ਨਾਮ ਬਦਲ ਕੇ ਚਾਈਨਾ 'ਚ ਹੋ ਰਹੀ ਹੈ 5000 ਸਕ੍ਰੀਨਜ਼ 'ਤੇ ਰਿਲੀਜ਼
ਆਯੂਸ਼ਮਾਨ ਖੁਰਾਣਾ ਦੀ ਫਿਲਮ 'ਅੰਧਾਧੁਨ' ਨਾਮ ਬਦਲ ਕੇ ਚਾਈਨਾ 'ਚ ਹੋ ਰਹੀ ਹੈ 5000 ਸਕ੍ਰੀਨਜ਼ 'ਤੇ ਰਿਲੀਜ਼ : ਪਿਛਲੇ ਸਾਲ ਆਈ ਆਯੂਸ਼ਮਾਨ ਖੁਰਾਣਾ , ਤੱਬੂ ਅਤੇ ਰਾਧਿਕਾ ਆਪਤੇ ਸਟਾਰਰ ਫ਼ਿਲਮ ਅੰਧਾਧੁਨ ਰਿਲੀਜ਼ ਹੋਈ ਸੀ ਜਿਸ ਨੇ ਬਾਕਸ ਆਫਿਸ ਤੇ ਕਾਫੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਹੁਣ ਇਹ ਫਿਲਮ ਚੀਨ 'ਚ ਵੀ ਧਮਾਲ ਮਚਾਉਣ ਜਾ ਰਹੀ ਹੈ। ਜੀ ਹਾਂ ਆਯੂਸ਼ਮਾਨ ਖੁਰਾਣਾ ਦੀ ਇਹ ਫਿਲਮ 3 ਮਈ ਨੂੰ ਚੀਨ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਅੰਧਾਧੁਨ ਚੀਨ 'ਚ ਲੱਗਭਗ 5000 ਸਕ੍ਰੀਨਜ਼ 'ਤੇ ਰਿਲੀਜ਼ ਹੋਣ ਵਾਲੀ ਹੈ। ਪਰ ਚੀਨ 'ਚ ਫਿਲਮ ਪਿਆਨੋ ਪਲੇਅਰ ਦੇ ਨਾਮ 'ਤੇ ਰਿਲੀਜ਼ ਹੋਣ ਵਾਲੀ ਹੈ।
ਤੁਹਾਨੂੰ ਦੱਸ ਦਈਏ ਭਾਰਤ 'ਚ ਅੰਧਾਧੁਨ ਪਿਛਲੇ ਸਾਲ ਅਕਤੂਬਰ ਵਿੱਚ ਰਿਲੀਜ਼ ਹੋਈ ਸੀ। ਫਿਲਮ ਨੇ ਬਾਕਸ - ਆਫਿਸ ਉੱਤੇ ਚੰਗੀ ਕਮਾਈ ਕੀਤੀ ਸੀ। ਨਾਲ ਹੀ ਕਰਿਟਿਕ ਵੱਲੋਂ ਵੀ ਚੰਗੇ ਰੀਵਿਊ ਮਿਲੇ ਸਨ।ਵਾਇਆਕਾਮ 18 ਮੋਸ਼ਨ ਪਿਕਚਰਸ ਦੁਆਰਾ ਵੱਲੋਂ ਬਣਾਈ ਫਿਲਮ, ਅੰਧਾਧੁਨ ਸ਼੍ਰੀਰਾਮ ਰਾਘਵਨ ਦੁਆਰਾ ਨਿਰਦੇਸ਼ਿਤ ਹੈ। ਇਹ ਇੱਕ ਮਰਡਰ ਮਿਸਟਰੀ ਫਿਲਮ ਹੈ।
ਹੋਰ ਵੇਖੋ : ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਦੀ ਫਿਲਮ ਜਿੰਦੇ ਮੇਰੀਏ ਦਾ ਸ਼ੂਟ ਹੋਇਆ ਸ਼ੁਰੂ, ਸੈੱਟ ਤੋਂ ਸਾਹਮਣੇ ਆਈ ਤਸਵੀਰ
ਅੰਧਾਧੁਨ ਤੋਂ ਇਲਾਵਾ ਕਈ ਅਜਿਹੀਆਂ ਫਿਲਮਾਂ ਹਨ ਜੋ ਬੀਤੇ ਕੁੱਝ ਸਾਲਾਂ 'ਚ ਚੀਨ 'ਚ ਰਿਲੀਜ਼ ਹੋਈਆਂ ਹਨ। ਆਮੀਰ ਖਾਨ ਦੀ ਫਿਲਮ ਠਗਸ ਆਫ ਹਿੰਦੋਸਤਾਨ, ਪੈਡਮੈਨ, ਹਿੰਦੀ ਮੀਡੀਅਮ, ਸੀਕਰੇਟ ਸੁਪਰਸਟਾਰ ਵਰਗੀਆਂ ਕਈ ਫਿਲਮਾਂ ਹਨ ਜੋ ਚਾਈਨਾ 'ਚ ਰਿਲੀਜ਼ ਹੋ ਚੁੱਕੀਆਂ ਹਨ। ਅੰਧਾਧੁਨ ਤੋਂ ਬਾਅਦ ਅਕਸ਼ੈ ਕੁਮਾਰ ਦੀ ਫਿਲਮ 2.0 ਇਸ ਸਾਲ ਮਈ 'ਚ ਚਾਈਨਾ 'ਚ ਰਿਲੀਜ਼ ਹੋਣ ਜਾ ਰਹੀ ਹੈ।