ਆਯੁਸ਼ ਸ਼ਰਮਾ ਦੇ ਦਾਦਾ ਸਾਬਕਾ ਕੇਂਦਰੀ ਮੰਤਰੀ ਪੰਡਿਤ ਸੁਖਰਾਮ ਸ਼ਰਮਾ ਦਾ ਹੋਇਆ ਦੇਹਾਂਤ
ਬਾਲੀਵੁੱਡ ਤੋਂ ਇੱਕ ਦੁੱਖਦ ਖ਼ਬਰ ਸਾਹਮਣੇ ਆਈ ਹੈ। ਬਾਲੀਵੁੱਡ ਅਦਾਕਾਰ ਤੇ ਸਲਮਾਨ ਖਾਨ ਦੇ ਜੀਜਾ ਆਯੁਸ਼ ਸ਼ਰਮਾ ਦੇ ਦਾਦਾ ਜੀ ਦਾ ਦੇਹਾਂਤ ਹੋ ਗਿਆ ਹੈ। ਆਯੁਸ਼ ਸ਼ਰਮਾ ਦੇ ਦਾਦਾ ਸੁਖਰਾਮ ਸ਼ਰਮਾ ਸਾਬਕਾ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਸਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਦੀ ਪੁਸ਼ਟੀ ਖੁਦ ਆਯੁਸ਼ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕੀਤੀ ਹੈ।
ਆਯੁਸ਼ ਸ਼ਰਮਾ ਦੇ ਦਾਦਾ ਅਤੇ ਸਾਬਕਾ ਕੇਂਦਰੀ ਮੰਤਰੀ ਪੰਡਿਤ ਸੁਖਰਾਮ ਸ਼ਰਮਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਬ੍ਰੇਨ ਸਟ੍ਰੋਕ ਤੋਂ ਬਾਅਦ ਦਿੱਲੀ ਦੇ ਏਮਜ਼ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। ਉਨ੍ਹਾਂ ਦੀ ਉਮਰ 94 ਸਾਲ ਸੀ।
image From instagram
ਆਯੁਸ਼ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇੱਕ ਦਿਨ ਪਹਿਲਾਂ ਆਯੁਸ਼ ਨੇ ਇੱਕ ਪੋਸਟ ਸ਼ੇਅਰ ਕਰਕੇ ਫੈਨਜ਼ ਨੂੰ ਆਪਣੇ ਦਾਦਾ ਜੀ ਲਈ ਪ੍ਰਾਰਥਨਾ ਕਰਨ ਲਈ ਕਿਹਾ ਸੀ।
ਇਸ ਦੁਖਦ ਖ਼ਬਰ ਨੂੰ ਆਯੁਸ਼ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਆਯੁਸ਼ ਸ਼ਰਮਾ ਨੇ ਆਪਣੇ ਦਾਦਾ ਜੀ ਲਈ ਇੱਕ ਬਹੁਤ ਹੀ ਭਾਵੁਕ ਨੋਟ ਲਿਖਿਆ ਹੈ।
ਆਯੁਸ਼ ਨੇ ਆਪਣੀ ਪੋਸਟ ਵਿੱਚ ਲਿਖਿਆ, " ਬਹੁਤ ਹੀ ਭਾਰੀ ਤੇ ਦੁਖੀ ਮਨ ਨਾਲ ਮੈਂ ਆਪਣੇ ਪਿਆਰੇ ਦਾਦਾ ਜੀ ਪੰਡਿਤ ਸੁਖਰਾਮ ਸ਼ਰਮਾ ਨੂੰ ਵਿਦਾਈ ਦੇ ਰਿਹਾ ਹਾਂ। ਭਲੇ ਹੀ ਤੁਸੀਂ ਚੱਲੇ ਗਏ, ਪਰ ਫਿਰ ਵੀ ਇਹ ਜਾਣਦਾ ਹਾਂ ਕਿ ਤੁਸੀਂ ਹਮੇਸ਼ਾ ਮੇਰੇ ਨਾਲ ਰਹੋਗੇ, ਮੇਰਾ ਖਿਆਲ ਰੱਖੋਗੇ, ਮੈਨੂੰ ਰਾਹ ਵਿਖਾਓਗੇ ਤੇ ਮੈਨੂੰ ਆਪਣਾ ਅਸ਼ੀਰਵਾਦ ਦਵੋਗੇ, ਜਿਵੇਂ ਤੁਸੀਂ ਹਮੇਸ਼ਾਂ ਦਿੰਦੇ ਸੀ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ, ਦਾਦਾ ਜੀ ਅਸੀਂ ਤੁਹਾਨੂੰ ਹਮੇਸ਼ਾ ਯਾਦ ਕਰਾਂਗੇ। "
image From instagram
ਇੱਕ ਦਿਨ ਪਹਿਲਾਂ ਵੀ, ਆਯੁਸ਼ ਨੇ ਆਪਣੇ ਦਾਦਾ ਬਾਰੇ ਅਫਵਾਹਾਂ 'ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਸੀ। ਆਯੁਸ਼ ਨੇ ਲਿਖਿਆ, 'ਮੇਰੇ ਦਾਦਾ ਪੰਡਿਤ ਸੁਖਰਾਮ ਸ਼ਰਮਾ ਬੜੀ ਬਹਾਦਰੀ ਨਾਲ ਲੜਾਈ ਲੜ ਰਹੇ ਹਨ। ਕਿਰਪਾ ਕਰਕੇ ਸਾਰੀਆਂ ਅਫਵਾਹਾਂ 'ਤੇ ਧਿਆਨ ਨਾ ਦਿਓ ਅਤੇ ਉਨ੍ਹਾਂ ਦੀ ਸਿਹਤ ਲਈ ਪ੍ਰਾਰਥਨਾ ਕਰੋ। ਅਸੀਂ ਤੁਹਾਡੇ ਨਾਲ ਉਨ੍ਹਾਂ ਦੀ ਸਿਹਤ ਨਾਲ ਜੁੜੀ ਹਰ ਅਪਡੇਟ ਸਾਂਝੀ ਕਰਾਂਗੇ।
image From instagram
ਹੋਰ ਪੜ੍ਹੋ : Celebrity Ranking 'ਚ ਤੇਜਸਵੀ ਪ੍ਰਕਾਸ਼ ਨੂੰ ਪਿਛੇ ਛੱਡ ਸ਼ਹਿਨਾਜ਼ ਗਿੱਲ ਨੇ ਹਾਸਲ ਕੀਤਾ ਟੌਪ ਸੈਲੀਬ੍ਰੀਟੀ ਦਾ ਖਿਤਾਬ
ਦੱਸ ਦੇਈਏ ਕਿ ਸਾਬਕਾ ਕੇਂਦਰੀ ਮੰਤਰੀ ਪੰਡਿਤ ਸੁਖਰਾਮ ਸ਼ਰਮਾ ਦੇ ਦੋ ਪੋਤੇ ਆਯੁਸ਼ ਸ਼ਰਮਾ ਅਤੇ ਆਸ਼ਰੇ ਸ਼ਰਮਾ ਹਨ। ਆਸ਼ਰੇ ਰਾਜਨੀਤੀ ਵਿੱਚ ਸਰਗਰਮ ਹੈ ਜਦੋਂ ਕਿ ਆਯੁਸ਼ ਬਾਲੀਵੁੱਡ ਇੰਡਸਟਰੀ ਦਾ ਹਿੱਸਾ ਹਨ ਆਯੁਸ਼ ਦਾ ਵਿਆਹ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਨਾਲ ਹੋਇਆ ਹੈ ਅਤੇ ਦੋਵਾਂ ਦੇ ਦੋ ਬੱਚੇ ਹਨ।
View this post on Instagram