ਅਵਕਾਸ਼ ਮਾਨ ਦੇ ਨਵੇਂ ਗੀਤ ‘ਐਨਾ ਸੋਹਣਾ -ਦੀ ਕਲੀ’ ਦਾ ਪੋਸਟਰ ਆਇਆ ਸਾਹਮਣੇ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Reported by: PTC Punjabi Desk | Edited by: Lajwinder kaur  |  October 23rd 2020 03:07 PM |  Updated: October 23rd 2020 03:07 PM

ਅਵਕਾਸ਼ ਮਾਨ ਦੇ ਨਵੇਂ ਗੀਤ ‘ਐਨਾ ਸੋਹਣਾ -ਦੀ ਕਲੀ’ ਦਾ ਪੋਸਟਰ ਆਇਆ ਸਾਹਮਣੇ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਪੰਜਾਬੀ ਗਾਇਕ ਅਵਕਾਸ਼ ਮਾਨ ਜੋ ਕਿ ਬਹੁਤ ਜਲਦ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਨੇ । ਗਾਇਕੀ ਜਗਤ ‘ਚ ਆਪਣਾ ਮੁਕਾਮ ਬਨਾਉਣ ਦੇ ਲਈ ਅਵਕਾਸ਼ ਮਾਨ ਆਪਣੇ ਪਿਤਾ ਹਰਭਜਨ ਮਾਨ ਦੇ ਦਿਖਾਏ ਹੋਏ ਰਾਹਾਂ ‘ਤੇ ਚੱਲ ਰਹੇ ਨੇ।

avkash and harbhajan maan  ਹੋਰ ਪੜ੍ਹੋ :ਮਾਨਸੀ ਸ਼ਰਮਾ ਤੇ ਰੇਦਾਨ ਦੀ ਇਹ ਕਿਊਟ ਤਸਵੀਰ ਆਈ ਸਾਹਮਣੇ, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਮਾਂ-ਪੁੱਤ ਦੀ ਇਹ ਤਸਵੀਰ

ਜਿਸ ਕਰਕੇ ਉਹ ਬਹੁਤ ਚੁਣ ਕੇ ਅਤੇ ਪੂਰੀ ਤਿਆਰੀ ਦੇ ਨਾਲ ਆਪਣੇ ਗੀਤ ਲੈ ਕੇ ਆਉਂਦੇ ਨੇ । ਜਿਸਦੇ ਚੱਲਦੇ ਉਹ ‘ਐਨਾ ਸੋਹਣਾ -ਦੀ ਕਲੀ’ (Aina Sohna -The Kali) ਟਾਈਟਲ ਹੇਠ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ ।

avkash post

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ  ਹਰਵਿੰਦਰ ਤਤਲਾ (Harwinder Tatla) ਨੇ ਲਿਖੇ ਨੇ । ਗਾਣੇ ਦਾ ਵੀਡੀਓ ਸਟਾਲਿਨਵੀਰ ਸਿੰਘ ਹੋਰਾਂ ਨੇ ਤਿਆਰ ਕੀਤੀ ਹੈ । ਪੂਰਾ ਗਾਣਾ 28 ਅਕਤੂਬਰ ਨੂੰ ਰਿਲੀਜ਼ ਹੋਵੇਗਾ । ਫੈਨਜ਼ ਕਮੈਂਟਸ ਕਰਕੇ ਅਵਕਾਸ਼ ਨੂੰ ਆਪਣੀਆਂ ਸ਼ੁਭਕਾਮਨਾਵਾਂ ਦੇ ਰਹੇ ਨੇ ।

avkash mann with family

ਜੇ ਗੱਲ ਕਰੀਏ ਅਵਕਾਸ਼ ਮਾਨ ਦੇ ਵਰਕ ਫਰੰਟ ਦੀ ਤਾਂ ਬਤੌਰ ਗਾਇਕ ਉਨ੍ਹਾਂ ਨੇ ‘ਤੇਰੇ ਵਾਸਤੇ’ ਗੀਤ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਡੈਬਿਊ ਕੀਤਾ ਸੀ । ਇਸ ਤੋਂ ਬਾਅਦ ਉਹ ਇੰਗਲਿਸ਼ ਗੀਤ ‘ਡਰੀਮ’ ਲੈ ਕੇ ਆਏ ਸੀ । ਇਸ ਸਾਲ ਉਹ ‘ਜੱਟ ਦੀ ਸਟਾਰ’ ਗੀਤ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਸਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network