author image
Shaminder

ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ‘ਚ ਪਟਿਆਲਾ ਸਥਿਤ ਚੜ੍ਹਦੀਕਲਾ ‘ਚ ਬਤੌਰ ਐਡੀਟਰ ਦੇ ਕੰਮ ਨਾਲ ਕੀਤੀ ।ਇਸ ਤੋਂ ਬਾਅਦ ਕੁਝ ਸਮਾਂ ਫਰੀ ਲਾਂਸ ਫੀਚਰ ਰਾਈਟਿੰਗ ਦਾ ਕੰਮ ਦੈਨਿਕ ਭਾਸਕਰ ਦੇ ਲਈ ਕੀਤਾ । ਇਸ ਤੋਂ ਬਾਅਦ ਮੈਂ ਰੱਖੜਾ ਟੈਕਨੋਲੋਜੀ ਪਟਿਆਲਾ ‘ਚ ਡੀਟੀਵੀ ‘ਚ ਬਤੌਰ ਨਿਊਜ਼ ਹੈੱਡ ਬੁਲੈਟਿਨ ਦਾ ਕੰਮ ਸੰਭਾਲਿਆ । ਇਸ ਤੋਂ ਇਲਾਵਾ ਕੈਜ਼ੂਅਲ ਅਨਾਊਂਸਰ ਆਲ ਇੰਡੀਆ ਰੇਡੀਓ ‘ਚ ਵੀ ਕੰਮ ਕੀਤਾ ਹੈ।ਐਮ ਐੱਚ ਵਨ ਨਿਊਜ਼ ‘ਚ ਮੈਂ ਸੀਨੀਅਰ ਪ੍ਰੋਡਿਊਸਰ ਦੇ ਤੌਰ ‘ਤੇ ਵੀ ਕੰਮ ਕਰ ਚੁੱਕੀ ਹਾਂ । ਜਿੱਥੇ ਮੈਂ ਨਿਊਜ਼ ਦੇ ਨਾਲ–ਨਾਲ ਸਪੈਸ਼ਲ ਪ੍ਰੋਗਰਾਮ ਪ੍ਰੋਡਿਊਸ ਕਰਦੀ ਸੀ ।ਇਸ ਤੋਂ ਬਾਅਦ ਮੈਂ ਜੁਆਇਨ ਕੀਤਾ ਦਿਸ਼ਾ ਟੀਵੀ, ਜਿੱਥੇ ਮੈਂ ਮੈਨੇਜਰ ਐਡੀਟਰ ਦੇ ਤੌਰ ‘ਤੇ ਕੰਮ ਕੀਤਾ । ਕੁਝ ਸਮਾਂ ਇੱਥੇ ਕੰਮ ਕਰਨ ਤੋਂ ਬਾਅਦ ਇੰਡੀਆ ਨਿਊਜ਼ ਪੰਜਾਬ ‘ਚ ਬਤੌਰ ਸੀਨੀਅਰ ਪ੍ਰੋਡਿਊਸਰ ਕੰਮ ਕੀਤਾ । ਜਿੱਥੇ ਨਿਊਜ਼ ਦੇ ਨਾਲ-ਨਾਲ ਮੈਂ ‘ਬਾਬਾ ਧੰਨ ਤੇਰੀ ਸਿੱਖੀ’ ਨਾਂਅ ਹੇਠ ਆਉਣ ਵਾਲੇ ਪ੍ਰੋਗਰਾਮ ਨੂੰ ਖੁਦ ਤਿਆਰ ਕਰਦੀ ਸੀ । ਇਸ ਤੋਂ ਬਾਅਦ ਬਤੌਰ ਸੀਨੀਅਰ ਕੰਟੈਂਟ ਰਾਈਟਰ ਮੈਂ ਪੀਟੀਸੀ ਜੁਆਇਨ ਕੀਤਾ ।

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network