ਆਥੀਆ ਸ਼ੈੱਟੀ ਤੇ ਕੇਐਲ ਰਾਹੁਲ ਦੇ ਵਿਆਹ ਦੀ ਤਰੀਕ ਆਈ ਸਾਹਮਣੇ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
Athiya Shetty-KL Rahul Wedding date: ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਦੀ ਧੀ ਆਥੀਆ ਸ਼ੈੱਟੀ ਅਤੇ ਕ੍ਰਿਕਟਰ ਕੇਐੱਲ ਰਾਹੁਲ ਇਨ੍ਹੀਂ ਦਿਨੀਂ ਚਰਚਾ 'ਚ ਹਨ। ਦੋਵਾਂ ਦੇ ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਦੂਜੇ ਪਾਸੇ ਮੀਡੀਆ ਰਿਪੋਰਟਾਂ ਮੁਤਾਬਕ ਕੇ ਐਲ ਰਾਹੁਲ ਅਤੇ ਆਥੀਆ ਸ਼ੈੱਟੀ ਇਸ ਮਹੀਨੇ ਤੋਂ ਬਾਅਦ ਵਿਆਹ ਕਰ ਸਕਦੇ ਹਨ।
image Source : Instagram
ਮੀਡੀਆ ਰਿਪੋਰਟਸ ਦੇ ਮੁਤਾਬਕ ਵਿਆਹ ਦੀ ਤਰੀਕ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇੱਕ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਥੀਆ ਅਤੇ ਕੇਐਲ ਰਾਹੁਲ 20 ਜਨਵਰੀ ਤੋਂ ਬਾਅਦ ਵਿਆਹ ਕਰ ਸਕਦੇ ਹਨ।
ਕੁਝ ਮੀਡੀਆ ਰਿਪੋਰਟਸ ਦੇ ਮੁਤਾਬਕ ਵਿਆਹ ਦੀਆਂ ਰਸਮਾਂ ਸੁਨੀਲ ਸ਼ੈੱਟੀ ਦੇ ਖੰਡਾਲਾ ਸਥਿਤ ਸ਼ਾਨਦਾਰ ਬੰਗਲੇ 'ਚ ਹੋਵੇਗੀ। ਦੱਸਣਯੋਗ ਹੈ ਕਿ ਖੰਡਾਲਾ ਵਿਖੇ ਪਹਾੜੀਆਂ ਦੇ ਵਿਚਕਾਰ ਸਥਿਤ ਸੁਨੀਲ ਸ਼ੈੱਟੀ ਦਾ ਬੰਗਲਾ ਕਿਸੇ ਰਿਜ਼ੋਰਟ ਤੋਂ ਘੱਟ ਨਹੀਂ ਹੈ। ਇਹ ਕੇਐੱਲ ਰਾਹੁਲ ਅਤੇ ਆਥੀਆ ਦੇ ਵਿਆਹ ਲਈ ਪਰਫੈਕਟ ਪਲੇਸ ਹੈ।
image Source : Instagram
ਖ਼ਬਰਾਂ ਮੁਤਾਬਕ ਰਾਹੁਲ-ਆਥੀਆ ਦਾ ਵਿਆਹ ਨਿੱਜੀ ਸਮਾਗਮ ਦੇ ਤਹਿਤ ਹੋਵੇਗਾ। ਕ੍ਰਿਕਟ ਜਗਤ, ਬਾਲੀਵੁੱਡ ਅਤੇ ਦੋਹਾਂ ਦੇ ਕੁਝ ਕਰੀਬੀ ਰਿਸ਼ਤੇਦਾਰ ਇਸ ਸ਼ਾਨਦਾਰ ਵਿਆਹ ਵਿੱਚ ਸ਼ਾਮਿਲ ਹੋਣ ਦੀ ਉਮੀਦ ਹੈ।
ਰਿਪੋਰਟ ਦੇ ਮੁਤਾਬਕ, ਕਿਉਂਕਿ ਵਿਆਹ ਵਿੱਚ ਸਿਰਫ ਨਜ਼ਦੀਕੀ ਲੋਕ ਹੀ ਸ਼ਾਮਿਲ ਹੋਣਗੇ, ਸੁਨੀਲ ਸ਼ੈੱਟੀ ਅਤੇ ਕੇਐਲ ਰਾਹੁਲ ਦੇ ਪਰਿਵਾਰ ਨੇ ਅਪ੍ਰੈਲ ਵਿੱਚ ਮਨੋਰੰਜਨ, ਖੇਡਾਂ, ਕਾਰੋਬਾਰ ਅਤੇ ਰਾਜਨੀਤਿਕ ਖੇਤਰਾਂ ਦੇ ਲੋਕਾਂ ਲਈ ਇੱਕ ਸ਼ਾਨਦਾਰ ਰਿਸੈਪਸ਼ਨ ਦੀ ਯੋਜਨਾ ਬਣਾਈ ਹੈ।
image Source : Instagram
ਹੋਰ ਪੜ੍ਹੋ: ਗਾਇਕੀ ਛੱਡ ਸ਼ੈਰੀ ਮਾਨ ਕਰਨ ਨਿਕਲੇ ਇਹ ਕੰਮ, ਪੋਸਟ ਸਾਂਝੀ ਕਰ ਫੈਨਜ਼ ਨੂੰ ਕਿਹਾ- ਸਿੱਖਣ ਲਈ ਕਰੋ ਸੰਪਰਕ
ਰਾਹੁਲ ਅਤੇ ਆਥੀਆ ਸ਼ੈੱਟੀ ਅਕਸਰ ਸੋਸ਼ਲ ਮੀਡੀਆ 'ਤੇ ਇੱਕ-ਦੂਜੇ ਨਾਲ ਮਜ਼ਾਕੀਆ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਫੈਨਜ਼ ਨੂੰ ਵੀ ਦੋਵਾਂ ਦੀਆਂ ਤਸਵੀਰਾਂ ਕਾਫੀ ਪਸੰਦ ਆ ਰਹੀਆਂ ਹਨ। ਹਾਲ ਹੀ 'ਚ ਦੋਵੇਂ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਦੁਬਈ ਪਹੁੰਚੇ ਸਨ। ਇਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ।