ਚਰਚਾ ਦਾ ਵਿਸ਼ਾ ਬਣਿਆ ਆਥੀਆ ਸ਼ੈੱਟੀ ਦਾ ਬ੍ਰਾਈਡਲ ਲਹਿੰਗਾ, 10 ਹਜ਼ਾਰ ਘੰਟਿਆਂ 'ਚ ਬਣ ਕੇ ਹੋਇਆ ਤਿਆਰ
Athiya Shetty bridal lehenga: ਭਾਰਤੀ ਕ੍ਰਿਕਟਰ ਕੇਐਲ ਰਾਹੁਲ ਅਤੇ ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। 23 ਜਨਵਰੀ ਨੂੰ ਦੋਹਾਂ ਨੇ ਆਪਣੇ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ ਵਿੱਚ ਸੱਤ ਫੇਰੇ ਲਏ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਇਸ ਜੋੜੇ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਤੋਂ ਬਾਅਦ ਅਦਾਕਾਰਾ ਦੇ ਬ੍ਰਾਈਡਲ ਲੁੱਕ ਦੀ ਫੈਨਜ਼ ਬਹੁਤ ਤਾਰੀਫ ਕਰ ਰਹੇ ਹਨ। ਇਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਆਥੀਆ ਦਾ ਬ੍ਰਾਈਡਲ ਲਹਿੰਗਾ। ਆਓ ਜਾਣਦੇ ਹਾਂ ਆਖ਼ਿਰ ਅਦਾਕਾਰਾ ਦੇ ਲਹਿੰਗੇ ਦੀ ਇਨ੍ਹੀਂ ਤਾਰੀਫ ਕਿਉਂ ਹੋ ਰਹੀ ਹੈ।
ਆਥੀਆ ਦੇ ਲਹਿੰਗੇ ਨੇ ਖਿਚਿਆ ਫੈਨਜ਼ ਦਾ ਧਿਆਨ
ਕੇਐਲ ਰਾਹੁਲ ਅਤੇ ਆਥੀਆ ਸ਼ੈੱਟੀ ਦਾ ਵਿਆਹ 23 ਜਨਵਰੀ ਨੂੰ ਸੁਨੀਲ ਸ਼ੈੱਟੀ ਦੇ ਖੰਡਾਲਾ ਫਾਰਮ ਹਾਊਸ 'ਤੇ ਹੋਇਆ ਸੀ। ਸ਼ਾਮ ਹੁੰਦੇ ਹੀ ਇਸ ਜੋੜੇ ਨੇ ਆਪਣੇ ਖਾਸ ਪਲ ਦੀਆਂ ਤਸਵੀਰਾਂ ਫੈਨਜ਼ ਨਾਲ ਸਾਂਝੀਆਂ ਕੀਤੀਆਂ। ਉਦੋਂ ਤੋਂ ਹੀ ਅਦਾਕਾਰਾ ਦੇ ਲਹਿੰਗੇ ਦੀ ਚਰਚਾ ਲਗਾਤਾਰ ਹੋ ਰਹੀ ਹੈ। ਅਦਾਕਾਰਾ ਦੇ ਖੂਬਸੂਰਤ ਲਹਿੰਗਾ ਤੋਂ ਫੈਨਜ਼ ਆਪਣੀਆਂ ਨਜ਼ਰਾਂ ਨਹੀਂ ਹਟਾ ਪਾ ਰਹੇ ਹਨ। ਦੁਲਹਨ ਆਥੀਆ ਨੇ ਪੇਸਟਲ ਪਿੰਕ ਕਲਰ ਦਾ ਹੈਵੀ ਵਰਕ ਵਾਲਾ ਲਹਿੰਗਾ ਪਾਇਆ ਸੀ। ਡਿਜ਼ਾਈਨਰ ਨੂੰ ਇਹ ਲਹਿੰਗਾ ਤਿਆਰ ਕਰਨ ਲਈ ਲਗਭਗ ਇੱਕ ਸਾਲ ਦਾ ਸਮਾਂ ਲੱਗਾ ਹੈ।
ਇੰਨੇ ਘੰਟਿਆਂ ਵਿੱਚ ਤਿਆਰ ਹੋਇਆ ਆਥੀਆ ਦਾ ਲਹਿੰਗਾ
ਦੁਲਹਨ ਆਥੀਆ ਸ਼ੈੱਟੀ ਦਾ ਲਹਿੰਗਾ ਮਸ਼ਹੂਰ ਡਿਜ਼ਾਈਨਰ ਅਨਾਮਿਕਾ ਖੰਨਾ ਨੇ ਡਿਜ਼ਾਈਨ ਕੀਤਾ ਹੈ। ਡਿਜ਼ਾਈਨਰ ਨੂੰ ਇਹ ਲਹਿੰਗਾ ਤਿਆਰ ਕਰਨ 'ਚ ਲਗਭਗ 10 ਹਜ਼ਾਰ ਘੰਟੇ ਅਤੇ 416 ਦਿਨ ਦਾ ਸਮਾਂ ਲੱਗਾ ਹੈ। ਇਸ ਲਹਿੰਗੇ ਨੂੰ ਤਿਆਰ ਕਰਨ ਲਈ ਡਿਜ਼ਾਈਨਰ ਨੇ ਇੱਕ ਵੱਡੀ ਟੀਮ ਬਣਾਈ ਸੀ। ਇਸ ਲਹਿੰਗੇ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਮਸ਼ੀਨ ਨਾਲ ਨਹੀਂ ਸਗੋਂ ਹੱਥਾਂ ਨਾਲ ਬੁਣ ਕੇ ਤਿਆਰ ਕੀਤਾ ਗਿਆ ਹੈ।
ਆਥੀਆ ਸ਼ੈੱਟੀ ਦੇ ਇਸ ਲਹਿੰਗਾ ਨੂੰ ਕਾਰੀਗਰਾਂ ਨੇ ਦਿਨ-ਰਾਤ ਮਿਹਨਤ ਕਰਕੇ ਹੱਥਾਂ ਨਾਲ ਬੁਣਿਆ ਹੈ। ਇਸ ਵਿੱਚ ਸਿਲਕ ਜ਼ਰਦੋਜੀ ਅਤੇ ਨੈਟ ਵਰਕ ਹੈ। ਜਦੋਂ ਕਿ ਇਸ ਲਹਿੰਗੇ ਦਾ ਦੁਪੱਟਾ ਰੇਸ਼ਮੀ ਧਾਗਿਆਂ ਨਾਲ ਬਣਿਆ ਹੋਇਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਿਜ਼ਾਈਨਰ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਆਥੀਆ ਨੇ ਇੱਕ ਸਾਲ ਪਹਿਲੇ ਹੀ ਇਹ ਲਹਿੰਗਾ ਬਨਾਉਣ ਦਾ ਆਰਡਰ ਦੇ ਦਿੱਤਾ ਸੀ। ਇਸ ਦੇ ਨਾਲ ਹੀ ਇਹ ਵੀ ਦੱਸਿਆ ਕਿ ਇਸ ਜੋੜੇ ਦੇ ਵਿਆਹ ਦੀ ਤਰੀਕ ਪਹਿਲਾਂ ਤੋਂ ਹੀ ਤੈਅ ਸੀ, ਜਿਸ ਨੂੰ ਧਿਆਨ ਵਿੱਚ ਰੱਖਦੇ ਸਮੇਂ ਸਿਰ ਲਹਿੰਗਾ ਤਿਆਰ ਕੀਤਾ ਗਿਆ ਹੈ।
ਹੋਰ ਪੜ੍ਹੋ: ਕਾਰਤਿਕ ਆਰੀਅਨ ਨੇ 10 ਦਿਨਾਂ ਦੀ ਸ਼ੂਟਿੰਗ ਲਈ ਇਨ੍ਹੀਂ ਫੀਸ, ਅਦਾਕਾਰ ਨੇ ਦੱਸਿਆ ਖ਼ੁਦ ਨੂੰ ਬਾਲੀਵੁੱਡ ਦਾ 'ਸ਼ਹਿਜ਼ਾਦਾ'
ਇਸ ਤੋਂ ਇਲਾਵਾ ਆਥੀਆ ਸ਼ੈੱਟੀ ਨੇ ਆਪਣੇ ਲੁੱਕ ਨੂੰ ਪੂਰਾ ਕਰਨ ਲਈ ਭਾਰੀ ਗਹਿਣੇ ਪਹਿਨੇ ਸਨ। ਉਸ ਨੇ ਇੱਕ ਵਿਲੱਖਣ ਕਲੀਰੇ ਅਤੇ ਮੇਲ ਖਾਂਦੇ ਕੜੇ ਨਾਲ ਹਾਰ ਨੂੰ ਮੈਚ ਕੀਤਾ। ਇਸ ਨਾਲ ਆਥੀਆ ਨੇ ਨਿਊਡ ਲਿਪਸਟਿਕ ਅਤੇ ਹਲਕੇ ਮੇਕਅੱਪ ਨਾਲ ਆਪਣਾ ਲੁੱਕ ਪੂਰਾ ਕੀਤਾ। ਇਸ ਲੁੱਕ 'ਚ ਆਥੀਆ ਕਾਫੀ ਖੂਬਸੂਰਤ ਲੱਗ ਰਹੀ ਹੈ। ਫਿਲਹਾਲ ਸਾਰੇ ਪ੍ਰਸ਼ੰਸਕ ਇਸ ਜੋੜੀ ਨੂੰ ਵਿਆਹ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ।
View this post on Instagram