ਪੰਜ ਤੱਤਾਂ ‘ਚ ਵਿਲੀਨ ਹੋਇਆ ਅਦਾਕਾਰ ਕਾਕਾ ਕੌਤਕੀ, ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦਿੱਤੀ ਨਮ ਅੱਖਾਂ ਦੇ ਨਾਲ ਸ਼ਰਧਾਂਜਲੀ
ਕਾਕਾ ਕੌਤਕੀ (Kaka Kautki) ਦਾ ਅੱਜ ਦਿਹਾਂਤ (Death) ਹੋ ਗਿਆ । ਪੰਜਾਬੀ ਇੰਡਸਟਰੀ ਦੇ ਇਸ ਮਹਾਨ ਅਦਾਕਾਰ ਦਾ ਦਿਹਾਂਤ ਦਿਲ ਦਾ ਦੌਰਾ (Heart Attack) ਪੈਣ ਕਾਰਨ ਹੋਇਆ । ਕਾਕਾ ਕੌਤਕੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ । ਉਨ੍ਹਾਂ ਦੇ ਅੰਤਿਮ ਸਸਕਾਰ (cremation) ਦੇ ਮੌਕੇ ‘ਤੇ ਪੰਜਾਬੀ ਇੰਡਸਟਰੀ ਦੀਆਂ ਨਾਮੀ ਹਸਤੀਆਂ ਨੇ ਸ਼ਰਧਾਂਜਲੀ ਦਿੱਤੀ ਹੈ । ਕਾਕਾ ਕੌਤਕੀ ਦੇ ਦਿਹਾਂਤ ‘ਤੇ ਜਿੱਥੇ ਸੈਲੀਬ੍ਰੇਟੀਜ਼ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉੱਥੇ ਹੀ ਉਨ੍ਹਾਂ ਦੇ ਪਰਿਵਾਰ ਅਤੇ ਪਿੰਡ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ । ਹਰ ਅੱਖ ਨਮ ਦਿਖਾਈ ਦਿੱਤੀ ।
image From instagram
ਹੋਰ ਪੜ੍ਹੋ : ਵਿਆਹ ਤੋਂ ਬਿਨਾਂ ਸਵਰਾ ਭਾਸਕਰ ਬਣਨ ਜਾ ਰਹੀ ਮਾਂ, ਲੋਕਾਂ ਨੇ ਦਿੱਤਾ ਇਸ ਤਰ੍ਹਾਂ ਦਾ ਪ੍ਰਤੀਕਰਮ
ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ । ਅਦਾਕਾਰਾ ਨਿਸ਼ਾ ਬਾਨੋ ਨੇ ਵੀ ਕਾਕਾ ਕੌਤਕੀ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ।ਇਸ ਤੋਂ ਇਲਾਵਾ ਅਦਾਕਾਰ ਰਘਵੀਰ ਬੋਲੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ਯਾਰ ‘ਯਕੀਨ ਨੀ ਹੋ ਰਿਹਾ ਯਰ ਕਾਕੇ ਬਾਈ ਆ ਕੌਤਕ ਕੋਈ ਵਧੀਆ ਨੀ ਕੀਤਾ ਤੂੰ, ਅਜੇ ਤਾਂ ਭਰਾਵਾ ਇੰਨਾ ਕੰਮ ਕਰਨਾ ਸੀ।
image From instagram
ਬਹੁਤ ਹੱਸਮੁੱਖ ਨੇਕ ਰੂਹ ਸਾਨੂੰ ਛੱਡਕੇ ਚਲੀ ਗਈ , ਵਾਹਿਗੁਰੂ ਆਤਮਾਂ ਨੂੰ ਸ਼ਾਂਤੀ ਦੇਣ ਬਾਈ ਇਸ ਤੋਂ ਇਲਾਵਾ ਅਦਾਕਾਰਾ ਸਰਗੁਨ ਮਹਿਤਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਾਕਾ ਕੌਤਕੀ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ਏਨਾ ਬੁਰਾ ਲੱਗ ਰਿਹਾ ਹੈ ਜਦੋ ਦੀ ਆ ਨਿਊਜ਼ ਸੁਣੀ ਆ।
View this post on Instagram
ਤੁਹਾਨੂੰ ਹਮੇਸ਼ਾ ਮਿਸ ਕਰਾਂਗੇ ਕਾਕਾ ਕੌਤਕੀ ਬਾਈ’ । ਇਸ ਦੇ ਨਾਲ ਹੀ ਐਮੀ ਵਿਰਕ ਨੇ ਵੀ ਕਾਕਾ ਕੌਤਕੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ਵਾਹਿਗੁਰੂ ਜੀ ਅਲਵਿਦਾ ਬਾਈ…ਸੱਚੀਂ ਯਕੀਨ ਨਹੀਂ ਹੋ ਰਿਹਾ, ਸੱਚੀਂ ਬਹੁਤ ਈ ਵੱਡੇ ਦਿਲ ਦਾ ਬੰਦਾ ਸੀ ਕਾਕਾ ਬਾਈ ।ਵਾਹਿਗੁਰੂ ਆਪਣੇ ਚਰਨਾਂ ‘ਚ ਨਿਵਾਸ ਬਖਸ਼ੇ’।