ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਦੀਆਂ ਵੀ ਅੱਖਾਂ ਹੋਈਆਂ ਨਮ, ਸਿਧਾਰਥ ਸ਼ੁਕਲਾ ਦੀ ਮੌਤ ‘ਤੇ ਜਤਾਇਆ ਦੁੱਖ

Reported by: PTC Punjabi Desk | Edited by: Lajwinder kaur  |  September 02nd 2021 04:32 PM |  Updated: September 02nd 2021 04:43 PM

ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਦੀਆਂ ਵੀ ਅੱਖਾਂ ਹੋਈਆਂ ਨਮ, ਸਿਧਾਰਥ ਸ਼ੁਕਲਾ ਦੀ ਮੌਤ ‘ਤੇ ਜਤਾਇਆ ਦੁੱਖ

ਬਿੱਗ ਬੌਸ ਸੀਜ਼ਨ-13 ਦੇ ਵਿਨਰ ਸਿਧਾਰਥ ਸ਼ੁਕਲਾ (siddharth-shukla) ਦੀ ਅਚਾਨਕ ਹੋਈ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮੁੰਬਈ ਦੇ ਕੂਪਰ ਹਸਪਤਾਲ ਨੇ ਉਹਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ । 40 ਸਾਲ ਦੇ ਸਿਧਾਰਥ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ । ਸੋਸ਼ਲ ਮੀਡੀਆ ਉੱਤੇ ਹਰ ਕੋਈ ਉਨ੍ਹਾਂ ਦੀ ਮੌਤ ਉੱਤੇ ਦੁੱਖ ਜਤਾ ਰਿਹਾ ਹੈ।

ਹੋਰ ਪੜ੍ਹੋ : 18 ਸਾਲਾਂ ਬਾਅਦ ਸਰਬਜੀਤ ਚੀਮਾ ਇੱਕ ਵਾਰ ਫਿਰ ਤੋਂ ਲੈ ਕੇ ਆ ਰਹੇ ਨੇ ਆਪਣਾ ਸੁਪਰ ਹਿੱਟ ਗੀਤ ‘Rara Riri Rara’, ਪੁੱਤਰ ਗੁਰਵਰ ਚੀਮਾ ਵੀ ਦੇਣਗੇ ਸਾਥ

ਆਸਿਮ ਰਿਆਜ਼  Asim Riaz ਨੇ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਭਾਵੁਕ ਪੋਸਟ ਪਾਈ ਹੈ । ਉਨ੍ਹਾਂ ਨੇ ਲਿਖਿਆ ਹੈ- ‘ਮੈਂ ਸਵੇਰੇ ਬਿੱਗ ਬੌਸ ਦੀ ਯਾਤਰਾ ਬਾਰੇ ਸੁਫਨਾ ਲਿਆ ਸੀ .... ਅਤੇ ਮੈਂ ਸਿਧਾਰਥ ਨੂੰ ਉਸਦੀ BB ਕਲਿੱਪ ਵੇਖਣ ਤੋਂ ਬਾਅਦ ਵੇਖਿਆ ਉਹ ਆਇਆ ਅਤੇ ਉਸਨੇ ਮੈਨੂੰ ਗਲੇ ਲਗਾਇਆ ...

insid image of bigg boss Image Source: Instagram

ਹੋਰ ਪੜ੍ਹੋ : ਟੀਵੀ ਅਦਾਕਾਰਾ ਕਿਸ਼ਵਰ ਮਰਚੈਂਟ ਤੇ ਨਵਜੰਮੇ ਪੁੱਤ ਦਾ ਪਰਿਵਾਰ ਵਾਲਿਆਂ ਨੇ ਕੁਝ ਇਸ ਤਰ੍ਹਾਂ ਕੀਤਾ ਘਰ ‘ਚ ਵੈਲਕਮ, ਦੇਖੋ ਵੀਡੀਓ

ਮੈਂ ਇਸ 'ਤੇ ਵਿਸ਼ਵਾਸ ਨਹੀਂ ਕਰ ਸਕਦਾ, ਤੁਹਾਨੂੰ ਦੂਜੇ ਪਾਸੇ ਮਿਲਾਂਗੇ SiD'’ । ਆਸਿਮ ਰਿਆਜ਼ ਨੇ ਨਾਲ ਹੀ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਚ ਉਹ ਸਿਧਾਰਥ ਸ਼ੁਕਲਾ ਦੇ ਨਾਲ ਬਿੱਗ ਬੌਸ ਦੇ ਘਰ ਚ ਨਜ਼ਰ ਆ ਰਹੇ ਨੇ। ਇਸ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਨੇ।

himanshi khurana on sidharth shukla Image Source: Instagram

ਉਧਰ ਹਿਮਾਂਸ਼ੀ ਖੁਰਾਣਾ Himanshi Khurana ਵੀ ਭਾਵੁਕ ਪੋਸਟ ਪਾ ਕੇ ਸਿਧਾਰਥ ਸ਼ੁਕਲਾ ਦੀ ਮੌਤ ਉੱਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਲਿਖਿਆ ਹੈ- ਕਹਾਣੀ ਖਤਮ ਹੋਈ ਔਰ ਐਸੇ ਖਤਮ ਹੋਈ ਕੇ................ਸਬ ਰੋ ਦੀਏ taliya bjate ? #ripsidharthshukla #omshanti’


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network