ਹਿਮੇਸ਼ ਰੇਸ਼ਮੀਆ ਦੇ ਗਾਣੇ ਚੋਂ ਕਿਉਂ ਗਾਇਬ ਹੋਈ ਰਾਨੂੰ ਮੰਡਲ ਦੀ ਆਵਾਜ਼,ਕੀ ਰਾਨੂੰ ਨਾਲ ਹੋਇਆ ਧੋਖਾ ! ਤਰ੍ਹਾਂ-ਤਰ੍ਹਾਂ ਦੇ ਕਮੈਂਟਸ ਕਰ ਰਹੇ ਲੋਕ
ਰਾਨੂੰ ਮੰਡਲ ਨੇ ਆਪਣੀ ਬਹੁਤ ਹੀ ਸੁਰੀਲੀ ਆਵਾਜ਼ ਨਾਲ ਬਾਲੀਵੁੱਡ ਦਾ ਦਿਲ ਜਿੱਤ ਲਿਆ ਹੈ । ਹਿਮੇਸ਼ ਰੇਸ਼ਮੀਆ ਨੇ ਰਾਨੂੰ ਨੂੰ ਆਪਣੀ ਫ਼ਿਲਮ ਹੈਪੀ ਹਾਰਡੀ ਐਂਡ ਹੀਰ 'ਚ ਗਾਉਣ ਦਾ ਮੌਕਾ ਦਿੱਤਾ ਸੀ । 'ਤੇਰੀ ਮੇਰੀ ਕਹਾਣੀ' ਇਹ ਗੀਤ ਸੁਪਰਹਿੱਟ ਸਾਬਿਤ ਹੋਇਆ ਅਤੇ ਹੁਣ ਮੁੜ ਤੋਂ ਹਿਮੇਸ਼ ਨੇ ਰਾਨੂੰ ਨਾਲ ਗਾਣਾ ਗਾਇਆ 'ਆਸ਼ਕੀ ਮੇਂ ਤੇਰੀ' ਜੋ ਕਿ ਬੀਤੇ ਦਿਨ ਰਿਲੀਜ਼ ਹੋਇਆ ਸੀ ।
ਇਸ ਗੀਤ ਦੇ ਵੀਵਰਜ਼ ਦੀ ਗਿਣਤੀ ਲੱਖਾਂ 'ਚ ਪਹੁੰਚ ਚੁੱਕੀ ਹੈ ਅਤੇ ਇਹ ਗੀਤ ਟਰੈਂਡਿੰਗ 'ਚ ਚੱਲ ਰਿਹਾ ਹੈ ।ਪਰ ਹੁਣ ਗੱਲ ਕਰਦੇ ਹਾਂ ਗੀਤ 'ਚ ਆਵਾਜ਼ ਦੇਣ ਵਾਲੀ ਗਾਇਕਾ ਦੀ। ਰਾਨੂੰ ਮੰਡਲ ਦੀ ਆਵਾਜ਼ ਗੀਤ ਦੀ ਸ਼ੁਰੂਆਤ 'ਚ 'ਆਸ਼ਕੀ ਮੇਂ ਤੇਰੀ ਜਾਏਗੀ ਜਾਂ ਮੇਰੀ' ਬੋਲਦੀ ਸੁਣਾਈ ਦੇ ਰਹੀ ਹੈ ।
https://www.instagram.com/p/B417b44D0AS/
ਪਰ ਇਸ ਤੋਂ ਬਾਅਦ ਕਿਤੇ ਵੀ ਰਾਨੂੰ ਮੰਡਲ ਦੀ ਆਵਾਜ਼ ਦਾ ਇਸਤੇਮਾਲ ਨਹੀਂ ਕੀਤਾ ਗਿਆ । 3:37 ਮਿੰਟ ਦੇ ਇਸ ਗੀਤ 'ਚ ਕੁਝ ਸਕਿੰਟਾਂ ਲਈ ਹੀ ਰਾਨੂੰ ਮੰਡਲ ਦੀ ਆਵਾਜ਼ ਸੁਣਾਈ ਦਿੱਤੀ ਹੈ ਜਦਕਿ ਬਾਕੀ ਸਾਰਾ ਗਾਣਾ ਹਿਮੇਸ਼ ਨੇ ਹੀ ਗਾਇਆ ਹੈ । ਜਿਸ ਤੋਂ ਬਾਅਦ ਮੀਡੀਆ 'ਚ ਤਰ੍ਹਾਂ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਕਿ ਸ਼ਾਇਦ ਰਾਨੂੰ ਮੰਡਲ ਦੇ ਨਾਲ ਧੋਖਾ ਹੋਇਆ ਅਤੇ ਉਨ੍ਹਾਂ ਦੇ ਨਾਂਅ ਦਾ ਇਸਤੇਮਾਲ ਕੀਤਾ ਗਿਆ ਹੈ ।