ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਆਰੀਅਨ ਖ਼ਾਨ ਦਾ ਵੀਡੀਓ, ਏਅਰਪੋਰਟ 'ਤੇ ਫੈਨ ਨੇ ਦਿੱਤਾ ਗੁਲਾਬ ਦਾ ਫੁੱਲ ਤਾਂ ਇੰਝ ਆਇਆ ਸ਼ਾਹਰੁਖ ਦੇ ਲਾਡਲੇ ਦਾ ਰਿਐਕਸ਼ਨ
Aryan Khan accepts rose from fan: ਸ਼ਾਹਰੁਖ ਖਾਨ ਦਾ ਬੇਟਾ ਆਰੀਅਨ ਖ਼ਾਨ ਬੀਤੇ ਦਿਨੀਂ ਕਾਫੀ ਮੁਸ਼ਕਿਲ ਦੌਰ 'ਚੋਂ ਬਾਹਰ ਆਇਆ ਹੈ। ਡਰੱਗ ਮਾਮਲੇ 'ਚ ਕਲੀਨ ਚਿੱਟ ਮਿਲਣ ਤੋਂ ਬਾਅਦ ਆਰੀਅਨ ਖ਼ਾਨ ਆਪਣਾ ਜ਼ਿਆਦਾਤਰ ਸਮਾਂ ਆਪਣੇ ਕੰਮ ਅਤੇ ਪਰਿਵਾਰ ਨਾਲ ਬਿਤਾ ਰਿਹਾ ਹੈ ।
ਹਾਲ ਹੀ 'ਚ ਆਰੀਅਨ ਖ਼ਾਨ ਦਾ ਨਵਾਂ ਫੋਟੋਸ਼ੂਟ ਸਾਹਮਣੇ ਆਇਆ ਸੀ ਜਿਸ ਤੋਂ ਆਰੀਅਨ ਖੂਬ ਸੁਰਖੀਆਂ ਬਟੋਰੀਆਂ ਸੀ। ਸੋਸ਼ਲ ਮੀਡੀਆ 'ਤੇ ਆਰੀਅਨ ਖ਼ਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਏਅਰਪੋਰਟ 'ਤੇ ਇਕੱਲੇ ਨਜ਼ਰ ਆ ਰਹੇ ਹਨ। ਜਿੱਥੇ ਉਨ੍ਹਾਂ ਦੇ ਅੰਦਾਜ਼ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਆਰੀਅਨ ਦੀ ਇੱਕ ਝਲਕ ਨੂੰ ਪਾਉਣ ਦੇ ਲਈ ਉਸ ਦੇ ਚਾਹੁਣ ਵਾਲੇ ਉਤਾਵਲੇ ਨਜ਼ਰ ਆਏ ।
image source twitter
ਹਾਲ ਹੀ 'ਚ ਆਰੀਅਨ ਖ਼ਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਆਰੀਅਨ ਖ਼ਾਨ ਏਅਰਪੋਰਟ ਤੋਂ ਬਾਹਰ ਆਏ। ਉਨ੍ਹਾਂ ਦੇ ਇਕ ਪ੍ਰਸ਼ੰਸਕ ਨੇ ਉਨ੍ਹਾਂ ਦੇ ਆਉਂਦੇ ਹੀ ਉਨ੍ਹਾਂ ਨੂੰ ਗੁਲਾਬ ਦਿੱਤਾ, ਜਿਸ ਤੋਂ ਬਾਅਦ ਆਰੀਅਨ ਵੀ ਪਿੱਛੇ ਮੁੜ ਕੇ ਉਨ੍ਹਾਂ ਦਾ ਧੰਨਵਾਦ ਕਰਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਇਸ ਅੰਦਾਜ਼ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਉਸ ਦੇ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਵੀ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।
image source twitter
ਇਕ ਫੈਨ ਨੇ ਕਮੈਂਟ ਕਰਦੇ ਹੋਏ ਕਿਹਾ ਕਿ ਕੀ ਗੱਲ ਹੈ, ਤੁਸੀਂ ਕਿੰਗ ਖ਼ਾਨ ਦੀ ਕਾਪੀ ਹੋ, ਜਦਕਿ ਦੂਜੇ ਨੇ ਕਿਹਾ, ਓਏ ਹੋਏ ਗੱਬਰੂ ਜਵਾਨ। ਇੰਨਾ ਹੀ ਨਹੀਂ ਉਨ੍ਹਾਂ ਦਾ ਸਵੈਗ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਰਿਹਾ ਹੈ। ਸ਼ਾਹਰੁਖ ਖ਼ਾਨ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਆਪਣੀ ਫਿਲਮ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਨ੍ਹੀਂ ਦਿਨੀਂ ਸ਼ਾਹਰੁਖ ਪਠਾਨ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਇਸ ਫਿਲਮ 'ਚ ਉਨ੍ਹਾਂ ਨਾਲ ਦੀਪਿਕਾ ਪਾਦੂਕੋਣ ਨਜ਼ਰ ਆਵੇਗੀ।
View this post on Instagram