Trending:
ਬਾਲੀਵੁੱਡ 'ਚ ਪੰਜਾਬੀਆਂ ਦੀ ਚੜਤ, ਹੁਣ ਬਾਲੀਵੁੱਡ ਵਿੱਚ ਵੀਡੀਓ ਡਾਇਰੈਕਟਰ ਅਰਵਿੰਦਰ ਖਹਿਰਾ ਦੀ ਐਂਟਰੀ
ਪੰਜਾਬੀਆਂ ਦੀ ਕਲਾਕਾਰੀ ਨੂੰ ਬਾਲੀਵੁੱਡ ਵੀ ਮੰਨਣ ਲੱਗਾ ਹੈ, ਇਸੇ ਲਈ ਜਿੱਥੇ ਕਈ ਪੰਜਾਬੀ ਗਾਇਕ ਬਾਲੀਵੁੱਡ ਫ਼ਿਲਮਾਂ ਵਿੱਚ ਨਜ਼ਰ ਆਉਣ ਲੱਗੇ ਹਨ ਉੱਥੇ ਕਈ ਪੰਜਾਬੀ ਵੀਡੀਓ ਡਾਇਰੈਕਟਰ ਨੂੰ ਵੀ ਬਾਲੀਵੁੱਡ ਫ਼ਿਲਮਾਂ ਬਨਾਉਣ ਲਈ ਆਫ਼ਰ ਮਿਲਣ ਲੱਗੇ ਹਨ । ਵੀਡੀਓ ਡਾਇਰੈਕਟਰ ਗਿਫਟੀ ਤੋਂ ਬਾਅਦ ਹੁਣ ਪੰਜਾਬੀ ਗਾਣਿਆਂ ਦੇ ਵੀਡੀਓ ਡਾਇਰੈਕਟਰ ਅਰਵਿੰਦਰ ਖਹਿਰਾ ਨੇ ਵੀ ਬਾਲੀਵੁੱਡ ਵਿੱਚ ਕਦਮ ਰੱਖ ਲਿਆ ਹੈ ।
https://www.instagram.com/p/BziDMo2HrUM/
ਅਰਵਿੰਦਰ ਖਹਿਰਾ ਨੇ ਫ਼ਿਲਮ ਖ਼ਾਨਦਾਨੀ ਸ਼ਫਾਖ਼ਾਨਾ ਦਾ ਇੱਕ ਗਾਣਾ ਡਾਇਰੈਕਟ ਕੀਤਾ ਹੈ । ਸ਼ਹਿਰ ਕੀ ਲੜਕੀ ਟਾਈਟਲ ਹੇਠ ਇਸ ਗਾਣੇ ਨੂੰ ਬਾਦਸ਼ਾਹ, ਤੁਲਸੀ ਕੁਮਾਰ, ਅਭਿਜੀਤ ਤੇ ਚੰਦਰ ਦੀਕਸ਼ਿਤ ਨੇ ਗਾਇਆ ਹੈ । ਇਸ ਸਭ ਦੀ ਜਾਣਕਾਰੀ ਅਰਵਿੰਦਰ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਹੈ ।
https://www.instagram.com/p/BzVlSQwpXib/
ਅਰਵਿੰਦਰ ਖਹਿਰਾ ਵੱਲੋਂ ਡਾਇਰੈਕਟ ਕੀਤੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸੋਚ, ਜ਼ਿੰਦਾਬਾਦ ਯਾਰੀਆਂ, ਪਾਣੀ, ਪਟਿਆਲਾ ਪੈੱਗ, ਜੱਟ ਫਾਇਰ ਕਰਦਾ, ਜੋਕਰ, ਦੇਸੀ ਦਾ ਡਰੰਮ ਵਰਗੇ ਗਾਣੇ ਡਾਇਰੈਕਟ ਕੀਤੇ ਹਨ ।
https://www.instagram.com/p/BzIZgCZJ9Mr/