ਰਾਮ ਚੰਦਰ ਜੀ ਦਾ ਕਿਰਦਾਰ ਨਿਭਾਉਣ ਵਾਲੇ ਅਰੁਣ ਗੋਵਿਲ ਨੂੰ ਕਿਰਦਾਰ ਪਾਉਣ ਲਈ ਛੱਡਣੀਆਂ ਪਈਆਂ ਸਨ ਕਈ ਬੁਰੀਆਂ ਆਦਤਾਂ
ਦੂਰਦਰਸ਼ਨ 'ਤੇ ਆਉਣ ਵਾਲੇ ਸੀਰੀਅਲ ਰਮਾਇਣ ਨੂੰ ਪ੍ਰਸਾਰਿਤ ਕੀਤਾ ਜਾਂਦਾ ਰਿਹਾ ਹੈ । ਇਹ ਸੀਰੀਅਲ ਏਨਾਂ ਹਰਮਨ ਪਿਆਰਾ ਸੀ ਕਿ ਲੋਕ ਇਸ 'ਚ ਕਿਰਦਾਰ ਨਿਭਾਉਣ ਵਾਲੇ ਕਲਾਕਾਰਾਂ ਨੂੰ ਪੂਜਣ ਲੱਗ ਪਏ ਸਨ । ਰਾਮ ਚੰਦਰ ਜੀ ਦਾ ਕਿਰਦਾਰ ਅਰੁਣ ਗੋਵਿਲ ਨੇ ਨਿਭਾਇਆ ਸੀ । ਪਰ ਅਰੁਣ ਗੋਵਿਲ ਨੂੰ ਇਹ ਕਿਰਦਾਰ ਨਿਭਾਉਣ ਲਈ ਕਾਫੀ ਮਸ਼ੱਕਤ ਕਰਨੀ ਪਈ ਸੀ ਅਤੇ ਕਈ ਬੁਰੀਆਂ ਆਦਤਾਂ ਨੂੰ ਛੱਡਣਾ ਪਿਆ ਸੀ ।
ਹੋਰ ਵੇਖੋ:Search ਰਮਾਇਣ 32 ਸਾਲ ਬਾਅਦ ਰਮਾਇਣ ‘ਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਬਾਲੀਵੁੱਡ ‘ਚ ਕਰਨ ਜਾ ਰਹੀ ਵਾਪਸੀ
ਦਰਅਸਲ ਰਾਮਾਨੰਦ ਸਾਗਰ ਇਸ ਕਿਰਦਾਰ ਲਈ ਅਜਿਹੇ ਸ਼ਖਸ ਨੂੰ ਲੈਣਾ ਚਾਹੁੰਦੇ ਸਨ ਜਿਸ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਬੁਰੀ ਆਦਤ ਨਾ ਹੋਵੇ । ਇਸ ਲਈ ਅਰੁਣ ਗੋਵਿਲ ਨੇ ਵੀ ਆਡੀਸ਼ਨ ਦਿੱਤਾ ਸੀ । ਅਰੁਣ ਗੋਵਿਲ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਕਿਵੇਂ ਆਡੀਸ਼ਨ 'ਚ ਪਹਿਲਾਂ ਉਨ੍ਹਾਂ ਨੂੰ ਰਿਜੇਕਟ ਕਰ ਦਿੱਤਾ ਸੀ।
ਕਿਉਂਕਿ ਰਾਮਾਨੰਦ ਦਾ ਮੰਨਣਾ ਸੀ ਕਿ ਭਗਵਾਨ ਰਾਮ ਨੂੰ ਉਹ ਮਰਿਆਦਾ ਪੁਰਸ਼ੋਤਮ ਰਾਮ ਦੇ ਤੌਰ 'ਤੇ ਵੇਖਦੇ ਹਨ ਅਤੇ ਅਜਿਹੇ ਕਿਰਦਾਰ ਨੂੰ ਪਰਦੇ 'ਤੇ ਨਿਭਾਉਣ ਵਾਲੇ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਬੁਰਾਈ ਨਹੀਂ ਹੋਣੀ ਚਾਹੀਦੀ ।ਪਰ ਅਰੁਣ ਗੋਵਿਲ ਨੂੰ ਸਿਗਰੇਟ ਪੀਣ ਦੀ ਆਦਤ ਸੀ ।
ਪਰ ਅਰੁਣ ਗੋਵਿਲ ਨੇ ਇਸ ਕਿਰਦਾਰ ਲਈ ਆਪਣੀ ਸਿਗਰੇਟ ਦੀ ਆਦਤ ਨੂੰ ਛੱਡ ਦਿੱਤਾ ਸੀ ।ਅਰੁਣ ਗੋਵਿਲ ਵੱਲੋਂ ਨਿਭਾਏ ਗਏ ਇਸ ਕਿਰਦਾਰ ਨੇ ਕਾਫੀ ਵਾਹ-ਵਾਹੀ ਖੱਟੀ ਸੀ ।