ਵੇਖੋ ਪੰਜਾਬ ਦੇ ਲੋਕ ਰੰਗ ,ਸੂਈ ਧਾਗੇ ਨਾਲ ਪੇਟਿੰਗ ਉਕੇਰਨ ਵਾਲਾ ਅਰੁਣ ਕੁਮਾਰ ਬਜਾਜ ,ਵੇਖੋ ਵੀਡਿਓ
ਪੀਟੀਸੀ ਪੰਜਾਬੀ ਵੱਲੋਂ ਪੰਜਾਬ ਦੇ ਹੁਨਰ ਨੂੰ ਆਪਣੇ ਸ਼ੋਅ ਦੇ ਜ਼ਰੀਏ ਸਾਹਮਣੇ ਲਿਆਂਦਾ ਜਾਂਦਾ ਹੈ ਅਤੇ ਅੱਜ ਤੁਹਾਨੂੰ ਪੀਟੀਸੀ ਪੰਜਾਬੀ ਮਿਲਵਾਉਣ ਜਾ ਰਿਹਾ ਹੈ ਨੀਡਲ ਮੈਨ ਦੇ ਨਾਂਅ ਨਾਲ ਮਸ਼ਹੂਰ ਅਰੁਣ ਬਜਾਜ ਦੇ ਨਾਲ । ਜਿਨ੍ਹਾਂ ਦੀ ਪ੍ਰਤਿਭਾ ਅਤੇ ਹੁਨਰ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ । ਪੀਟੀਸੀ ਪੰਜਾਬੀ ਦੇ ਸ਼ੋਅ ਪੰਜਾਬੀ ਦਿਸ ਵੀਕ 'ਚ ਅਰੁਣ ਬਜਾਜ ਦੀ ਇਸ ਕਲਾ ਨੂੰ ਵਿਖਾਇਆ ਗਿਆ ਸੀ। ਸਾਡੇ ਐਂਕਰ ਨਿਖਿਲ ਵਰਮਾ ਨੇ ਉਨ੍ਹਾਂ ਨਾਲ ਉਨ੍ਹਾਂ ਦੀ ਕਲਾ ਬਾਰੇ ਖਾਸ ਗੱਲਬਾਤ ਕੀਤੀ ।
ਹੋਰ ਵੇਖੋ :ਲਹਿੰਬਰ ਹੁਸੈਨਪੁਰੀ ਦੀ ਕਾਮਯਾਬੀ ‘ਚ ਇੱਕ ਖਾਸ ਸ਼ਖਸੀਅਤ ਦਾ ਰਿਹਾ ਵੱਡਾ ਹੱਥ ,ਸੁਣੋ ਲਹਿੰਬਰ ਹੁਸੈਨਪੁਰੀ ਦੀ ਜ਼ੁਬਾਨੀ
arun bajaj 1
ਕਹਿੰਦੇ ਨੇ ਪ੍ਰਤਿਭਾ ਕਿਸੇ ਦੀ ਮੁਹਤਾਜ਼ ਨਹੀਂ ਹੁੰਦੀ ।ਦਿਲ 'ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ ।ਜੀ ਹਾਂ ਅਜਿਹਾ ਹੀ ਕੁਝ ਕਰ ਵਿਖਾਇਆ ਹੈ ਪਟਿਆਲਾ ਦੇ ਰਹਿਣ ਵਾਲੇ ਅਰੁਣ ਕੁਮਾਰ ਬਜਾਜ ਅਰੁਣ ਕੁਮਾਰ ਨੇ ।ਜਿਨ੍ਹਾਂ ਨੇ ਆਪਣੀ ਪ੍ਰਤਿਭਾ ਦੇ ਜ਼ਰੀਏ ਆਪਣੀ ਵੱਖਰੀ ਪਹਿਚਾਣ ਬਣਾਈ ਹੈ ਅਤੇ ਉਨ੍ਹਾਂ ਦਾ ਨਾਂਅ ਲਿਮਕਾ ਬੁੱਕ ਰਿਕਾਰਡ 'ਚ ਵੀ ਦਰਜ ਹੈ ।
ਹੋਰ ਵੇਖੋ:ਪਾਕਿਸਤਾਨ ‘ਚ ਪਵਨ ਸਿੰਘ ਨੂੰ ਮਿਲਿਆ ਇਹ ਵੱਡਾ ਅਹੁਦਾ ਸਿੱਖ ਭਾਈਚਾਰੇ ਦਾ ਵਧਿਆ ਮਾਣ, ਦੇਖੋ ਵੀਡਿਓ
https://www.youtube.com/watch?v=cEL75_RHVOY&feature=youtu.be
ਦਰਅਸਲ ਅਰੁਣ ਕੁਮਾਰ ਬਜਾਜ ਨੂੰ ਕਢਾਈ ਦਾ ਸ਼ੌਂਕ ਸੀ । ਆਪਣੇ ਇਸ ਸ਼ੌਂਕ ਨੂੰ ਉਨ੍ਹਾਂ ਨੇ ਆਪਣਾ ਜਨੂੰਨ ਬਣਾ ਲਿਆ ਅਤੇ ਆਪਣੀ ਕਲਾ ਨੂੰ ਉਨ੍ਹਾਂ ਨੇ ਕੱਪੜੇ 'ਤੇ ਉਕੇਰ ਕੇ ਹਰ ਕਿਸੇ ਨੂੰ ਦੰਦਾਂ ਥੱਲੇ ਉਂਗਲੀਆਂ ਦਬਾਉਣ ਲਈ ਮਜਬੂਰ ਕਰ ਦਿੱੱਤਾ ।ਅਰੁਣ ਕੁਮਾਰ ਇੱਕ ਅਜਿਹਾ ਕਲਾਕਾਰ ਅਰਟਸਿਟ ਹੈ ਜਿਸਨੇ ਸ਼੍ਰੀ ਕ੍ਰਿਸ਼ਨ ਜੀ ਦੀ ਸਭ ਤੋਂ ਵੱਡੀ ਤਸਵੀਰ ਕੱਪੜੇ 'ਤੇ ਉਕੇਰੀ ਹੈ । ਇਹੀ ਨਹੀਂ ਇਸ ਕੱਪੜੇ 'ਤੇ ਬਣਾਈ ਪੇਟਿੰਗ ਨੂੰ ਵੇਖ ਕੇ ਤੁਹਾਡੇ ਲਈ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਕਿ ਇਹ ਪੇਟਿੰਗ ਰੰਗਾਂ ਨਾਲ ਬਣਾਈ ਗਈ ਹੈ ਜਾਂ ਫਿਰ ਧਾਗੇ ਨਾਲ ।
ਹੋਰ ਵੇਖੋ:ਲਹਿੰਬਰ ਹੁਸੈਨਪੁਰੀ ਦੀ ਕਾਮਯਾਬੀ ‘ਚ ਇੱਕ ਖਾਸ ਸ਼ਖਸੀਅਤ ਦਾ ਰਿਹਾ ਵੱਡਾ ਹੱਥ ,ਸੁਣੋ ਲਹਿੰਬਰ ਹੁਸੈਨਪੁਰੀ ਦੀ ਜ਼ੁਬਾਨੀ
arun-kumar-bajaj
ਅਰੁਣ ਕੁਮਾਰ ਦਾ ਕਹਿਣਾ ਹੈ ਕਿ ਇੱਕ ਦਿਨ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦਾ ਸੁਪਨਾ ਆਇਆ ,ਜਿਸ 'ਚ ਉਹ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਣਾ ਰਹੇ ਸਨ ਅਤੇ ਬਸ ਫਿਰ ਇਸੇ ਸੁਪਨੇ ਨੂੰ ਸਾਕਾਰ ਕਰਨ ਲਈ ਉਹ ਜੁਟ ਗਏ । ਅਰੁਣ ਕੁਮਾਰ ਬਜਾਜ ਦੇ ਪਿਤਾ ਕੱਪੜੇ ਸਿਉਣ ਦਾ ਕੰਮ ਕਰਦੇ ਸਨ ।ਪਰ ਅਰੁਣ ਬਜਾਜ ਹੋਰਾਂ ਨਾਲੋਂ ਕੁਝ ਹੱਟ ਕੇ ਕਰਨਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਦਰਜੀ ਨਾ ਬਣ ਕੇ ਕਢਾਈ ਦਾ ਕਿੱਤਾ ਅਪਣਾ ਲਿਆ ਅਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਕੱਪੜੇ 'ਤੇ ਧਾਗੇ ਨਾਲ ਬਣਾਈ ।ਇਸ ਤੋਂ ਇਲਾਵਾ ਹੋਰ ਕਈ ਤਸਵੀਰਾਂ ਵੀ ਉਨ੍ਹਾਂ ਨੇ ਬਣਾਈਆਂ ।ਧਾਗਿਆਂ ਦੇ ਸੁਮੇਲ ਨਾਲ ਬਣਾਈਆਂ ਗਈਆਂ ਇਹ ਤਸਵੀਰਾਂ ਏਨੀਆਂ ਖੂਬਸੂਰਤ ਨੇ ਕਿ ਹਰ ਕੋਈ ਅਰੁਣ ਬਜਾਜ ਦੀ ਇਸ ਕਲਾਕਾਰੀ ਨੂੰ ਵੇਖ ਕੇ ਹੈਰਾਨ ਹੋ ਜਾਂਦਾ ਹੈ ।ਅਰੁਣ ਕੁਮਾਰ ਦੀ ਇਹ ਕਲਾਕਾਰੀ ਥ੍ਰੀ ਡੀ ਪੇਟਿੰਗਜ਼ ਕਲਾਕਾਰਾਂ ਨੂੰ ਵੀ ਮਾਤ ਦਿੰਦੀ ਨਜ਼ਰ ਆਉਂਦੀ ਹੈ ।ਅਰੁਣ ਕੁਮਾਰ ਬਜਾਜ ਹੁਣ ਤੱਕ ਕਈ ਰਿਕਾਰਡ ਆਪਣੇ ਨਾਂਅ ਦਰਜ ਕਰਵਾ ਚੁੱਕੇ ਨੇ ।