Arshad Warsi Birthday Special: ਵੱਖ-ਵੱਖ ਕਿਰਦਾਰਾਂ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਅਦਾਕਾਰ ਅਰਸ਼ਦ ਵਾਰਸੀ
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਰਸ਼ਦ ਵਾਰਸੀ ਅੱਜ ਆਪਣਾ 54ਵਾਂ ਜਨਮਦਿਨ ਮਨਾ ਰਹੇ ਹਨ। ਅਰਸ਼ਦ ਵਾਰਸੀ ਨੇ 'ਮੁੰਨਾ ਭਾਈ'', ''ਗੋਲਮਾਲ'' ਅਤੇ ''ਧਮਾਲ'' ਵਰਗੀਆਂ ਫਿਲਮਾਂ ''ਚ ਆਪਣੀ ਕਾਮੇਡੀ ਰਾਹੀਂ ਦਰਸ਼ਕਾਂ ਦੇ ਦਿਲਾਂ ਵਿੱਚ ਵੱਖਰੀ ਪਛਾਣ ਬਣਾਈ ਹੈ। ਆਓ ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੀਆਂ ਖ਼ਾਸ ਗੱਲਾਂ ਬਾਰੇ ਦੱਸਦੇ ਹਾਂ।
ਆਪਣੀ ਅਦਾਕਾਰੀ ਦੇ ਦਮ 'ਤੇ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਅਰਸ਼ਦ ਦੀ ਜ਼ਿੰਦਗੀ ਕਦੇ ਵੀ ਇੰਨੀ ਸੌਖੀ ਨਹੀਂ ਸੀ। ਵੱਡੇ ਪਰਦੇ 'ਤੇ ਸਾਰਿਆਂ ਨੂੰ ਹਸਾਉਣ ਲਈ ਜਾਣੇ ਜਾਂਦੇ ਅਰਸ਼ਦ ਵਾਰਸੀ ਦੀ ਅਸਲ ਜ਼ਿੰਦਗੀ ਸੰਘਰਸ਼ਾਂ ਨਾਲ ਭਰੀ ਰਹੀ ਹੈ।
ਅਰਸ਼ਦ ਵਾਰਸੀ ਦਾ ਜਨਮ 1968 ਵਿੱਚ ਮੁੰਬਈ ਦੇ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ ਅਤੇ ਜਲਦੀ ਹੀ ਉਸ ਦੇ ਸਿਰ ਤੋਂ ਮਾਪਿਆਂ ਦਾ ਸਾਇਆ ਵੀ ਉੱਠ ਗਿਆ। ਮਾਤਾ ਪਿਤਾ ਦੇ ਦੇਹਾਂਤ ਤੋਂ ਬਾਅਦ ਅਰਸ਼ਦ ਨੇ ਆਪਣੀ ਜ਼ਿੰਦਗੀ ਦੇ ਸੰਘਰਸ਼ ਤੇ ਹਰ ਚੁਣੌਤੀਆਂ ਦਾ ਇੱਕਲੇ ਹੀ ਸਾਹਮਣਾ ਕੀਤਾ।
ਅਰਸ਼ਦ ਵਾਰਸੀ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ 1996 'ਚ ਆਈ ਫਿਲਮ 'ਤੇਰੇ ਮੇਰੇ ਸਪਨੇ' ਨਾਲ ਕੀਤੀ ਸੀ। ਫਿਲਮ 'ਤੇਰੇ ਮੇਰੇ ਸਪਨੇ' ਅਭਿਨੇਤਾ ਅਮਿਤਾਭ ਬੱਚਨ ਦੇ ਪ੍ਰੋਡਕਸ਼ਨ ਹਾਊਸ ABCL ਦੇ ਬੈਨਰ ਹੇਠ ਬਣੀ ਸੀ, ਪਰ ਇਹ ਫਿਲਮ ਬਾਕਸ ਆਫਿਸ 'ਤੇ ਕੁਝ ਕਮਾਲ ਨਹੀਂ ਦਿਖਾ ਸਕੀ। ਪਹਿਲੀ ਫਿਲਮ ਫਲਾਪ ਹੋਣ ਤੋਂ ਬਾਅਦ ਅਰਸ਼ਦ ਨੂੰ ਕਾਫੀ ਸੰਘਰਸ਼ ਦਾ ਸਾਹਮਣਾ ਕਰਨਾ ਪਿਆ।
ਉਨ੍ਹਾਂ ਦੀ ਪਹਿਲੀ ਫਿਲਮ ਫਲਾਪ ਹੋਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਨਾਲ ਬੇਰੋਜ਼ਗਾਰ ਹੋ ਗਏ ਪਰ ਇਸ ਤੋਂ ਬਾਅਦ ਵੀ ਉਹ ਲਗਾਤਾਰ ਮਿਹਨਤ ਕਰਦੇ ਰਹੇ ਅਤੇ ਅੱਗੇ ਵਧਦਾ ਰਹੇ। ਫਿਲਮ ਫਲਾਪ ਹੋਣ ਤੋਂ ਬਾਅਦ ਅਰਸ਼ਦ ਨੂੰ ਲੰਬੇ ਸਮੇਂ ਤੱਕ ਕੋਈ ਕੰਮ ਨਹੀਂ ਮਿਲਿਆ। ਅਭਿਨੇਤਾ ਦੀ ਜ਼ਿੰਦਗੀ ਵਿਚ ਇਕ ਅਜਿਹਾ ਦੌਰ ਆਇਆ ਜਦੋਂ ਉਹ ਕੰਮ ਦੀ ਭਾਲ ਵਿਚ ਤਿੰਨ ਸਾਲ ਭਟਕਦੇ ਰਹੇ। ਅਭਿਨੇਤਾ ਦੀ ਪਤਨੀ ਮਾਰੀਆ ਗੋਰੇਟੀ ਨੇ ਇਸ ਔਖੇ ਸਮੇਂ 'ਚ ਉਨ੍ਹਾਂ ਦਾ ਸਾਥ ਦਿੱਤਾ। ਇਸ ਗੱਲ ਦੀ ਜਾਣਕਾਰੀ ਖੁਦ ਅਦਾਕਾਰ ਨੇ ਆਪਣੀ ਫਿਲਮ ਇਦਾਸਾ ਦੇ ਪ੍ਰਮੋਸ਼ਨ ਦੌਰਾਨ ਦਿੱਤੀ ਸੀ। ਸੰਘਰਸ਼ ਦੇ ਦਿਨਾਂ ਦੌਰਾਨ ਪਤਨੀ ਮਾਰੀਆ ਕੰਮ ਕਰਦੀ ਸੀ ਅਤੇ ਆਪਣੀ ਤਨਖਾਹ ਨਾਲ ਘਰ ਚਲਾਉਂਦੀ ਸੀ।
ਲੰਬੇ ਸੰਘਰਸ਼ ਤੋਂ ਬਾਅਦ ਅਰਸ਼ਦ ਵਾਰਸੀ ਨੇ ਕਈ ਫਿਲਮਾਂ ਰਾਹੀਂ ਲੋਕਾਂ ਦਾ ਦਿਲ ਜਿੱਤ ਲਿਆ। ਹਾਲਾਂਕਿ ਅਭਿਨੇਤਾ ਕਈ ਫਿਲਮਾਂ ਵਿੱਚ ਨਜ਼ਰ ਆਇਆ, ਪਰ ਉਸਨੂੰ ਪਛਾਣ 2003 ਵਿੱਚ ਆਈ ਫਿਲਮ ਮੁੰਨਾ ਭਾਈ ਐਮਬੀਬੀਐਸ ਤੋਂ ਮਿਲੀ। ਇਸ ਫਿਲਮ 'ਚ ਉਨ੍ਹਾਂ ਦਾ ਸਰਕਟ ਦਾ ਕਿਰਦਾਰ ਅੱਜ ਵੀ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਅਰਸ਼ਦ ਵਾਰਸੀ ਦੇ ਨਾਲ ਸੰਜੇ ਦੱਤ ਵੀ ਨਜ਼ਰ ਆਏ ਸਨ।
ਹੋਰ ਪੜ੍ਹੋ : ਰਣਵੀਰ ਸਿੰਘ ਦੀ ਫ਼ਿਲਮ ਜਯੇਸ਼ਭਾਈ ਜ਼ੋਰਦਾਰ ਦਾ ਟ੍ਰੇਲਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਰਣਵੀਰ ਦਾ ਕਾਮੇਡੀ ਅੰਦਾਜ਼
ਇਸ ਫ਼ਿਲਮ ਤੋਂ ਬਾਅਦ ਉਸ ਨੇ ਇੱਕ ਤੋਂ ਵੱਧ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਅਰਸ਼ਦ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਵਿੱਚ ਹਰਮਨ ਪਿਆਰਾ ਹੁੰਦਾ ਰਿਹਾ। ਮੁੰਨਾਭਾਈ ਐਮਬੀਬੀਐਸ ਤੋਂ ਇਲਾਵਾ ਉਹ ਗੋਲਮਾਲ ਸੀਰੀਜ਼, ਧਮਾਲ, ਜੌਲੀ ਐਲਐਲਬੀ, ਇਸ਼ਕੀਆ ਔਰ ਡੇਢ ਇਸ਼ਕੀਆ ਅਤੇ ਹਾਲ ਹੀ ਵਿੱਚ ਆਈ ਫਿਲਮ ਬੱਚਨ ਪਾਂਡੇ ਵਿੱਚ ਨਜ਼ਰ ਆਇਆ।