ਜਦੋਂ ਅਰਮਾਨ ਬੇਦਿਲ ਘਿਰੇ ਫੀਮੇਲ ਪ੍ਰਸ਼ੰਸ਼ਕਾਂ ‘ਚ ਤਾਂ ਗਾਣਾ ਪੈ ਗਿਆ ‘ਮੈਂ ਵਿਚਾਰਾ’ ਗੀਤ, ਦੇਖੋ ਵੀਡੀਓ
ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਅਰਮਾਨ ਬੇਦਿਲ ਜਿਨ੍ਹਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਦਰਸ਼ਕਾਂ ਦੇ ਦਿਲ ‘ਚ ਖ਼ਾਸ ਜਗ੍ਹਾ ਬਣਾ ਲਈ ਹੈ। ਅਰਮਾਨ ਬੇਦਿਲ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਅਪਲੋਡ ਕੀਤੀ ਹੈ ਜਿਸ ਉਹ ਫੀਮੇਲ ਫੈਨਜ਼ ਦੇ ਵਿੱਚ ਘਿਰੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਦੇਖ ਸਕਦੇ ਹੋ ਉਹ ਆਪਣਾ ਮਸ਼ਹੂਰ ਗੀਤ ‘ਮੈਂ ਵਿਚਾਰਾ ਕਿਸਮਤ ਹਾਰਾ’ ਗਾ ਰਹੇ ਹਨ। ਉਨ੍ਹਾਂ ਦੀਆਂ ਫੀਮੇਲ ਪ੍ਰਸ਼ੰਸ਼ਕਾਂ ਆਪਣੇ ਹਰਮਨ ਪਿਆਰੇ ਕਲਾਕਾਰ ਨੂੰ ਦੇਖਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੀਆਂ ਹਨ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।
ਹੋਰ ਵੇਖੋ:ਗੈਰੀ ਸੰਧੂ ਤੇ ਕੌਰ ਬੀ ਦੇ ਡਿਊਟ ਗੀਤ ਦੀ ਪਹਿਲੀ ਝਲਕ ਆਈ ਸਾਹਮਣੇ
‘ਮੈਂ ਵਿਚਾਰਾ’ ਗੀਤ ਦੇ ਨਾਲ ਉਨ੍ਹਾਂ ਪੰਜਾਬੀ ਇੰਡਸਟਰੀ ‘ਚ ਕਾਫੀ ਵਾਹ ਵਾਹੀ ਖੱਟੀ ਹੈ। ਉਨ੍ਹਾਂ ਦੇ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲਿਆ ਹੈ। ਇਸ ਤੋਂ ਇਲਾਵਾ ਅਰਮਾਨ ਬੇਦਿਲ ਕਈ ਵਧੀਆ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ, ਜਿਵੇਂ ਅੰਗਰੇਜ਼ੀ ਗਾਲਾਂ, ਲਵ ਯੂ,ਵਿਹਲੀ, ਜੱਟ ਜਾਨ ਵਾਰਦਾ, ਲਾਵਾਂ, ਵੂਫਰ, ਅਧੂਰਾ ਪਿਆਰ, ਚੁੰਨੀ, ਰੋਂਦਾ ਰੋਂਦਾ ਆਦਿ।