ਆਪਣੇ ਰਿਸ਼ਤੇ 'ਚ ਇੱਕ ਕਦਮ ਹੋਰ ਵਧੇ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ 

Reported by: PTC Punjabi Desk | Edited by: Shaminder  |  October 29th 2018 08:33 AM |  Updated: October 29th 2018 08:33 AM

ਆਪਣੇ ਰਿਸ਼ਤੇ 'ਚ ਇੱਕ ਕਦਮ ਹੋਰ ਵਧੇ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ 

ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਅਗਲੇ ਸਾਲ ਵਿਆਹ ਕਰ ਸਕਦੇ ਨੇ । ਖਬਰਾਂ ਮੁਤਾਬਕ 'ਹੁਣ ਤੱਕ ਖਬਰਾਂ ਦਾ ਖੰਡਨ ਕਰਨ ਵਾਲੇ ਮਲਾਇਕਾ ਅਰੋੜਾ ਅਤੇ ਅਰਜੁਨ  ਕਪੂਰ ਆਪਣੇ ਸਬੰਧ 'ਚ ਇੱਕ ਸਟੈੱਪ ਅੱਗੇ ਵੱਧਣ ਵਾਲੇ ਹਨ"। ਕੁਝ ਦਿਨ ਪਹਿਲਾਂ ਵੀ ਦੋਨਾਂ ਨੂੰ ਇੱਕ ਟੈਲੈਂਟ ਸ਼ੋਅ ਦੌਰਾਨ ਇੱਕਠਿਆਂ ਮਸਤੀ ਕਰਦੇ ਵੇਖਿਆ ਗਿਆ ਸੀ ।ਇਸੇ ਦੌਰਾਨ ਦੋਨਾਂ ਦੀ ਇੱਕ ਹੋਰ ਵੀਡਿਓ ਵੀ ਸਾਹਮਣੇ ਆਈ ਸੀ ।ਜਿਸ 'ਚ ਦੋਵੇਂ ਇੱਕਠੇ ਪਾਰਟੀ ਕਰਦੇ ਨਜ਼ਰ ਆ ਰਹੇ ਨੇ । ਵਾਇਰਲ ਹੋ ਰਹੀ ਫੋਟੋ ਨਤਾਸ਼ਾ ਪੂਨਾਵਾਲਾ ਦੇ ਇੰਸਟਾ ਅਕਾਊਂਟ ਤੋਂ ਸ਼ੇਅਰ ਹੋਈ ਹੈ । ਜੋ ਕਿ ਮਲਾਇਕਾ ਦੀ ਕਰੀਬੀ ਦੋਸਤ ਦੱਸੀ ਜਾਂਦੀ ਹੈ ।

ਹੋਰ ਵੇਖੋ : ਪ੍ਰਿਯੰਕਾ ਦੇ ਵਿਆਹ ਦੀ ਡ੍ਰੈੱਸ ਦੀ ਕੀਮਤ ਸੁਣ ਕੇ ਉੱਡ ਜਾਣਗੇ ਹੋਸ਼ ਦੇਖੋ ਤਸਵੀਰਾਂ

https://www.instagram.com/p/BpdojPfBxlh/?hl=en&taken-by=natasha.poonawalla

ਇਨਾਂ ਦੇ ਗਰੁੱਪ 'ਚ ਕਰਿਸ਼ਮਾ ,ਕਰੀਨਾ ਅਤੇ ਮਲਾਇਕਾ ਦੀ ਭੈਣ ਅੰਮ੍ਰਿਤਾ ਅਰੋੜਾ ਵੀ ਸ਼ਾਮਿਲ ਹੈ । ਖਬਰਾਂ ਦੀ ਮੰਨੀਏ ਤਾਂ ਇਹ ਪਾਰਟੀ ਇਸ ਲਈ ਹੋਈ ਸੀ ਕਿਉਂਕਿ ਅਰਜੁਨ ਕਪੂਰ ਵੀ ਇਸ ਗਰੁੱਪ ਨਾਲ ਜੁੜ ਚੁੱਕੇਨੇ ਅਤੇ ਇਸ ਗਰੁੱਪ ਦੀਆਂ ਹੋਣ ਵਾਲੀਆਂ ਪਾਰਟੀਆਂ 'ਚ ਹੁਣ ਉਹ ਵੀ ਨਜ਼ਰ ਆਉਣਗੇ। ਇਸ ਫੋਟੋ 'ਚ ਅਰਜੁਨ ਕਪੂਰ ਮਲਾਇਕਾ ਅਰੋੜਾ ਦੇ ਪਿੱਛੇ ਨਜ਼ਰ ਆ ਰਹੇ ਨੇ ।ਇਹ ਫੋਟੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ।

https://www.youtube.com/watch?v=UAOr8ncBocU

ਇਨਾਂ ਤਸਵੀਰਾਂ 'ਚ ਮਲਾਇਕਾ ਬੇਹੱਦ ਖੁਸ਼ ਨਜ਼ਰ ਆ ਰਹੀ ਹੈ । ਖਬਰਾਂ ਦੀ ਮੰਨੀਏ ਤਾਂ ਦੋਵੇਂ ਬੇਹੱਦ ਗੰਭੀਰ ਰਿਲੇਸ਼ਨ 'ਚ ਹਨ ਅਤੇ ਅਗਲੇ ਸਾਲ ਵਿਆਹ ਕਰਨ ਦਾ ਵੀ ਪਲਾਨ ਬਣਾ ਰਹੇ ਨੇ ।ਤੁਹਾਨੂੰ ਦੱਸ ਦਈਏ ਕਿ ਪਿੱਛੇ ਜਿਹੇ ਇੱਕ ਨਿੱਜੀ ਅਖਬਾਰ ਨੂੰ ਦਿੱਤੇ ਇੰਟਰਵਿਊ ਦੌਰਾਨ ਜਦੋਂ ਅਰਜੁਨ ਨੂੰ ਵਿਆਹ ਨੂੰ ਲੈ ਕੇ ਇੱਕ ਸਵਾਲ ਕੀਤਾ ਗਿਆ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ "ਮੈ ਵਿਆਹ ਉਦੋਂ ਕਰਾਂਗਾ ਜਦੋਂ ਅੰਸ਼ੁਲਾ ਅਤੇ ਰਿਆ ਦਾ ਵਿਆਹ ਹੋ ਜਾਵੇਗਾ। ਇਸ 'ਚ ਦੋ ਚਾਰ ਜਾਂ ਛੇ ਸਾਲ ਲੱਗ ਸਕਦੇ ਨੇ ਇਸ ਦੇ ਬਾਰੇ ਮੈਨੂੰ ਕੁਝ ਵੀ ਪਤਾ ਨਹੀਂ"

ARJUN KAPOOR ARJUN KAPOOR

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network