ਅਰਜਨ ਢਿੱਲੋਂ ਤੇ ਨਿਮਰਤ ਖਹਿਰਾ ਦਾ ਨਵਾਂ ਗੀਤ SHAMA PAYIA ਛਾਇਆ ਟਰੈਂਡਿੰਗ ‘ਚ, ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਨੂੰ ਇਸ ਗੀਤ ਦੇ ਰਾਹੀਂ ਦਿੱਤੀ ਸ਼ਰਧਾਂਜਲੀ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  January 10th 2022 05:11 PM |  Updated: January 10th 2022 05:21 PM

ਅਰਜਨ ਢਿੱਲੋਂ ਤੇ ਨਿਮਰਤ ਖਹਿਰਾ ਦਾ ਨਵਾਂ ਗੀਤ SHAMA PAYIA ਛਾਇਆ ਟਰੈਂਡਿੰਗ ‘ਚ, ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਨੂੰ ਇਸ ਗੀਤ ਦੇ ਰਾਹੀਂ ਦਿੱਤੀ ਸ਼ਰਧਾਂਜਲੀ, ਦੇਖੋ ਵੀਡੀਓ

ਸੂਫੀ ਸੰਗੀਤ ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਤੋਂ ਬਿਨਾਂ ਸੰਗੀਤ ਅਧੂਰਾ ਹੈ। ਇਸ ਮਹਾਨ ਸ਼ਖਸੀਅਤ ਨੂੰ ਪਾਕਿਸਤਾਨ ਦੇ ਨਾਲ-ਨਾਲ ਹਿੰਦੁਸਤਾਨ ਦੇ ਲੋਕ ਵੀ ਬਹੁਤ ਪਿਆਰ ਕਰਦੇ ਨੇ। ਜਿਸ ਕਰਕੇ ਪੰਜਾਬੀ ਕਲਾਕਾਰ ਵੀ ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਨੂੰ ਆਪਣੇ ਮਿਊਜ਼ਿਕ ਦੇ ਨਾਲ ਅਕਸਰ ਹੀ ਸ਼ਰਧਾਂਜਲੀ ਦਿੰਦੇ ਰਹਿੰਦੇ ਨੇ। ਇਸ ਵਾਰ ਪੰਜਾਬੀ ਗਾਇਕ ਅਰਜਨ ਢਿੱਲੋਂ ਨੇ ਆਪਣੇ ਨਵੇਂ ਗੀਤ SHAMA PAYIA ਦੇ ਨਾਲ ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਨੂੰ ਸ਼ਰਧਾਂਜਲੀ ਦਿੱਤੀ ਹੈ।

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀਆਂ ਆਪਣੇ ਪਰਿਵਾਰ ਦੇ ਨਾਲ ਨਵੀਆਂ ਤਸਵੀਰਾਂ, ਗੁਰਬਾਜ਼ ਦੀ ਕਿਊਟਨੈੱਸ ਨੇ ਲੁੱਟਿਆ ਮੇਲਾ

nimrat khaira

ਸ਼ਾਮਾ ਪਇਆਂ (SHAMA PAYIA) ਗੀਤ ਨੂੰ ਅਰਜਨ ਢਿੱਲੋਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਗਾਣੇ ਚ ਅਰਜਨ ਢਿੱਲੋਂ ਦੇ ਨਾਲ ਫੀਚਰਿੰਗ ਕਰਦੀ ਹੋਈ ਨਜ਼ਰ ਆ ਰਹੀ ਹੈ ਨਿਮਰਤ ਖਹਿਰਾ । ਗਾਣੇ ਦੇ ਵੀਡੀਓ ਚ ਦਿਖਾਇਆ ਗਿਆ ਹੈ ਅਰਜਨ ਜੋ ਕਿ ਫੌਜੀ ਗੱਭਰੂ ਦਾ ਕਿਰਦਾਰ ਨਿਭਾ ਰਿਹਾ ਹੈ। ਉਧਰ ਨਿਮਰਤ ਉਸ ਫੌਜੀ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾ ਰਹੀ ਹੈ। ਗੀਤ ਚ ਦੋਵੇਂ ਇੱਕ ਦੂਜੇ ਦੇ ਪਿਆਰ ਲਈ ਤੜਪਦੇ ਹੋਏ ਨਜ਼ਰ ਰਹੇ ਨੇ। ਦਰਸ਼ਕਾਂ ਦੇ ਦਿਲਾਂ ਨੂੰ ਛੂਹਦਾਂ ਹੋਇਆ ਇਹ ਯੂਟਿਊਬ ਉੱਤੇ ਟਰੈਂਡਿੰਗ ਚ ਚੱਲ ਰਿਹਾ ਹੈ। ਗਾਣੇ ਦੇ ਵਿਊਜ਼ ਰਿਲੀਜ਼ ਤੋਂ ਬਾਅਦ ਲਗਾਤਾਰ ਵੱਧ ਰਹੇ ਨੇ। Yeah Proof ਨੇ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਤੇ ਬਲਜੀਤ ਸਿੰਘ ਦਿਓ ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਹੈ।

ਹੋਰ ਪੜ੍ਹੋ : ਗਾਇਕ ਨਿਰਵੈਰ ਪੰਨੂ ਦਾ ਨਵਾਂ ਗੀਤ 'Weekend' ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਰਿਲੀਜ਼ ਤੋਂ ਬਾਅਦ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

arjan dhilon song

ਜੇ ਗੱਲ ਕਰੀਏ ਅਰਜਨ ਢਿੱਲੋਂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਦੇ ਨਾਮੀ ਗਾਇਕ ਨੇ। ਜੋ ਕਿ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਨੇ। ਕੋਕੇ’, ਬੋਤਲ, ਨਾਲ ਰੱਖ ਲਓ, ਸੂਰਮੇ ਆਉਣ ਤਰੀਕਾਂ ‘ਤੇ, ਕੱਠ, ਅਵਾਰਾ ਵਰਗੇ ਕਈ ਗੀਤ ਨੇ ਜਿਸ ਨਾਲ ਉਹ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

Latest Song-


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network