ਕੀ ਤੇਜਸਵੀ ਪ੍ਰਕਾਸ਼ ਅਤੇ ਕਰਣ ਕੁੰਦਰਾ ਦਾ ਹੋ ਗਿਆ ਵਿਆਹ ! ਲਾੜੇ ਲਾੜੀ ਦੀ ਡਰੈੱਸ ‘ਚ ਤਸਵੀਰ ਵਾਇਰਲ
ਤੇਜਸਵੀ ਪ੍ਰਕਾਸ਼ (Tejasswi Prakash) ਅਤੇ ਕਰਣ ਕੁੰਦਰਾ (Karan Kundra) ਏਨੀਂ ਦਿਨੀਂ ਖੂਬ ਚਰਚਾ ‘ਚ ਰਹਿੰਦੇ ਹਨ । ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਦੋਵਾਂ ਦੀ ਇੱਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ । ਹਾਲਾਂਕਿ ਇਹ ਤਸਵੀਰ ਕਾਫੀ ਪੁਰਾਣੀ ਹੈ, ਪਰ ਇਸ ਨੂੰ ਵੇਖ ਕੇ ਪ੍ਰਸ਼ੰਸਕ ਕਿਆਸ ਲਗਾ ਰਹੇ ਹਨ ਕੀ ਤੇਜਸਵੀ ਪ੍ਰਕਾਸ਼ ਅਤੇ ਕਰਣ ਕੁੰਦਰਾ ਦਾ ਵਿਆਹ ਹੋ ਗਿਆ ਹੈ । ਕਿਉਂਕਿ ਤੇਜਸਵੀ ਪ੍ਰਕਾਸ਼ ਲਾੜੀ ਦੀ ਡਰੈੱਸ ਅਤੇ ਕਰਣ ਕੁੰਦਰਾ ਲਾੜੇ ਦੀ ਡਰੈੱਸ ‘ਚ ਸੱਜੇ ਹੋਏ ਦਿਖਾਈ ਦੇ ਰਹੇ ਹਨ ।
image From instagram
ਹੋਰ ਪੜ੍ਹੋ : ਤੇਜਸਵੀ ਪ੍ਰਕਾਸ਼ ਦਾ ‘ਦੋ ਗੁੱਤਾਂ’ ਵਾਲਾ ਕਿਊਟ ਲੁੱਕ ਹੋਇਆ ਵਾਇਰਲ, ਵੇਖੋ ਵੀਡੀਓ
ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤੀ ਜਾ ਰਹੀ ਹੈ । ਤੇਜਸਵੀ ਪ੍ਰਕਾਸ਼ ਅਤੇ ਕਰਣ ਕੁੰਦਰਾ ਦਾ ਬੀਤੇ ਦਿਨ ਵੀ ਇੱਕ ਵੀਡੀਓ ਵਾਇਰਲ ਹੋਇਆ ਸੀ ।ਲਾੜੇ ਲਾੜੀ ਦੇ ਰੂਪ ‘ਚ ਇਹ ਜੋੜੀ ਕਾਫੀ ਖ਼ੂਬਸੂਰਤ ਦਿਖਾਈ ਦੇ ਰਹੀ ਹੈ । ਜਿਸ ‘ਚ ਇਹ ਜੋੜੀ ਕਿਸੇ ਸ਼ੂਟ ਦੇ ਲਈ ਜਾਂਦੀ ਹੋਈ ਦਿਖਾਈ ਦਿੱਤੀ ਸੀ ।
image From instagram
ਇਸ ‘ਚ ਤੇਜਸਵੀ ਪ੍ਰਕਾਸ਼ ਨੇ ਦੋ ਗੁੱਤਾਂ ਕੀਤੀਆਂ ਹੋਈਆਂ ਸਨ । ਬਿੱਗ ਬੌਸ ‘ਚ ਇਸ ਜੋੜੀ ਨੇ ਆਪਣੇ ਰਿਸ਼ਤੇ ਨੂੰ ਸਵੀਕਾਰਿਆ ਸੀ ਅਤੇ ਇਸ ਜੋੜੀ ਦਾ ਦਰਸ਼ਕ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । ਤੇਜਸਵੀ ਪ੍ਰਕਾਸ਼ ਅਤੇ ਕਰਣ ਕੁੰਦਰਾ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।
image From instagram
ਦੋਵੇਂ ਇੱਕਠੇ ਕਈ ਪ੍ਰੋਜੈਕਟ ‘ਚ ਕੰਮ ਕਰ ਰਹੇ ਹਨ । ਕਰਣ ਕੁੰਦਰਾ ਕਈ ਪੰਜਾਬੀ ਫ਼ਿਲਮਾਂ ‘ਚ ਵੀ ਦਿਖਾਈ ਦੇ ਚੁੱਕੇ ਹਨ । ਇਸ ਤੋਂ ਇਲਾਵਾ ਉਹ ਕਈ ਸੀਰੀਅਲਸ ‘ਚ ਵੀ ਦਿਖਾਈ ਦੇ ਚੁੱਕੇ ਹਨ । ਤੇਜਸਵੀ ਪ੍ਰਕਾਸ਼ ਵੀ ਕਈ ਟੀਵੀ ਸੀਰੀਅਲਸ ‘ਚ ਕੰਮ ਕਰ ਚੁੱਕੀ ਹੈ । ਦੋਵਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾਂਦਾ ਹੈ ।
View this post on Instagram