ਪੁਲਵਾਮਾ ਹਮਲੇ 'ਤੇ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਨਵਜੋਤ ਸਿੱਧੂ ਦੀ ਕਪਿਲ ਦੇ ਸ਼ੋਅ 'ਚੋਂ ਛੁੱਟੀ, ਦੇਖੋ ਵੀਡਿਓ 

Reported by: PTC Punjabi Desk | Edited by: Rupinder Kaler  |  February 18th 2019 07:21 AM |  Updated: February 18th 2019 07:21 AM

ਪੁਲਵਾਮਾ ਹਮਲੇ 'ਤੇ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਨਵਜੋਤ ਸਿੱਧੂ ਦੀ ਕਪਿਲ ਦੇ ਸ਼ੋਅ 'ਚੋਂ ਛੁੱਟੀ, ਦੇਖੋ ਵੀਡਿਓ 

ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਬਾਰੇ ਵਿਵਾਦਿਤ ਬਿਆਨ ਦੇਣ ਮਗਰੋਂ ਨਵਜੋਤ ਸਿੱਧੂ ਨੂੰ 'ਦ ਕਪਿਲ ਸ਼ਰਮਾ ਸ਼ੋਅ' ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ ਨਵਜੋਤ ਸਿੱਧੂ ਦੀ ਥਾਂ ਅਰਚਨਾ ਪੂਰਨ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ ।ਅਰਚਨਾ ਪੂਰਨ ਸਿੰਘ ਦੀ ਇੱਕ ਵੀਡਿਓ ਸਾਹਮਣੇ ਆਈ ਹੈ ਜਿਸ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਹੈ ।ਖਬਰਾਂ ਦੀ ਮੰਨੀਏ ਤਾਂ ਸਿੱਧੂ ਦੀ ਗ਼ੈਰਹਾਜ਼ਰੀ ਵਿੱਚ ਉਨ੍ਹਾਂ ਕਪਿਲ ਦੇ ਸ਼ੋਅ ਵਿੱਚ ਦੋ ਐਪੀਸੋਡ ਸ਼ੂਟ ਕੀਤੇ ਹਨ ।

archana-puran singh archana-puran singh

ਸਿੱਧੂ ਨੂੰ ਰਿਪਲੇਸ ਕਰਕੇ ਅਰਚਨਾ ਨਾਲ ਅੱਗੇ ਵੀ ਕਪਿਲ ਦੇ ਸ਼ੋਅ ਦੀ ਸ਼ੂਟਿੰਗ ਜਾਰੀ ਰੱਖੀ ਜਾਵੇਗੀ ਇਸ ਦਾ ਫਿਲਹਾਲ ਚੈਨਲ ਵੱਲੋਂ ਕੋਈ ਖੁਲਾਸਾ ਨਹੀਂ ਕੀਤਾ ਗਿਆ ਤੇ ਨਾ ਹੀ ਅਰਚਨਾ ਕੋਲ ਇਸ ਸਬੰਧੀ  ਕੋਈ ਜਾਣਕਾਰੀ ਹੈ। ਜਦੋਂ ਕਿ ਦੂਜੇ ਪਾਸੇ ਨਵਜੋਤ ਸਿੱਧੂ ਨੇ ਵੀ ਬਿਆਨ ਦਿੱਤਾ ਹੈ ਕਿ ਉਨ੍ਹਾਂ ਨੂੰ ਦ ਕਪਿਲ ਸ਼ਰਮਾ ਸ਼ੋਅ ਵਿੱਚੋਂ ਹਟਾਇਆ ਨਹੀਂ ਗਿਆ ਹੈ ਅਤੇ ਨਾ ਹੀ ਚੈਨਲ ਵੱਲੋਂ ਉਨ੍ਹਾਂ ਨੂੰ ਕੱਢੇ ਜਾਣ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਉਨ੍ਹਾਂ ਨੂੰ ਮਿਲੀ ਹੈ। ਇਸ ਪੂਰੇ ਮਸਲੇ 'ਤੇ ਸੋਨੀ ਚੈਨਲ ਨੇ ਚੁੱਪੀ ਧਾਰੀ ਹੋਈ ਹੈ।

https://www.instagram.com/p/Btu_RgHH64o/

ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਨਵਜੋਤ ਸਿੰਘ ਸਿੱਧੂ ਨੇ ਪੁਲਵਾਮਾ ਹਮਲੇ ਤੋਂ ਬਾਅਦ ਬਿਆਨ ਦਿੱਤਾ ਸੀ ਕਿ ਕੁਝ ਲੋਕਾਂ ਦੇ ਖਰਾਬ ਹੋਣ ਨਾਲ ਪੂਰੇ ਪਾਕਿਸਤਾਨ ਨੂੰ ਇਸ ਹਮਲੇ ਦਾ ਦੋਸ਼ੀ ਕਰਾਰ ਨਹੀਂ ਦਿੱਤਾ ਜਾ ਸਕਦਾ । ਸਿੱਧੂ ਦੇ ਇਸ ਬਿਆਨ ਤੋਂ ਬਾਅਦ ਉਸ ਦਾ ਬਹੁਤ ਵਿਰੋਧ ਹੋਇਆ ਸੀ ਦੇ ਲੋਕਾਂ ਨੇ ਸਿੱਧੂ ਨੂੰ ਕਪਿਲ ਸ਼ਰਮਾ ਸ਼ੋਅ ਵਿੱਚੋਂ ਬਾਹਰ ਕੱਢਣ ਦੀ ਗੱਲ ਮੰਗ ਕੀਤੀ ਸੀ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network