ਅਰਚਨਾ ਪੂਰਨ ਸਿੰਘ ਕਪਿਲ ਦੇ ਸ਼ੋਅ ਲਈ ਲੈਂਦੀ ਹੈ ਏਨੇਂ ਪੈਸੇ, ਸਿੱਧੂ ਸਨ 12 ਗੁਣਾ ਮਹਿੰਗੇ
ਅਰਚਨਾ ਪੂਰਨ ਸਿੰਘ ਨੇ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਨਵਜੋਤ ਸਿੰਘ ਸਿੱਧੂ ਦੀ ਜਗ੍ਹਾ ਲੈ ਲਈ ਹੈ । ਇਸ ਲਈ ਉਹਨਾਂ ਨੂੰ ਚੰਗੇ ਪੈਸੇ ਵੀ ਮਿਲ ਰਹੇ ਹਨ । ਕਪਿਲ ਦੇ ਸ਼ੋਅ ਵਿੱਚ ਅਰਚਨਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਕਮੈਂਟ ਕਰਦੀ ਹੈ, ਦਰਸ਼ਕਾਂ ਨੂੰ ਹਸਾਉਂਦੀ ਹੈ ਤੇ ਸ਼ੋਅ ਵਿੱਚ ਆਉਣ ਵਾਲੇ ਮਹਿਮਾਨਾਂ ਦਾ ਸਵਾਗਤ ਕਰਦੀ ਹੈ । ਇਸ ਸ਼ੋਅ ਲਈ ਉਹਨਾਂ ਨੂੰ 2 ਕਰੋੜ ਰੁਪਏ ਮਿਲਦੇ ਹਨ । ਇਹ ਪੈਸਾ ਉਹਨਾਂ ਨੂੰ 20 ਐਪੀਸੋਡ ਲਈ ਦਿੱਤਾ ਜਾਵੇਗਾ।
archana-puran-singh
ਨਵਜੋਤ ਸਿੱਧੂ ਦੀ ਗੱਲ ਕੀਤੀ ਜਾਵੇ ਤਾਂ ਸਿੱਧੂ ਅਰਚਨਾ ਤੋਂ 12 ਗੁਣਾ ਵੱਧ ਪੈਸਾ ਵਸੂਲਦੇ ਸਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਰਚਨਾ ਇਸ ਚੈਨਲ ਨਾਲ ਇੱਕ ਦਹਾਕੇ ਤੋਂ ਜੁੜੀ ਹੋਈ ਹੈ । ਉਹ ਕਮੇਡੀ ਸਰਕਸ ਲਈ ਵੀ 2 ਕਰੋੜ ਰੁਪਏ ਲੈਂਦੀ ਸੀ ਤੇ ਇਸ ਵਾਰ ਵੀ ਇਸ ਨਿੱਜੀ ਚੈਨਲ ਨੇ ਉਹਨਾਂ ਨੂੰ 2 ਕਰੋੜ ਦੀ ਆਫਰ ਦਿੱਤੀ ਹੈ ।
Bharti Singh
ਭਾਰਤੀ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਉਹ ਇੱਕ ਐਪੀਸੋਡ ਲਈ ਅੱਠ ਲੱਖ ਲੈਂਦੀ ਹੈ । ਕੀਕੂ ਸ਼ਾਰਦਾ ਪ੍ਰਤੀ ਸ਼ੋਅ ਪੰਜ ਤੋਂ ਛੇ ਲੱਖ ਰੁਪਏ ਲੈਂਦੇ ਹਨ । ਕ੍ਰਿਸ਼ਣਾ ਅਭਿਸ਼ੇਕ ਨੂੰ ਨੌ ਤੋਂ ਦਸ ਲੱਖ ਰੁਪਏ ਪ੍ਰਤੀ ਸ਼ੋਅ ਮਿਲਦੇ ਹਨ । ਸੁਮੋਨਾ ਚੱਕਰਵਤੀ ਨੂੰ ਦੋ ਤੋਂ ਤਿੰਨ ਲੱਖ ਰੁਪਏ ਪ੍ਰਤੀ ਸ਼ੋਅ ਮਿਲਦੇ ਹਨ ।