ਪ੍ਰੀ –ਦੀਵਾਲੀ ਪਾਰਟੀ 'ਚ ਆਪਣੀ ਗਰਲ ਫਰੈਂਡ ਨਾਲ ਪਹੁੰਚੇ ਅਰਬਾਜ਼ ਖਾਨ 

Reported by: PTC Punjabi Desk | Edited by: Shaminder  |  November 05th 2018 09:58 AM |  Updated: November 05th 2018 09:58 AM

ਪ੍ਰੀ –ਦੀਵਾਲੀ ਪਾਰਟੀ 'ਚ ਆਪਣੀ ਗਰਲ ਫਰੈਂਡ ਨਾਲ ਪਹੁੰਚੇ ਅਰਬਾਜ਼ ਖਾਨ 

ਅਰਬਾਜ਼ ਖਾਨ ਆਪਣੀ ਗਲਰ ਫਰੈਂਡ ਨੂੰ ਲੈ ਕੇ ਚਰਚਾ 'ਚ ਹਨ ਅਤੇ ਉਸ ਦੇ ਨਾਲ ਵਿਆਹ ਦੀਆਂ ਖਬਰਾਂ ਜ਼ੋਰ ਫੜ ਰਹੀਆਂ ਨੇ । ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਨੇ ਅਤੇ ਜਲਦ ਹੀ ਵਿਆਹ ਵੀ ਕਰਵਾ ਸਕਦੇ ਨੇ । ਹਾਲ 'ਚ ਹੀ ਦੋਵੇਂ ਸ਼ਿਲਪਾ ਸ਼ੈੱਟੀ ਵੱਲੋਂ ਕਰਵਾਏ ਗਏ ਪ੍ਰੀ ਦੀਵਾਲੀ ਸੈਲੀਬਰੇਸ਼ਨ ਫੰਕਸ਼ਨ 'ਚ ਨਜ਼ਰ ਆਏ । ਅਰਬਾਜ਼ ਆਪਣੀ ਗਰਲ ਫਰੈਂਡ ਜਾਰਜਿਆ ਨਾਲ ਪਾਰਟੀ 'ਚ ਆਏ ਸਨ । ਜਾਰਜਿਆ ਲਾਲ ਰੰਗ ਦੇ ਲਹਿੰਗੇ 'ਚ ਜਾਰਜਿਆ ਕਾਫੀ ਖੂਬਸੂਰਤ ਲੱਗ ਰਹੀ ਸੀ ।

ਹੋਰ ਵੇਖੋ : ਮਲਾਇਕਾ ਅਰੋੜਾ-ਅਰਜੁਨ ਕਪੂਰ ਜਲਦ ਕਰ ਸਕਦੇ ਨੇ ਆਪਣੀ ਰਿਲੇਸ਼ਨਸ਼ਿਪ ਨੂੰ ਜਗ ਜਾਹਿਰ !

Arbaaz-Khan-and-GF-Georgia-Andriani Arbaaz-Khan-and-GF-Georgia-Andriani

ਤਸਵੀਰਾਂ 'ਚ ਇਹ ਦੋਵੇਂ ਇੱਕਠੇ ਕਾਫੀ ਖੁਸ਼ ਨਜ਼ਰ ਆ ਰਹੇ ਸਨ । ਜਿਸ ਨੂੰ ਵੇਖ ਕੇ ਕਿਹਾ ਜਾ ਸਕਦਾ ਹੈ ਕਿ ਦੋਨ੍ਹਾਂ ਨੂੰ ਇੱਕ ਦੂਜੇ ਦਾ ਸਾਥ ਕਾਫੀ ਰਾਸ ਆ ਰਿਹਾ ਹੈ । ਦਿਲਚਸਪ ਗੱਲ ਇਹ ਹੈ ਕਿ ਅਰਬਾਜ਼ ਨਾਲ ਜਾਰਜੀਆ ਉਮਰ 'ਚ ਬਾਈ ਸਾਲ ਛੋਟੀ ਹੈ । ਅਰਬਾਜ਼ ਇਕਵੰਜਾ ਸਾਲ ਦੇ ਹਨ ਜਦਕਿ ਜਾਰਜਿਆ ਉਨੱਤੀ ਸਾਲ ਦੀ ਹੈ ।ਰਿਪੋਰਟ ਦੇ ਮੁਤਾਬਕ ਉਨ੍ਹਾਂ ਦੇ ਰਿਸ਼ਤੇ ਨੂੰ 'ਖਾਨਦਾਨ' ਨੇ ਵੀ ਇਜਾਜ਼ਤ ਦੇ ਦਿੱਤੀ ਹੈ ।

arbaaz khan arbaaz khan

ਪਿਛਲੇ ਦਿਨੀਂ ਅਰਪਿਤਾ ਖਾਨ ਦੇ ਘਰ ਹੋਏ ਗਣੇਸ਼ ਮਹਾਂਉਤਸਵ ਦੇ ਦੌਰਾਨ ਅਰਬਾਜ਼ ਅਤੇ ਜਾਰਜਿਆ ਇੱਕਠੇ ਨਜ਼ਰ ਆਏ ਸਨ ।ਅਰਬਾਜ਼ ਨੇ ਜਾਰਜਿਆ ਦੇ ਪਿਤਾ ਅਤੇ ਭੈਣ ਨੂੰ ਵੀ ਪਰਿਵਾਰ ਨੂੰ ਮਿਲਣ ਲਈ ਬੁਲਾਇਆ ਸੀ ।ਇਸ ਦੌਦਾਨ ਅਰਬਾਜ਼ ਦੀ ਪਹਿਲੀ ਪਤਨੀ ਮਲਾਇਕਾ ਅਰੋੜਾ ਵੀ ਮੌਜੂਦ ਸੀ ।ਹੈਰਾਨੀ ਦੀ ਗੱਲ ਇਹ ਸੀ ਕਿ ਮਲਾਇਕਾ ਅਰੋੜਾ ਅਤੇ ਜਾਰਜਿਆ ਦੀ ਵਧੀਆ ਬਾਂਡਿਗ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network