April Fools' Day 2022: ਸਾਥੀ ਕਲਾਕਾਰਾਂ ਨੂੰ ਫੂਲ ਬਣਾਉਣ 'ਚ ਮਾਹਿਰ ਨੇ ਇਹ ਬਾਲੀਵੁੱਡ ਸਟਾਰਸ

Reported by: PTC Punjabi Desk | Edited by: Pushp Raj  |  April 01st 2022 06:21 PM |  Updated: April 01st 2022 06:21 PM

April Fools' Day 2022: ਸਾਥੀ ਕਲਾਕਾਰਾਂ ਨੂੰ ਫੂਲ ਬਣਾਉਣ 'ਚ ਮਾਹਿਰ ਨੇ ਇਹ ਬਾਲੀਵੁੱਡ ਸਟਾਰਸ

1 ਅਪ੍ਰੈਲ ਨੂੰ ਪੂਰੀ ਦੁਨੀਆਂ ਵਿੱਚ ਅਪ੍ਰੈਲ ਫੂਲ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਇੱਕ ਨੂੰ ਹਸਾਉਣ ਲਈ ਕੋਈ ਅਜਿਹਾ ਕੰਮ ਕਰਦੇ ਹਨ ਜਿਸ ਨਾਲ ਦੂਜੇ ਨੂੰ ਫੂਲ ਯਾਨੀ ਬੇਵਕੂਫ ਬਣਾਇਆ ਜਾ ਸਕੇ। ਇਸ ਦਾ ਮੁਖ ਕਾਰਨ ਆਪਸੀ ਭਾਈਚਾਰੇ, ਪਿਆਰ ਤੇ ਇੱਕ ਦੂਜੇ ਨਾਲ ਹਾਸਾ ਮਜ਼ਾਕ ਕਰਕੇ ਖੁਸ਼ ਕਰਨ ਦੀ ਕੋਸ਼ਿਸ਼ ਕਰਨਾ ਹੁੰਦਾ ਹੈ। ਬਾਲੀਵੁੱਡ ਦੇ ਵਿੱਚ ਕਈ ਅਜਿਹੇ ਸਿਤਾਰੇ ਹਨ ਜੋ ਕਿ ਅਕਸਰ ਆਪਣੇ ਸਹਿ ਕਲਾਕਾਰਾਂ ਨਾਲ ਪ੍ਰੈਂਕ ਕਰਦੇ ਹਨ ਤੇ ਉਨ੍ਹਾਂ ਨੂੰ ਫੂਲ ਬਣਾਉਂਣ ਵਿੱਚ ਮਾਹਿਰ ਹਨ।

ਅਕਸ਼ੈ ਕੁਮਾਰ

ਇਨ੍ਹਾਂ ਮਾਹਿਰ ਕਲਾਕਾਰਾਂ ਦੇ ਵਿੱਚ ਸਭ ਤੋਂ ਪਹਿਲਾਂ ਨਾਂਅ ਅਕਸ਼ੈ ਕੁਮਾਰ ਦਾ ਆਉਂਦਾ ਹੈ। ਅਕਸ਼ੈ ਕੁਮਾਰ ਆਪਣੀ ਕਈ ਫ਼ਿਲਮਾਂ ਦੇ ਸੈਟ 'ਤੇ ਸਹਿ ਕਲਾਕਾਰਾਂ ਨਾਲ ਪ੍ਰੈਂਕ ਕਰ ਚੁੱਕੇ ਹਨ। ਉਨ੍ਹਾਂ ਨੂੰ ਪ੍ਰੈਂਕ ਮਾਸਟਰ ਵੀ ਕਿਹਾ ਜਾਂਦਾ ਹੈ। ਅਕਸ਼ੈ ਕੁਮਾਰ ਵਾਂਗ ਕਾਮੇਡੀ ਕਰਨਾ ਹਰ ਅਦਾਕਾਰ ਦੇ ਵੱਸ ਵਿੱਚ ਨਹੀਂ ਹੈ। ਅਕਸ਼ੈ ਦੇ ਮਜ਼ਾਕ ਕਰਨ ਅਤੇ ਕੋ-ਸਟਾਰ ਨੂੰ ਫੂਲ ਬਣਾਉਣ ਦੀ ਲਿਸਟ ਲੰਬੀ ਹੈ। ਕਪਿਲ ਸ਼ਰਮਾ ਦੇ ਸ਼ੋਅ 'ਚ ਵੀ ਅਕਸ਼ੈ ਕੁਮਾਰ ਨੇ ਕਈ ਵਾਰ ਕਾਮੇਡੀਅਨ ਨੂੰ ਪ੍ਰੈਂਕ ਕੀਤਾ ਹੈ। ਇਨ੍ਹਾਂ 'ਚੋਂ ਇਕ ਦੱਸਦਾ ਹੈ ਕਿ ਫਿਲਮ 'ਹੇ ਬੇਬੀ' ਦੀ ਸ਼ੂਟਿੰਗ ਦੌਰਾਨ ਅਕਸ਼ੈ ਕੁਮਾਰ ਨੇ ਰਿਤੇਸ਼ ਦੇਸ਼ਮੁਖ ਦੇ ਮੋਬਾਈਲ ਫੋਨ ਤੋਂ ਵਿਦਿਆ ਬਾਲਨ ਨੂੰ ਆਈ ਲਵ ਯੂ ਦਾ ਸੁਨੇਹਾ ਭੇਜਿਆ ਸੀ।

ਅਜੇ ਦੇਵਗਨ

ਅਜੇ ਦੇਵਗਨ ਓਨੇ ਗੰਭੀਰ ਨਹੀਂ ਹਨ ਜਿੰਨੇ ਉਹ ਦਿਖਦੇ ਹਨ। ਅਜੇ ਦੇਵਗਨ ਦੀ ਗੰਭੀਰ ਸ਼ਖਸੀਅਤ ਪਿੱਛੇ ਇੱਕ ਹੱਸਮੁੱਖ ਵਿਅਕਤੀ ਵੀ ਛੁਪਿਆ ਹੋਇਆ ਹੈ। ਅਜੇ ਨੇ ਫਿਲਮ 'ਸਿੰਘਮ ਰਿਟਰਨਜ਼' ਦੌਰਾਨ ਫਿਲਮ ਦੀ ਪੂਰੀ ਟੀਮ ਨੂੰ ਫੂਲ ਬਣਾਉਣ ਦਾ ਕੰਮ ਕੀਤਾ ਸੀ। ਦਰਅਸਲ ਅਜੇ ਅਤੇ ਰੋਹਿਤ ਸ਼ੈੱਟੀ ਨੇ ਟੀਮ ਨੂੰ ਦੱਸਿਆ ਸੀ ਕਿ ਫਿਲਮ 'ਸਿੰਘਮ ਰਿਟਰਨਜ਼' ਦਾ ਸੈੱਟ ਇੱਕ ਭੂਤੀਆ ਤੇ ਹੌਨਟੀਡ ਸਥਾਨ 'ਤੇ ਲਗਾਇਆ ਗਿਆ ਹੈ, ਜਿਸ ਨੂੰ ਸੁਣ ਕੇ ਪੂਰੀ ਟੀਮ ਦੇ ਪਸੀਨੇ ਛੁੱਟ ਗਏ।

ਸਲਮਾਨ ਖਾਨ

ਬਾਲੀਵੁੱਡ ਦੇ ਦੱਬਗ ਸਲਮਾਨ ਖਾਨ ਨੂੰ ਵੀ ਅਕਸਰ ਆਪਣੇ ਕਈ ਫਿਲਮਾਂ ਦੇ ਸੈਟ 'ਤੇ ਸਹਿ ਕਲਾਕਾਰਾਂ ਨਾਲ ਪ੍ਰੈਂਕ ਕਰ ਚੁੱਕੇ ਹਨ। ਉਨ੍ਹਾਂ ਅਕਸਰ ਮਸ਼ਹੂਰ ਸ਼ੋਅ ਬਿਗ ਬੌਸ ਦੇ ਕੰਟੈਸਟੈਂਟਸ ਨਾਲ ਵੀ ਪ੍ਰੈਂਕ ਕਰਦੇ ਹੋਏ ਵੇਖਿਆ ਗਿਆ ਹੈ।

ਹੋਰ ਪੜ੍ਹੋ : ਸਾਰਾ ਅਲੀ ਖਾਨ ਨੇ ਆਪਣੀ ਸਫ਼ਲਤਾ ਲਈ ਅਨੋਖੇ ਅੰਦਾਜ਼ 'ਚ ਕੀਤਾ ਭਗਵਾਨ ਭੋਲੇਨਾਥ ਦਾ ਧੰਨਵਾਦ

ਸ਼ਾਹਰੁਖ ਖਾਨ

ਬਾਲੀਵੁੱਡ ਦੇ ਕਿੰਗ ਖਾਨ ਵੀ ਪ੍ਰੈਂਕ ਕਰਨ ਵਿੱਚ ਕਿਸੇ ਤੋਂ ਘੱਟ ਨਹੀਂ ਹਨ। ਫਿਲਮ 'ਕਲ ਹੋ ਨਾ ਹੋ' ਦੀ ਸ਼ੂਟਿੰਗ ਦੌਰਾਨ ਸ਼ਾਹਰੁਖ ਖਾਨ ਅਤੇ ਸੈਫ ਅਲੀ ਖਾਨ ਨੇ ਫਿਲਮ ਦੇ ਕਰੂ ਮੈਂਬਰ ਨਾਲ ਵੱਡਾ ਮਜ਼ਾਕ ਕੀਤਾ ਸੀ। ਸ਼ਾਹਰੁਖ ਖਾਨ ਨੇ ਟੀਮ ਨਾਲ ਮਿਲ ਕੇ ਕਰੂ ਮੈਂਬਰ ਨੂੰ ਫੂਲ ਬਣਾਉਣ ਦੀ ਖੇਡ ਖੇਡੀ, ਜਿਸ 'ਚ ਕਿੰਗ ਖਾਨ ਨੇ ਦਿਖਾਇਆ ਕਿ ਉਹ ਕਿਸੇ ਗੱਲ 'ਤੇ ਗੁੱਸੇ 'ਚ ਆ ਗਏ ਅਤੇ ਪੂਰੀ ਟੀਮ 'ਤੇ ਫਟਕਾਰ ਲਗਾਉਣ ਲੱਗੇ। ਇਸ ਪ੍ਰੈਂਕ ਵਿੱਚ ਉਨ੍ਹਾਂ ਦੇ ਕਈ ਕਰੂ ਮੈਂਬਰਸ ਡਰ ਗਏ ਸਨ। ਆਖਿਰ ਵਿੱਚ ਜਦੋਂ ਸਭ ਨੂੰ ਪਤਾ ਲੱਗਾ ਕਿ ਸ਼ਾਹਰੁਖ ਤੇ ਸੈਫ ਨੇ ਮਿਲ ਕੇ ਉਨ੍ਹਾਂ ਨਾਲ ਪ੍ਰੈਂਕ ਕੀਤਾ ਤੇ ਉਹ ਖਿੜਖਿੜਾ ਕੇ ਹੱਸ ਪਏ।

ਆਮਿਰ ਖਾਨ

ਆਮਿਰ ਖਾਨ ਸਹਿ-ਕਲਾਕਾਰਾਂ ਨਾਲ ਮਜ਼ਾਕ ਕਰਨ ਵਿੱਚ ਵੀ ਮੁਹਾਰਤ ਰੱਖਦੇ ਹਨ। ਇਕ ਫਿਲਮ ਦੀ ਸ਼ੂਟਿੰਗ ਦੌਰਾਨ ਉਸ ਨੇ ਆਪਣੇ ਸਹਿ-ਕਲਾਕਾਰ ਦਾ ਹੱਥ ਦੇਖ ਕੇ ਭਵਿੱਖ ਦੱਸਣ ਦੀ ਗੱਲ ਕਹੀ ਸੀ। ਥੋੜ੍ਹੀ ਦੇਰ ਬਾਅਦ, ਉਹ ਆਪਣੇ ਸਹਿ ਕਲਾਕਾਰਾਂ ਦੇ ਹੱਥਾਂ 'ਤੇ ਥੁੱਕ ਕੇ ਭੱਜ  ਗਏ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network