ਕੈਟਰੀਨਾ ਕੈਫ ਤੋਂ ਇਲਾਵਾ ਬਾਲੀਵੁੱਡ ਦੀਆਂ ਇਨ੍ਹਾਂ ਹੀਰੋਇਨਾਂ ਨੇ ਰਚਾਇਆ ਪੰਜਾਬੀ ਪਰਿਵਾਰਾਂ ‘ਚ ਵਿਆਹ

Reported by: PTC Punjabi Desk | Edited by: Shaminder  |  December 11th 2021 10:59 AM |  Updated: December 11th 2021 10:59 AM

ਕੈਟਰੀਨਾ ਕੈਫ ਤੋਂ ਇਲਾਵਾ ਬਾਲੀਵੁੱਡ ਦੀਆਂ ਇਨ੍ਹਾਂ ਹੀਰੋਇਨਾਂ ਨੇ ਰਚਾਇਆ ਪੰਜਾਬੀ ਪਰਿਵਾਰਾਂ ‘ਚ ਵਿਆਹ

ਪੰਜਾਬੀ ਅਦਾਕਾਰ ਹਮੇਸ਼ਾ ਹੀ ਬਾਲੀਵੁੱਡ (Bollywood) ਦੀਆਂ ਹੀਰੋਇਨਾਂ ਨੂੰ ਆਕ੍ਰਸ਼ਿਤ ਕਰਦੇ ਹਨ । ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ (Katrina Kaif)  ਵੀ ਪੰਜਾਬੀ ਪਵਿਾਰ ‘ਚ ਵਿਆਹੀ ਗਈ ਹੈ । ਇਸ ਤੋਂ ਇਲਾਵਾ ਬਾਲੀਵੁੱਡ ਇੰਡਸਟਰੀ ਦੀਆਂ ਹੋਰ ਕਈ ਹੀਰੋਇਨਾਂ ਹਨ । ਜਿਨ੍ਹਾਂ ਦੀ ਪਹਿਲੀ ਪਸੰਦ ਪੰਜਾਬੀ ਪਰਿਵਾਰਾਂ ਨਾਲ ਸਬੰਧ ਰੱਖਣ ਵਾਲੇ ਅਦਾਕਾਰ ਹੀ ਰਹੇ ਹਨ । ਅੱਜ ਅਸੀਂ ਤੁਹਾਨੂੰ ਦੱਸਾਂਗੇ ਉਨ੍ਹਾਂ ਹੀਰੋਇਨਾਂ ਬਾਰੇ ਜਿਨ੍ਹਾਂ ਦੀ ਪਸੰਦ ਪੰਜਾਬੀ ਪਰਿਵਾਰਾਂ ਦੇ ਨਾਲ ਸਬੰਧ ਰੱਖਣ ਵਾਲੇ ਅਦਾਕਾਰ ਰਹੇ ਹਨ । ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਿੱਕੀ ਕੌਸ਼ਲ ਦੀ । ਜੋ ਹੁਸ਼ਿਆਰਪੁਰ ਦੇ ਪਿੰਡ ਮਿਰਜ਼ਾਪੁਰ ਦੀ ਨੂੰਹ ਬਣੀ ਹੈ । ਦਰਅਸਲ ਵਿੱਕੀ ਕੌਸ਼ਲ ਦੇ ਪਿਤਾ ਅਤੇ ਮਸ਼ਹੂਰ ਬਾਲੀਵੁੱਡ ਐਕਸ਼ਨ ਡਾਇਰੈਕਟਰ ਸ਼ਿਆਮ ਕੌਸ਼ਲ ਮੂਲ ਰੂਪ 'ਚੋਂ ਇੱਥੋਂ ਦੇ ਰਹਿਣ ਵਾਲੇ ਹਨ।

Vicky Kaushal image From instagram

ਹੋਰ ਪੜ੍ਹੋ : ਕਿਸਾਨਾਂ ਦੀ ਹੋ ਰਹੀ ਘਰ ਵਾਪਸੀ, ਫੁੱਲਾਂ ਦੀ ਵਰਖਾ ਨਾਲ ਕੀਤਾ ਜਾ ਰਿਹਾ ਸਵਾਗਤ, ਖਾਲਸਾ ਏਡ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਇਸ ਸਮੇਂ ਵਿੱਕੀ ਦੇ ਚਾਚੇ ਦਾ ਪਰਿਵਾਰ ਇੱਥੇ ਰਹਿੰਦਾ ਹੈ। ਮਿਰਜ਼ਾਪੁਰ ਦੇ ਲੋਕ ਪਹਿਲਾਂ ਹੀ ਵਿਆਹ ਤੋਂ ਬਾਅਦ ਨੂੰਹ ਕੈਟਰੀਨਾ ਨੂੰ ਆਹਮੋ-ਸਾਹਮਣੇ ਦੇਖਣ ਦੀ ਇੱਛਾ ਜ਼ਾਹਰ ਕਰ ਚੁੱਕੇ ਹਨ।ਇਸ ਤੋਂ ਬਾਅਦ ਗੱਲ ਕਰਦੇ ਹਾਂ ਅਦਾਕਾਰ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ । ਆਪਣੇ ਸਮੇਂ ‘ਚ ਮਸ਼ਹੂਰ ਅਦਾਕਾਰ ਰਹਿ ਚੁੱਕੇ ਧਰਮਿੰਦਰ ਦੀ ਖੂਬਸੂਰਤੀ ਹਮੇਸ਼ਾ ਹੀ ਹੇਮਾ ਮਾਲਿਨੀ ਨੂੰ ਆਪਣੇ ਵੱਲ ਆਕ੍ਰਸ਼ਿਤ ਕਰਦੀ ਸੀ ।

Hema And Dharmendra image From instagram

ਜਿਸ ਤੋਂ ਬਾਅਦ ਧਰਮਿੰਦਰ ਵੀ ਹੇਮਾ ਮਾਲਿਨੀ ਦੀ ਖੂਬਸੂਰਤੀ ਤੋਂ ਬਹੁਤ ਪ੍ਰਭਾਵਿਤ ਸਨ ।ਹੇਮਾ ਦੇ ਨਾਲ ਵਿਆਹ ਕਰਵਾਉਣ ਦੇ ਲਈ ਅਦਾਕਾਰ ਨੂੰ ਕਈ ਪਾਪੜ ਵੇਲਣੇ ਪਏ ਸਨ ।ਆਪਣੇ ਸਮੇਂ ਦੀ ਮਸ਼ਹੂਰ ਅਦਾਕਾਰਾ ਡ੍ਰੀਮ ਗਰਲ ਵਜੋਂ ਜਾਣੀ ਜਾਂਦੀ ਹੇਮਾ ਮਾਲਿਨੀ ਉਨ੍ਹਾਂ ਨੂੰ ਆਪਣਾ ਦਿਲ ਦੇ ਬੈਠੀ ਸੀ। ਧਰਮਿੰਦਰ ਅਤੇ ਹੇਮਾ ਮਾਲਿਨੀ ਦਾ ਵਿਆਹ ਸਾਲ 1980 'ਚ ਹੋਇਆ ਸੀ ਜੋ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣਿਆ ਸੀ।

Rajesh khanna

ਇਸ ਤੋਂ ਇਲਾਵਾ ਅੰਮ੍ਰਿਤਸਰ ‘ਚ ਪੈਦਾ ਹੋਏ ਰਾਜੇਸ਼ ਖੰਨਾ ਦਾ ਵਿਆਹ ਬਾਲੀਵੁੱਡ ਅਦਾਕਾਰਾ ਡਿੰਪਲ ਕਪਾਡੀਆ ਦੇ ਨਾਲ ਹੋਇਆ ਸੀ । ਹਾਲਾਂਕਿ ਇਹ ਵਿਆਹ ਜ਼ਿਆਦਾ ਸਮਾਂ ਨਹੀਂ ਸੀ ਚੱਲ ਪਾਇਆ । ਜਿਸ ਸਮੇਂ ਦੋਵਾਂ ਦਾ ਵਿਆਹ ਹੋਇਆ ਸੀ, ਉਸ ਸਮੇਂ ਡਿੰਪਲ ਦੀ ਉਮਰ 17  ਸਾਲ ਦੀ ਸੀ ਜਦੋਂਕਿ ਰਾਜੇਸ਼ ਦੀ ਉਮਰ ਉਸ ਤੋਂ ਦੁੱਗਣੀ ਸੀ ।ਇਸ ਤੋਂ ਇਲਾਵਾ ਰਾਜ ਕੁੰਦਰਾ ਦੇ ਨਾਲ ਸ਼ਿਲਪਾ ਸ਼ੈੱਟੀ ਨੇ ਵਿਆਹ ਕਰਵਾਇਆ ਹੈ । ਰਾਜ ਕੁੰਦਰਾ ਮੂਲ ਰੂਪ ‘ਚ ਬਠਿੰਡਾ ਦੇ ਰਹਿਣ ਵਾਲੇ ਹਨ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network