ਕੰਗਨਾ ਰਣੌਤ ਨੂੰ ਛੱਡ ਕੇ ਇਹਨਾਂ ਬਾਲੀਵੁੱਡ ਸਿਤਾਰਿਆਂ ਨੇ ਕਿਸਾਨ ਬਿੱਲ ਵਾਪਿਸ ਹੋਣ ’ਤੇ ਜਤਾਈ ਖੁਸ਼ੀ

Reported by: PTC Punjabi Desk | Edited by: Rupinder Kaler  |  November 20th 2021 10:23 AM |  Updated: November 20th 2021 10:23 AM

ਕੰਗਨਾ ਰਣੌਤ ਨੂੰ ਛੱਡ ਕੇ ਇਹਨਾਂ ਬਾਲੀਵੁੱਡ ਸਿਤਾਰਿਆਂ ਨੇ ਕਿਸਾਨ ਬਿੱਲ ਵਾਪਿਸ ਹੋਣ ’ਤੇ ਜਤਾਈ ਖੁਸ਼ੀ

ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਪੁਰਬ ਮੌਕੇ ਤੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ । ਜਿਸ ਨੂੰ ਲੈ ਕੇ ਬਾਲੀਵੁੱਡ ਸਿਤਾਰਿਆਂ ਦਾ ਪ੍ਰਤੀਕਰਮ ਸਾਹਮਣੇ ਆ ਰਹੇ ਹਨ । ਕਈ ਸਿਤਾਰਿਆਂ ਪ੍ਰਧਾਨ ਮੰਤਰੀ (Narendra Modi) ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਕਿਸਾਨਾਂ ਨੂੰ ਵਧਾਈ ਦਿੱਤੀ ਹੈ । ਸੋਨੂੰ ਸੂਦ , ਗੁਲ ਪਨਾਗ , ਤਾਪਸੀ ਪੰਨੂ, ਰਿਚਾ ਚੱਢਾ, ਹਿਮਾਂਸ਼ੀ ਖੁਰਾਣਾ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਇਸ ਮਾਮਲੇ 'ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਪੋਸਟਾਂ ਸਾਂਝੀਆਂ ਕੀਤੀਆਂ ਹਨ ।

farmer image from ANI's twitter

ਹੋਰ ਪੜ੍ਹੋ :

ਗਾਇਕਾ ਨੇਹਾ ਕੱਕੜ ਬਣਨ ਜਾ ਰਹੀ ਹੈ ਮਾਂ ..! ਕੱਕੜ ਪਰਿਵਾਰ ਨੇ ਕੀਤਾ ਖੁਲਾਸਾ

ਸੋਨੂੰ ਸੂਦ (Sonu Sood) ਨੇ ਟਵੀਟ ਕਰਕੇ ਲਿਖਿਆ, 'ਇਹ ਹੈਰਾਨੀਜਨਕ ਖ਼ਬਰ ਹੈ। ਮੋਦੀ ਜੀ ਦਾ ਧੰਨਵਾਦ । ਉਨ੍ਹਾਂ ਕਿਸਾਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਆਪਣੀਆਂ ਮੰਗਾਂ ਨੂੰ ਉਠਾਇਆ। ਉਮੀਦ ਹੈ ਕਿ ਹੁਣ ਤੁਸੀਂ ਗੁਰੂ ਪੁਰਬ ਦੇ ਮੌਕੇ 'ਤੇ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਵਿੱਚ ਵਾਪਸ ਪਰਤੋਗੇ। ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਨੇ ਟਵੀਟ ਕਰਦੇ ਲਿਖਿਆ, 'ਜਿੱਤ ਗਏ ਤੁਸੀ! ਤੁਹਾਡੀ ਜਿੱਤ ਵਿੱਚ ਸਭ ਦੀ ਜਿੱਤ ਹੈ।'

richa chadha

himashni-khurana

ਇੰਸਟਾਗ੍ਰਾਮ 'ਤੇ ਪੋਸਟ ਕਰਦੇ ਹੋਏ ਹਿਮਾਂਸ਼ੀ ਖੁਰਾਣਾ (Himanshi Khurana)  ਨੇ ਲਿਖਿਆ, 'ਅੰਤ ਵਿੱਚ ਜਿੱਤ ਤੁਹਾਡੀ ਹੈ, ਸਾਰੇ ਕਿਸਾਨਾਂ ਨੂੰ ਬਹੁਤ-ਬਹੁਤ ਵਧਾਈਆਂ । ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਗੁਰਪੁਰਬ ਦੀਆਂ ਮੁਬਾਰਕਾਂ।' ਗੁਲ ਪਨਾਗ ਨੇ ਲਿਖਿਆ, 'ਕਾਸ਼ ਇਹ ਸੰਘਰਸ਼ ਇੰਨਾ ਲੰਮਾ ਨਾ ਚੱਲਦਾ, ਇਸ ਕਾਰਨ ਕਈ ਜਾਨਾਂ ਚਲੀਆਂ ਗਈਆਂ। ਪ੍ਰਦਰਸ਼ਨਕਾਰੀਆਂ ਨੂੰ ਬਦਨਾਮ ਕੀਤਾ ਗਿਆ। ਇਹ ਭਵਿੱਖ ਦੀਆਂ ਸਰਕਾਰਾਂ ਲਈ ਸਬਕ ਹੋਵੇਗਾ ਕਿ ਉਹ ਸੁਧਾਰ ਲਿਆਉਂਦੇ ਸਮੇਂ ਸਾਰਿਆਂ ਦੇ ਹਿੱਤਾਂ ਦਾ ਖਿਆਲ ਰੱਖਣਗੇ । ਕਾਨੂੰਨ ਬਣਾਉਣ ਵਾਲਿਆਂ ਲਈ ਇਹ ਵੀ ਸਬਕ ਹੈ ਕਿ ਬਿਨਾਂ ਚਰਚਾ ਅਤੇ ਬਹਿਸ ਦੇ ਮਿੰਟਾਂ ਵਿੱਚ ਕਾਨੂੰਨ ਪਾਸ ਕਰਕੇ ਵਿਧਾਨਿਕ ਪ੍ਰਕਿਰਿਆ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ ਹੈ।'

Kangana Ranaut

ਹਮੇਸ਼ਾ ਵਿਵਾਦਾਂ ਵਿੱਚ ਰਹਿਣ ਵਾਲੀ ਕੰਗਣਾ ਰਣੌਤ  (Kangna Ranuat) ਨੇ ਵੀ ਟਵੀਟ ਕੀਤਾ । ਕੰਗਨਾ ਰਣੌਤ ਨੇ ਕਿਹਾ ਕਿ ਜੇਕਰ ਸੰਸਦ ਵਿੱਚ ਚੁਣੀ ਹੋਈ ਸਰਕਾਰ ਦੇ ਬਦਲੇ ਸੜਕਾਂ 'ਤੇ ਲੋਕਾਂ ਨੇ ਕਾਨੂੰਨ ਬਣਾਉਣਾ ਸ਼ੁਰੂ ਕਰ ਦਿੱਤਾ ਤਾਂ ਇਹ ਇੱਕ ਜੇਹਾਦੀ ਦੇਸ਼ ਹੈ। ਉਨ੍ਹਾਂ ਸਾਰਿਆਂ ਨੂੰ ਵਧਾਈ ਜਿਹੜੇ ਅਜਿਹਾ ਚਾਹੁੰਦੇ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network