ਏਪੀ ਢਿੱਲੋਂ ਨੇ ਸਿੱਧੂ ਮੂਸੇਵਾਲਾ ਨੂੰ ਅਨੋਖੇ ਤਰੀਕੇ ਨਾਲ ਦਿੱਤੀ ਸ਼ਰਧਾਂਜਲੀ, ਵਾਰਦਾਤ ਵਾਲੇ ਦਿਨ ਦੀ ਤਸਵੀਰ ਸਾਂਝੀ ਕਰਦੇ ਹੋਏ ਦਿੱਤਾ ਇਸ ਤਰ੍ਹਾਂ ਦਾ ਪ੍ਰਤੀਕਰਮ
ਸਿੱਧੂ ਮੂਸੇਵਾਲਾ (Sidhu Moose Wala ) ਦਾ ਬੀਤੀ 29 ਮਈ ਨੂੰ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਸੀ । ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਹਰ ਕੋਈ ਉਨ੍ਹਾਂ ਨੂੰ ਆਪਣੇ ਅੰਦਾਜ ‘ਚ ਸ਼ਰਧਾਂਜਲੀ ਦੇ ਰਿਹਾ ਹੈ । ਗਾਇਕ ਏ ਪੀ ਢਿੱਲੋਂ ਨੇ ਵੀ ਅਨੋਖੇ ਅੰਦਾਜ ‘ਚ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ । ਏਪੀ ਢਿੱਲੋਂ (AP Dhillon) ਨੇ ਇੱਕ ਸਕੈੱਚ ਸਾਂਝਾ ਕੀਤਾ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ ਵਿਚਾਰ ਸਦਾ ਲਈ ਜੀਉਣਾ ਨਹੀਂ ਹੈ, ਪਰ ਕੁਝ ਅਜਿਹਾ ਬਣਾਉਣਾ ਹੈ ਜੋ ਕਰੇਗਾ. ਦੁਨੀਆ 'ਤੇ ਤੁਹਾਡਾ ਪ੍ਰਭਾਵ ਇੱਕ ਪ੍ਰੇਰਨਾ ਹੈ ਮੇਰੇ ਭਰਾ।
ਹੋਰ ਪੜ੍ਹੋ : ਮੌਤ ਤੋਂ ਬਾਅਦ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਾਮ ਦਰਜ ਹੋਇਆ ਇਹ ਰਿਕਾਰਡ, ਪਰ ਖੁਸ਼ੀ ਮਾਨਣ ਲਈ ਮੌਜੂਦ ਨਹੀਂ ਗਾਇਕ
29/5 ਤੋਂ ਮੇਰੇ ਸਿਰ 'ਤੇ ਇੱਕ ਹਨੇਰਾ ਬੱਦਲ ਛਾਇਆ ਹੋਇਆ ਹੈ... ਇਹ ਦੇਖ ਕੇ ਮੈਨੂੰ ਦੁੱਖ ਹੁੰਦਾ ਹੈ ਕਿ ਅੱਜ ਸਾਡਾ ਸਮਾਜ ਕੀ ਬਣ ਗਿਆ ਹੈ ਇਸ ਲਈ ਮੈਂ ਆਪਣੇ ਭਰਾ ਨੂੰ ਮੇਰੇ ਵਿਚਾਰ ਕਾਗਜ਼ 'ਤੇ ਰੱਖਣ ਲਈ ਕਿਹਾ। ਇਹ ਬਿਹਤਰ ਕਰਨ ਦਾ ਸਮਾਂ ਹੈ।
ਇਹ ਸਮਾਂ ਹੈ ਇਕੱਠੇ ਆਉਣ ਅਤੇ ਇੱਕ ਭਾਈਚਾਰੇ ਦੇ ਰੂਪ ਵਿੱਚ ਇੱਕ ਦੂਜੇ ਦਾ ਸਾਥ ਦੇਣ ਦਾ’।ਏਪੀ ਢਿੱਲੋਂ ਵੱਲੋਂ ਸਾਂਝੇ ਕੀਤੇ ਗਏ ਇਸ ਸਕੈੱਚ ‘ਚ ਸਿੱਧੂ ਮੂਸੇਵਾਲਾ ਦੀ ਥਾਰ ਜੀਪ ਖੜੀ ਹੋਈ ਹੈ । ਜਿਸ ‘ਤੇ ਗੋਲੀਆਂ ਦੇ ਨਿਸ਼ਾਂਨ ਨਜਰ ਆ ਰਹੇ ਹਨ ।
ਪਰ ਆਲੇ ਦੁਆਲੇ ਖੜੇ ਲੋਕ ਜੀਪ ‘ਚ ਜਖਮੀ ਹਾਲਤ ‘ਚ ਪਏ ਸਿੱਧੂ ਮੂਸੇਵਾਲਾ ਉਰਫ ਸ਼ੁਭਦੀਪ ਸਿੰਘ ਸਿੱਧੂ ਸ਼ਾਇਦ ਉਸ ਦੇ ਸਾਹ ਉਸ ਸਮੇਂ ਥੋੜੇ ਬਹੁਤ ਚੱਲ ਰਹੇ ਹੋਣ, ਉਸ ਨੂੰ ਹਸਪਤਾਲ ਲੈ ਕੇ ਜਾਣ ਦੀ ਬਜਾਏ ਕੋਈ ਉਸ ਦੀ ਥਾਰ ਕੋਈ ਸੈਲਫੀ ਖਿੱਚ ਰਿਹਾ ਸੀ । ਮੀਡੀਆ ਕਰਮੀ ਵੀਡੀਓ ਤਿਆਰ ਕਰ ਰਹੇ ਸਨ ਅਤੇ ਇਹ ਸਕੈੱਚ ਸਿੱਧੂ ਦੀ ਮੌਤ ਬਾਰੇ ਬਹੁਤ ਕੁਝ ਕਹਿ ਰਿਹਾ ਹੈ ।
View this post on Instagram