ਵਿਰਾਟ ਕੋਹਲੀ ਹੋਏ 30 ਸਾਲਾਂ ਦੇ, ਅਨੁਸ਼ਕਾ ਨਾਲ ਇਸ ਤਰ੍ਹਾਂ ਮਨਾਇਆ ਜਨਮ ਦਿਨ ਦੇਖੋ ਤਸਵੀਰਾਂ 

Reported by: PTC Punjabi Desk | Edited by: Rupinder Kaler  |  November 05th 2018 07:04 AM |  Updated: November 05th 2018 07:04 AM

ਵਿਰਾਟ ਕੋਹਲੀ ਹੋਏ 30 ਸਾਲਾਂ ਦੇ, ਅਨੁਸ਼ਕਾ ਨਾਲ ਇਸ ਤਰ੍ਹਾਂ ਮਨਾਇਆ ਜਨਮ ਦਿਨ ਦੇਖੋ ਤਸਵੀਰਾਂ 

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ 30 ਸਾਲ ਦੇ ਹੋ ਗਏ ਹਨ । ਉਹਨਾਂ ਨੇ ਆਪਣਾ ਜਨਮ ਦਿਨ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਬਹੁਤ ਹੀ ਸਾਦਗੀ ਨਾਲ ਮਨਾਇਆ ਹੈ । ਅਨੁਸ਼ਕਾ ਨੇ ਆਪਣੇ ਪਤੀ ਦਾ ਜਨਮ ਦਿਨ ਹਰਿਦਵਾਰ ਦੇ ਕਿਸੇ ਆਸ਼ਰਮ ਵਿੱਚ ਮਨਾਇਆ ਹੈ । ਅਨੁਸ਼ਕਾ ਨੇ ਇਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਜਾਰੀ ਕੀਤੀ ਹੈ ।ਅਨੁਸ਼ਕਾ ਨੇ ਦੋ ਤਸਵੀਰਾਂ ਵਾਇਰਲ ਕੀਤੀਆਂ ਹਨ ਜਿਸ ਵਿੱਚ ਉਹ ਵਿਰਾਟ ਕੋਹਲੀ ਨੂੰ ਗਲੇ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ ।

https://twitter.com/AnushkaSharma/status/1059314552851128321

ਤੁਹਾਨੂੰ ਦੱਸ ਦਿੰਦੇ ਹਾਂ ਕਿ ਵਿਰਾਟ ਦਾ ਜਨਮ 5 ਨਵੰਬਰ 1988 ਨੂੰ ਦਿੱਲੀ ਵਿੱਚ ਹੋਇਆ ਸੀ ।ਅਨੁਸ਼ਕਾ ਨੇ ਜਿਹੜੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਉਹਨਾਂ ਵਿੱਚ ਵਿਰਾਟ ਕੋਹਲੀ ਨੇ ਸਫੇਦ ਕੁੜਤਾ-ਪਜਾਮਾ ਪਾਇਆ ਹੋਇਆ ਤੇ ਉਪਰ ਸ਼ਾਲ ਲਿਆ ਹੋਇਆ ਹੈ ਜਦੋਂ ਕਿ ਅਨੁਸ਼ਕਾ ਕਾਲੇ ਰੰਗ ਦੀ ਡ੍ਰੈਸ ਵਿੱਚ ਦਿਖਾਈ ਦੇ ਰਹੀ ਹੈ । ਫੋਟੋ ਦੇ ਕੈਪਸ਼ਨ ਵਿੱਚ ਅਨੁਸ਼ਕਾ ਨੇ ਰੱਬ ਦਾ ਕੋਹਲੀ ਦੇ ਜਨਮ ਲਈ ਧੰਨਵਾਦ ਕੀਤਾ ਹੈ ।

https://twitter.com/imVkohli/status/1056235319685722112

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਵਿਰਾਟ ਤੇ ਅਨੁਸ਼ਕਾ ਦਾ ਵਿਆਹ ਪਿਛਲੇ ਸਾਲ 11 ਦਸੰਬਰ ਨੂੰ ਇਟਲੀ ਵਿੱਚ ਹੋਇਆ ਸੀ ।ਇਟਲੀ ਵਿੱਚ ਲੁੱਕ ਛਿਪ ਕੇ ਕੀਤੇ ਗਏ ਵਿਆਹ ਤੋਂ ਬਾਅਦ ਮੁੰਬਈ ਤੇ ਦਿੱਲੀ ਵਿੱਚ ਰਿਸੈਪਸ਼ਨ ਪਾਰਟੀਆਂ ਰੱਖੀਆ ਗਈਆਂ ਸਨ ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਬਾਲੀਵੁੱਡ ਅਤੇ ਦੇਸ਼ ਦੀਆਂ ਹੋਰ ਕਈ ਵੱਡੀਆਂ ਹਸਤੀਆਂ ਪਹੁੰਚੀਆ ਸਨ ।

https://twitter.com/AnushkaSharma/status/1056236755941117953


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network