ਆਉਣ ਵਾਲੇ ਨੰਨ੍ਹੇ ਮਹਿਮਾਨ ਦੀ ਖੁਸ਼ੀ ‘ਚ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ ਕੱਟਿਆ ਕੇਕ, ਵੀਡੀਓਜ਼ ਤੇ ਤਸਵੀਰਾਂ ਹੋ ਰਹੀਆਂ ਨੇ ਖੂਬ ਵਾਇਰਲ
ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਤੇ ਪਤਨੀ ਅਨੁਸ਼ਕਾ ਸ਼ਰਮਾ ਜੋ ਕਿ ਜਲਦ ਮਾਪੇ ਬਣਨ ਵਾਲੇ ਨੇ । ਜਿਸ ਕਰਕੇ ਉਨ੍ਹਾਂ ਨੇ ਆਉਣ ਵਾਲੇ ਨੰਨ੍ਹੇ ਮਹਿਮਾਨ ਦੀ ਖੁਸ਼ੀ ਨੂੰ ਕੇਕ ਕੱਟ ਕਰਕੇ ਸੈਲੀਬ੍ਰੇਟ ਕੀਤਾ ਹੈ । ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ ।
ਇਨ੍ਹਾਂ ਵੀਡੀਓਜ਼ ‘ਚ ਅਨੁਸ਼ਕਾ ਤੇ ਵਿਰਾਟ ਵੱਡਾ ਸਾਰਾ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਆਪਣੀ ਆਈ.ਪੀ.ਐੱਲ ਦੀ ਟੀਮ Royal Challengers Bangalore ਦੇ ਨਾਲ ਮਿਲ ਕੇ ਇਸ ਜਸ਼ਨ ਨੂੰ ਮਨਾਇਆ ਹੈ ।
ਇਸ ਤੋਂ ਇਲਾਵਾ ਯੁਜਵੇਂਦਰ ਚਾਹਲ ਵੀ ਆਪਣੀ ਮੰਗਣੀ ਦੀ ਖੁਸ਼ੀ ‘ਚ ਕੇਕ ਕੱਟਦੇ ਹੋਏ ਦਿਖਾਈ ਦਿੱਤੇ । ਹਾਲ ਹੀ ‘ਚ ਭਾਰਤੀ ਕ੍ਰਿਕੇਟ ਟੀਮ ਦੇ ਤੇਜ਼ ਗੇਂਦਬਾਜ਼ ਯੁਜਵੇਂਦਰ ਚਾਹਲ ਨੇ ਧਨਾਸ਼ਰੀ ਵਰਮਾ ਦੇ ਨਾਲ ਮੰਗਣੀ ਕਰਵਾਈ ਹੈ ।