ਅਨੁਸ਼ਕਾ ਸ਼ਰਮਾ ਕਾਰਨ ਬਾਂਦਰਾ 'ਚ ਹੋਈ ਟ੍ਰੈਫਿਕ ਜਾਮ, ਯੂਜ਼ਰਸ ਨੇ ਸੋਸ਼ਲ ਮੀਡੀਆ 'ਤੇ ਲਗਾਈ ਅਭਿਨੇਤਰੀ ਦੀ ਕਲਾਸ
Anushka Sharma news: ਅਦਾਕਾਰਾ ਅਨੁਸ਼ਕਾ ਸ਼ਰਮਾ ਲੰਬੇ ਸਮੇਂ ਤੋਂ ਸਿਨੇਮਾ ਦੀ ਦੁਨੀਆ ਤੋਂ ਦੂਰ ਹੈ ਪਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ, ਅਭਿਨੇਤਰੀ ਨੇ ਇੱਕ ਵੱਡੇ ਬ੍ਰਾਂਡ ਦੀ ਨਿੰਦਾ ਕੀਤੀ ਅਤੇ ਫਿਰ ਬਾਅਦ ਵਿੱਚ ਇਸਦੇ ਪ੍ਰਚਾਰ ਲਈ ਉਸੇ ਬ੍ਰਾਂਡ ਨਾਲ ਜੁੜ ਕੇ ਸੜਕਾਂ 'ਤੇ ਪ੍ਰਚਾਰ ਆ ਗਈ। ਸੋਸ਼ਲ ਮੀਡੀਆ ਯੂਜ਼ਰਸ ਨੂੰ ਅਨੁਸ਼ਕਾ ਸ਼ਰਮਾ ਦਾ ਪਬਲੀਸਿਟੀ ਲਈ ਅਜਿਹਾ ਕਰਨਾ ਪਸੰਦ ਨਹੀਂ ਆਇਆ। ਦੂਜੇ ਪਾਸੇ ਇਨ੍ਹਾਂ ਕਾਰਨ ਲੱਗੇ ਟ੍ਰੈਫਿਕ ਜਾਮ ਨੇ ਲੋਕਾਂ ਦਾ ਗੁੱਸਾ ਹੋਰ ਵਧਾ ਦਿੱਤਾ। ਇਸ ਤੋਂ ਬਾਅਦ ਅਦਾਕਾਰਾ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।
ਹੋਰ ਪੜ੍ਹੋ : ਗੁਰਪ੍ਰੀਤ ਘੁੱਗੀ ਨੇ ਸਾਂਝਾ ਕੀਤਾ ਇਸ ਨੰਨ੍ਹੇ ਬੇਜ਼ੁਬਾਨ ਜਾਨਵਰ ਦੇ ਨਾਲ ਕਿਊਟ ਵੀਡੀਓ, ਫੈਨਜ਼ ਲੁੱਟਾ ਰਹੇ ਨੇ ਪਿਆਰ
image Source : Instagram
ਦਰਅਸਲ, ਹਾਲ ਹੀ ਵਿੱਚ ਅਨੁਸ਼ਕਾ ਸ਼ਰਮਾ ਨੇ ਇੱਕ ਬ੍ਰਾਂਡ ਉੱਤੇ ਇਲਜ਼ਾਮ ਲਗਾਇਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਬਿਨਾਂ ਇਜਾਜ਼ਤ ਉਸਦੀ ਤਸਵੀਰ ਦਾ ਇਸਤੇਮਾਲ ਕੀਤਾ। ਜਿੱਥੇ ਅਦਾਕਾਰਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਬ੍ਰਾਂਡ ਦੀ ਆਲੋਚਨਾ ਕੀਤੀ, ਉੱਥੇ ਵਿਰਾਟ ਨੇ ਵੀ ਉਸਦਾ ਸਮਰਥਨ ਕੀਤਾ। ਇਸ ਤੋਂ ਬਾਅਦ ਬ੍ਰਾਂਡ ਨੇ ਅਨੁਸ਼ਕਾ ਨੂੰ ਸੋਸ਼ਲ ਮੀਡੀਆ 'ਤੇ ਕਿਹਾ ਕਿ ਕੀ ਤੁਸੀਂ ਸਾਡੇ ਨਾਲ ਕਰਾਰ ਕਰੋਗੇ? ਇਸ ਦੇ ਨਾਲ ਹੀ ਕੁਝ ਸਮੇਂ ਬਾਅਦ ਅਨੁਸ਼ਕਾ ਨੇ ਵੀਡੀਓ ਸ਼ੇਅਰ ਕੀਤਾ ਜਿਸ 'ਚ ਉਸ ਨੇ ਦਿਖਾਇਆ ਕਿ ਉਹ ਬ੍ਰਾਂਡ ਦੇ ਵਿਗਿਆਪਨ ਲਈ ਪ੍ਰਮੋਸ਼ਨ ਕਰ ਰਹੀ ਹੈ। ਇਸ ਪੂਰੇ ਮਾਮਲੇ ਤੋਂ ਸਾਫ਼ ਹੋ ਗਿਆ ਕਿ ਇਹ ਇੱਕ ਪੀਆਰ ਸਟੰਟ ਸੀ।
image Source : Instagram
ਸੋਸ਼ਲ ਮੀਡੀਆ ਤੋਂ ਬਾਅਦ, ਅਨੁਸ਼ਕਾ ਸ਼ਰਮਾ ਬ੍ਰਾਂਡ ਨੂੰ ਪ੍ਰਮੋਟ ਕਰਨ ਲਈ ਸੜਕਾਂ 'ਤੇ ਆ ਗਈ ਅਤੇ ਇੱਕ ਵਿੰਟੇਜ ਕਾਰ ਵਿੱਚ ਮੁੰਬਈ ਦੇ ਬ੍ਰਾਂਡਾ ਖੇਤਰ ਵਿੱਚ ਸਪਾਟ ਕੀਤੀ ਗਈ। ਹੌਲੀ-ਹੌਲੀ ਖੁੱਲ੍ਹੀ ਛੱਤ ਵਾਲੀ ਕਾਰ 'ਚ ਸੈਰ ਕਰਦੇ ਹੋਏ ਅਨੁਸ਼ਕਾ ਨੇ ਪਪਰਾਜ਼ੀ ਅਤੇ ਪ੍ਰਸ਼ੰਸਕਾਂ ਲਈ ਪੋਜ਼ ਦਿੱਤੇ ਅਤੇ ਕਾਫੀ ਸਮੇਂ ਬਾਅਦ ਖੁੱਲ੍ਹ ਕੇ ਨਜ਼ਰ ਆਈ। ਇੱਕ ਪਾਸੇ ਜਿੱਥੇ ਪ੍ਰਸ਼ੰਸਕ ਅਭਿਨੇਤਰੀ ਨੂੰ ਦੇਖ ਕੇ ਖੁਸ਼ ਹੋਏ, ਉਥੇ ਹੀ ਦੂਜੇ ਪਾਸੇ ਅਨੁਸ਼ਕਾ ਨੂੰ ਵੀ ਟ੍ਰੋਲ ਕੀਤਾ ਗਿਆ। ਪਰ ਅਨੁਸ਼ਕਾ ਸ਼ਰਮਾ ਦੇ ਇਸ ਤਰ੍ਹਾਂ ਕਰਨ ਕਾਰਨ ਕੁਝ ਲੋਕਾਂ ਨੂੰ ਟ੍ਰੈਫਿਕ ਦਾ ਸਾਹਮਣਾ ਵੀ ਕਰਨਾ ਪਿਆ। ਜਿਸ ਕਰਕੇ ਲੋਕੀਂ ਅਦਾਕਾਰਾ ਨੂੰ ਟ੍ਰੋਲ ਕਰ ਰਹੇ ਹਨ।
image Source : Instagram
ਇੱਕ ਟ੍ਰੋਲ ਨੇ ਲਿਖਿਆ- 'ਜਦੋਂ ਜ਼ਰੂਰੀ ਹੋਵੇਗਾ, ਉਹ ਕੈਮਰੇ ਦੇ ਸਾਹਮਣੇ ਬਹੁਤ ਪੋਜ਼ ਦੇਵੇਗੀ, ਉਹ ਪ੍ਰਸ਼ੰਸਕਾਂ ਨੂੰ ਵੀ ਮੁਸਕਰਾਏਗੀ, ਨਹੀਂ ਤਾਂ ਉਹ ਆਪਣਾ ਚਿਹਰਾ ਢੱਕ ਕੇ ਚਲੀ ਜਾਂਦੀ ਹੈ।' ਇਕ ਹੋਰ ਨੇ ਲਿਖਿਆ- 'ਇਸੇ ਤਰ੍ਹਾਂ, ਮੁੰਬਈ ਵਿਚ ਬਹੁਤ ਜ਼ਿਆਦਾ ਆਵਾਜਾਈ ਹੈ, ਅਤੇ ਇਸ ਕਾਰਨ ਬਾਂਦਰਾ ਵਿਚ ਹੋਰ ਵੀ ਭੀੜ ਵਧ ਗਈ ਹੈ। ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ।’ ਜਦੋਂਕਿ ਦੂਜੇ ਨੇ ਲਿਖਿਆ- ‘ਆਪਣੇ ਹਿੱਤਾਂ ਲਈ ਕੁਝ ਵੀ ਕਰਦੇ ਹਨ, ਇਨ੍ਹਾਂ ਲੋਕਾਂ ਨੇ ਪਹਿਲਾਂ ਬ੍ਰਾਂਡ ਦੀ ਦੁਰਵਰਤੋਂ ਕੀਤੀ ਅਤੇ ਫਿਰ ਪਤਾ ਲੱਗਾ, ਸਭ ਕੁਝ ਪੈਸੇ ਦੀ ਖੇਡ ਹੈ।
View this post on Instagram