‘ਚੱਕਦਾ ਐਕਸਪ੍ਰੈਸ’ ਫ਼ਿਲਮ ਦਾ ਹੋਇਆ ਰੈਪਅੱਪ, ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

Reported by: PTC Punjabi Desk | Edited by: Lajwinder kaur  |  December 26th 2022 02:17 PM |  Updated: December 26th 2022 02:17 PM

‘ਚੱਕਦਾ ਐਕਸਪ੍ਰੈਸ’ ਫ਼ਿਲਮ ਦਾ ਹੋਇਆ ਰੈਪਅੱਪ, ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

Anushka Sharma Wraps 'Chakda Xpress' Shoot: ਅਨੁਸ਼ਕਾ ਸ਼ਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਹਾਲ ਵਿੱਚ ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ਚੱਕਦਾ ਐਕਸਪ੍ਰੈਸ ਦੇ ਸੈੱਟ ਤੋਂ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਨਾਲ ਹੀ ਉਨ੍ਹਾਂ ਨੇ ਦੱਸਿਆ ਹੈ ਕਿ ਫ਼ਿਲਮ ਦਾ ਰੈਪਅੱਪ ਹੋ ਗਿਆ ਹੈ। ਜਿਸ ਵਿੱਚ ਅਦਾਕਾਰਾ ਆਪਣੀ ਟੀਮ ਦੇ ਨਾਲ ਖੂਬ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਕਰੀਨਾ ਕਪੂਰ ਨੇ ਪਤੀ ਸੈਫ ਤੇ ਬੇਟੇ ਜੇਹ ਦਾ ਪਿਆਰਾ ਜਿਹਾ ਵੀਡੀਓ ਕੀਤਾ ਸਾਂਝਾ, ਗਿਟਾਰ ਵਜਾ ਕੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

anushka sharma chakda express movie wrap image source: Instagram 

ਫ਼ਿਲਮ ਦੀ ਕਹਾਣੀ ਸਾਬਕਾ ਭਾਰਤੀ ਕਪਤਾਨ ਝੂਲਨ ਗੋਸਵਾਮੀ ਦੇ ਜੀਵਨ 'ਤੇ ਆਧਾਰਿਤ ਹੈ। ਅਨੁਸ਼ਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ, ''ਇਹ ਇਕ ਰੈਪ ਆਨ ਹੈ...ਧੰਨਵਾਦ @JhulanGoswami for the final clap to bring an end to the shoot! ???’’। ਇਨ੍ਹਾਂ ਤਸਵੀਰਾਂ ਵਿੱਚ ਭਾਰਤੀ ਕ੍ਰਿਕੇਟ ਟੀਮ ਦੀ ਸਾਬਕਾ ਕਪਤਾਨ ਝੂਲਨ ਗੋਸਵਾਮੀ ਵੀ ਨਜ਼ਰ ਆ ਰਹੀ ਹੈ, ਜਿਸ ਨੇ ਰੈਪਅੱਪ ਵਾਲਾ ਕਲੈਪ ਬੋਰਡ ਚੁੱਕਿਆ ਹੋਇਆ ਹੈ। ਇਸ ਤੋਂ ਇਲਾਵਾ ਉਹ ਅਨੁਸ਼ਕਾ ਦੇ ਨਾਲ ਮਿਲਕੇ ਕੇਕ ਵੀ ਕੱਟਿਆ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

anushka sharma image image source: Instagram

ਦੱਸ ਦਈਏ ਕਿ ਚੱਕਦਾ ਐਕਸਪ੍ਰੈਸ ਭਾਰਤੀ ਕ੍ਰਿਕੇਟ ਟੀਮ ਦੀ ਸਾਬਕਾ ਕਪਤਾਨ ਝੂਲਨ ਗੋਸਵਾਮੀ ਦੀ ਬਾਇਓਪਿਕ ਹੈ। ਜਿਸ ਵਿੱਚ ਅਨੁਸ਼ਕਾ ਸ਼ਰਮਾ ਕ੍ਰਿਕੇਟਰ ਦਾ ਕਿਰਦਾਰ ਨਿਭਾਇਆ ਹੈ। ਇਸ ਫ਼ਿਲਮ ਲਈ ਅਦਾਕਾਰਾ ਨੇ ਸਖ਼ਤ ਟ੍ਰੇਨਿੰਗ ਵੀ ਲਈ ਸੀ।

chakda express movie image source: Instagram

ਸਾਬਕਾ ਭਾਰਤੀ ਕਪਤਾਨ ਝੂਲਨ ਗੋਸਵਾਮੀ ਦੇ ਜੀਵਨ 'ਤੇ ਆਧਾਰਿਤ ਇਸ ਫਿਲਮ ਦਾ ਨਿਰਦੇਸ਼ਨ ਪ੍ਰੋਸਿਤ ਰਾਏ ਨੇ ਕੀਤਾ ਹੈ। ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਗੋਸਵਾਮੀ ਨੇ ਨਾਰੀ ਵਿਰੋਧੀ ਸੋਚ ਤੋਂ ਪੈਦਾ ਹੋਣ ਵਾਲੀਆਂ ਰੁਕਾਵਟਾਂ ਨੂੰ ਪਾਰ ਕੀਤਾ ਅਤੇ ਜੀਵਨ ਦੀਆਂ ਉਪਲਬਧੀਆਂ ਹਾਸਲ ਕੀਤੀਆਂ ਅਤੇ ਭਾਰਤ ਲਈ ਕ੍ਰਿਕੇਟ ਖੇਡਣ ਦਾ ਆਪਣਾ ਸੁਫਨਾ ਪੂਰਾ ਕੀਤਾ। ਦੱਸ ਦਈਏ ਝੂਲਨ ਦੇ ਨਾਮ ਅੰਤਰਰਾਸ਼ਟਰੀ ਕਰੀਅਰ ਵਿੱਚ ਕਿਸੇ ਮਹਿਲਾ ਵੱਲੋਂ ਸਭ ਤੋਂ ਵੱਧ ਵਿਕਟਾਂ ਲੈਣ ਦਾ ਵਿਸ਼ਵ ਰਿਕਾਰਡ ਹੈ। ਇਹ ਫ਼ਿਲਮ ਨੈੱਟਫਿਲਕਸ ਉੱਤੇ ਰਿਲੀਜ਼ ਹੋਵੇਗੀ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network