ਅਨੁਸ਼ਕਾ ਸ਼ਰਮਾ ਨੇ ਧੀ ਵਾਮਿਕਾ ਨਾਲ ਕੀਤੀ ਕੋਲਕਾਤਾ ਦੀ ਸੈਰ, ਮਾਂ-ਧੀ ਦੀਆਂ ਇਨ੍ਹਾਂ ਤਸਵੀਰਾਂ ‘ਤੇ ਪ੍ਰਸ਼ੰਸਕ ਖੂਬ ਲੁੱਟਾ ਰਹੇ ਨੇ ਪਿਆਰ

Reported by: PTC Punjabi Desk | Edited by: Lajwinder kaur  |  October 30th 2022 02:27 PM |  Updated: October 30th 2022 02:27 PM

ਅਨੁਸ਼ਕਾ ਸ਼ਰਮਾ ਨੇ ਧੀ ਵਾਮਿਕਾ ਨਾਲ ਕੀਤੀ ਕੋਲਕਾਤਾ ਦੀ ਸੈਰ, ਮਾਂ-ਧੀ ਦੀਆਂ ਇਨ੍ਹਾਂ ਤਸਵੀਰਾਂ ‘ਤੇ ਪ੍ਰਸ਼ੰਸਕ ਖੂਬ ਲੁੱਟਾ ਰਹੇ ਨੇ ਪਿਆਰ

Anushka Sharma News: ਬਾਲੀਵੁੱਡ ਸੁਪਰਸਟਾਰ ਅਨੁਸ਼ਕਾ ਸ਼ਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਦੱਸ ਦਈਏ ਇਨ੍ਹੀਂ ਦਿਨੀਂ ਅਨੁਸ਼ਕਾ ਸ਼ਰਮਾ ਆਪਣੀ ਆਉਣ ਵਾਲੀ ਫ਼ਿਲਮ 'ਚੱਕਦਾ ਐਕਸਪ੍ਰੈਸ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਅਦਾਕਾਰਾ ਇਸ ਫ਼ਿਲਮ 'ਚ ਭਾਰਤੀ ਮਹਿਲਾ ਕ੍ਰਿਕਟਰ ਅਤੇ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਅਨੁਸ਼ਕਾ ਸ਼ਰਮਾ ਨੇ ਇਸ ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਕੋਲਕਾਤਾ ਵਿੱਚ ਕੀਤੀ ਹੈ ਜੋ ਕਿ ਝੂਲਨ ਗੋਸਵਾਮੀ ਦਾ ਜੱਦੀ ਸ਼ਹਿਰ ਹੈ। ਇਸ ਦੌਰਾਨ ਅਨੁਸ਼ਕਾ ਸ਼ਰਮਾ ਨੇ ਆਪਣੀ ਕੋਲਕਾਤਾ ਸ਼ੂਟਿੰਗ ਨਾਲ ਜੁੜੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਆਕਊਂਟ 'ਤੇ ਸ਼ੇਅਰ ਕੀਤੀਆਂ ਹਨ।

ਹੋਰ ਪੜ੍ਹੋ : ਕੁਲਵਿੰਦਰ ਬਿੱਲਾ ਨੇ ਆਪਣੀ ਨਵੀਂ ਫ਼ਿਲਮ 'Nishana' ਦਾ ਮੋਸ਼ਨ ਪੋਸਟਰ ਕੀਤਾ ਸ਼ੇਅਰ, ਜਾਣੋ ਕਿਸ ਦਿਨ ਰਿਲੀਜ਼ ਹੋਵੇਗੀ ਫ਼ਿਲਮ

bollywood anushka

ਅਨੁਸ਼ਕਾ ਫ਼ਿਲਮ ਦੀ ਸ਼ੂਟਿੰਗ ਚੋਂ ਸਮਾਂ ਕੱਢ ਕੇ ਆਪਣੀ ਧੀ ਦੇ ਨਾਲ ਕੋਲਕਾਤਾ ਸ਼ਹਿਰ ਦੀ ਸੈਰ ਕੀਤੀ। ਤਸਵੀਰਾਂ 'ਚ ਅਦਾਕਾਰਾ ਮੰਦਰਾਂ 'ਚ ਜਾਣ ਤੋਂ ਲੈ ਕੇ ਸਟ੍ਰੀਟ ਫੂਡ ਅਤੇ ਰਵਾਇਤੀ ਪਕਵਾਨਾਂ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ। ਕੋਲਕਾਤਾ ਦੀਆਂ ਆਪਣੀਆਂ ਫੋਟੋਆਂ ਸ਼ੇਅਰ ਕਰਦੇ ਹੋਏ ਅਨੁਸ਼ਕਾ ਨੇ ਮਜ਼ਾਕੀਆ ਕੈਪਸ਼ਨ ਲਿਖਿਆ, "ਖਾਓ...ਪ੍ਰਾਰਥਨਾ ਕਰੋ..ਅਤੇ ਪਿਆਰ ਕਰੋ...ਮੇਰੀ ਕੋਲਕਾਤਾ ਦੀਆਂ ਫੋਟੋਆਂ...।" ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਖੂਬ ਪਿਆਰ ਲੁੱਟਾ ਰਹੇ ਹਨ। ਇਸ ਪੋਸਟ ਉੱਤੇ ਦੋ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਹਨ। ਇੱਕ ਤਸਵੀਰ 'ਚ ਅਦਾਕਾਰਾ ਨੇ ਆਪਣੀ ਧੀ ਨੂੰ ਗੋਦੀ ਚੁੱਕਿਆ ਹੈ, ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਨੇ ਆਪਣੀ ਧੀ ਦੇ ਚਿਹਰੇ ਨੂੰ ਦਿਖਾਇਆ ਨਹੀਂ।

anushka sharma new pics

ਤੁਹਾਨੂੰ ਦੱਸ ਦੇਈਏ ਕਿ ਝੂਲਨ ਗੋਸਵਾਮੀ ਦਾ ਨਾਂ ਵਿਸ਼ਵ ਕ੍ਰਿਕੇਟ ਇਤਿਹਾਸ ਦੀ ਸਭ ਤੋਂ ਤੇਜ਼ ਮਹਿਲਾ ਗੇਂਦਬਾਜ਼ਾਂ 'ਚ ਸ਼ਾਮਿਲ ਹੈ। ਅਨੁਸ਼ਕਾ ਇਸ ਬਾਇਓਪਿਕ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਇਹ ਫ਼ਿਲਮ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ। ਅਨੁਸ਼ਕਾ ਨੇ ਇਸ ਫ਼ਿਲਮ ਲਈ ਕ੍ਰਿਕੇਟਰ ਬਣਨ ਲਈ ਕਾਫੀ ਮਿਹਨਤ ਕੀਤੀ ਹੈ।

anushka sharma wish virat kohli on india victory

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network