ਅਨੁਸ਼ਕਾ ਸ਼ਰਮਾ ਨੇ ਬਿਨਾਂ ਮੇਕਅੱਪ ਦੇ ਵੀਡੀਓ ਕੀਤਾ ਸ਼ੇਅਰ, ਲੋਕਾਂ ਨੇ ਉਡਾਇਆ ਮਜ਼ਾਕ
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਆਪਣੇ ਨਵੇਂ ਵੀਡੀਓ ਨੂੰ ਲੈ ਕੇ ਸੁਰਖੀਆਂ ਵਿੱਚ ਆ ਗਈ ਹੈ। ਉਨ੍ਹਾਂ ਨੇ ਆਪਣਾ ਨਵਾਂ ਵੀਡੀਓ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਕੀਤਾ ਹੈ। ਜਿਸ 'ਚ ਉਹ ਬਿਨਾਂ ਮੇਕਅੱਪ ਲੁੱਕ 'ਚ ਨਜ਼ਰ ਆ ਰਹੀ ਹੈ। ਫੈਨਜ਼ ਨੂੰ ਤਾਂ ਇਹ ਵੀਡੀਓ ਪਸੰਦ ਆ ਰਿਹਾ ਹੈ ਪਰ ਕੁਝ ਲੋਕ ਅਨੁਸ਼ਕਾ ਸ਼ਰਮਾ ਨੂੰ ਕਾਫੀ ਟ੍ਰੋਲ ਵੀ ਕਰ ਰਹੇ ਹਨ।
image Source : Instagram
image Source : Instagram
ਅਨੁਸ਼ਕਾ ਸ਼ਰਮਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਾਜ਼ਾ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਅਨੁਸ਼ਕਾ ਸ਼ਰਮਾ ਮੇਕਅੱਪ ਰੂਮ 'ਚ ਮੌਜੂਦ ਹੈ। ਜਿਸ ਕਾਰਨ ਨੇਟੀਜ਼ਨਸ ਨੇ ਅਦਾਕਾਰਾ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਅਨੁਸ਼ਕਾ ਸ਼ਰਮਾ ਦੇ ਇਸ ਵੀਡੀਓ 'ਤੇ ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ- 'ਹੁਣ ਬੁਢਾਪਾ ਆ ਗਿਆ ਹੈ।' ਇਕ ਹੋਰ ਯੂਜ਼ਰ ਨੇ ਲਿਖਿਆ- 'ਉਹ ਬੁੱਢੀ ਔਰਤ ਦੀ ਤਰ੍ਹਾਂ ਲੱਗ ਰਹੀ ਹੈ।'
image Source : Instagram
ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ- 'ਹੁਣ ਅਨੁਸ਼ਕਾ ਸ਼ਰਮਾ ਪਹਿਲਾਂ ਵਰਗੀ ਨਹੀਂ ਲੱਗ ਰਹੀ ਹੈ।' ਵੀਡੀਓ 'ਚ ਅਨੁਸ਼ਕਾ ਦੀ ਐਕਟਿੰਗ ਨੂੰ ਦੇਖ ਕੇ ਇੱਕ ਯੂਜ਼ਰ ਨੇ ਤਾਂ ਹੱਦ ਹੀ ਪਾਰ ਕਰ ਦਿੱਤੀ ਹੈ ਅਤੇ ਲਿਖਿਆ ਹੈ ਕਿ- 'ਓਵਰ ਐਕਟਿੰਗ ਲਈ ਉਸ ਨੂੰ ਸਪੈਸ਼ਲ ਐਵਾਰਡ ਮਿਲਣਾ ਚਾਹੀਦਾ ਹੈ।'
ਅਨੁਸ਼ਕਾ ਸ਼ਰਮਾ ਪਿਛਲੇ 5 ਸਾਲਾਂ ਤੋਂ ਵੱਡੇ ਪਰਦੇ ਤੋਂ ਦੂਰੀ ਬਣਾ ਰਹੀ ਹੈ। ਪਰ ਆਉਣ ਵਾਲੇ ਸਮੇਂ 'ਚ ਅਨੁਸ਼ਕਾ ਸ਼ਰਮਾ ਓਟੀਟੀ ਫਿਲਮ 'ਚੱਕਦਾ ਐਕਸਪ੍ਰੈਸ' 'ਚ ਨਜ਼ਰ ਆਵੇਗੀ। ਜਿਸ ਦਾ ਉਨ੍ਹਾਂ ਦੇ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
View this post on Instagram