ਅਨੁਸ਼ਕਾ ਸ਼ਰਮਾ ਨੇ ਦਿੱਤਾ ਅਜਿਹਾ ਸੋਸ਼ਲ ਮੈਸੇਜ਼, ਬੱਚ ਸਕਦੀ ਹੈ ਲੱਖਾਂ ਲੋਕਾਂ ਦੀ ਜਾਨ - ਵੇਖੋ ਵੀਡੀਓ
ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅੱਜਕਲ ਆਪਣੇ ਸਹੁਰੇ ਦਿੱਲੀ 'ਚ ਹੈ। ਉਹ ਸ਼ਹਿਰ 'ਚ ਆਪਣੀ ਅਗਲੀ ਫਿਲਮ 'ਸੂਈ ਧਾਗਾ' ਦੀ ਸ਼ੂਟਿੰਗ ਦੇ ਸਿਲਸਿਲੇ 'ਚ ਆਈ ਹੈ। ਇਸੇ ਦੌਰਾਨ ਉਨ੍ਹਾਂ ਦੇ ਅਤੇ ਫਿਲਮ 'ਚ ਉਨ੍ਹਾਂ ਦੇ ਸਹਿ-ਅਦਾਕਾਰ ਵਰੁਣ ਧਵਨ ਕੋਲ੍ਹ ਦਿੱਲੀ ਟ੍ਰੈਫਿਕ ਪੁਲਸ ਪਹੁੰਚੀ ਅਤੇ ਇਸ ਮੁਲਾਕਾਤ ਤੋਂ ਬਾਅਦ ਇਕ ਵੀਡੀਓ ਵੀ ਅਪਲੋਡ ਕੀਤੀ। ਅਨੁਸ਼ਕਾ ਸ਼ਰਮਾ ਦਾ ਜੋ ਵੀਡੀਓ ਅਪਲੋਡ ਕੀਤਾ ਗਿਆ ਹੈ, ਉਸ 'ਚ ਉਹ ਕਹਿ ਰਹੀ ਹੈ ਕਿ ਉਨ੍ਹਾਂ ਨੇ ਦਿੱਲੀ ਟ੍ਰੈਫਿਕ ਪੁਲਸ ਨੂੰ ਲੋਕਾਂ ਦੀ ਸੁਰੱਖਿਆ ਲਈ ਬਹੁਤ ਕੁਝ ਕਰਦੇ ਦੇਖਿਆ ਹੈ।
— Delhi Traffic Police (@dtptraffic) April 2, 2018
anushka sharma
ਅਦਾਕਾਰਾ ਨੇ ਸ਼ਹਿਰ ਦੇ ਲੋਕਾਂ ਤੋਂ ਟ੍ਰੈਫਿਕ ਨਿਯਮਾਂ ਦਾ ਪਾਲਣਾ ਕਰਨ ਦੀ ਅਪੀਲ ਕਰਦੇ ਹੋਏ ਕਾਫੀ ਕੁਝ ਕਿਹਾ, ਜੋ ਤੁਸੀਂ ਵੀਡੀਓ 'ਚ ਸੁਣ ਸਕਦੇ ਹੋ। ਅਸਲ 'ਚ ਦਿੱਲੀ ਟ੍ਰੈਫਿਕ ਪੁਲਸ 'ਸੇਫ ਡਰਾਈਵਿੰਗ' ਨੂੰ ਉਤਸ਼ਾਹਿਤ ਕਰਨ ਲਈ ਵੀਡੀਓ ਸੀਰੀਜ਼ ਸ਼ੁਰੂ ਕਰਨ ਜਾ ਰਹੀ ਹੈ, ਜਿਸ ਲਈ ਉਨ੍ਹਾਂ ਨੇ ਸ਼ਹਿਰ 'ਚ ਮੌਜੂਦ ਵਰੁਣ ਧਵਨ ਅਤੇ ਅਨੁਸ਼ਕਾ ਸ਼ਰਮਾ ਨੂੰ ਅਪ੍ਰੋਚ ਕੀਤਾ ਹੈ। ਦੋਵੇਂ ਐਕਟਰਜ਼ ਇਸ ਲਈ ਰਾਜ਼ੀ ਵੀ ਹੋ ਗਏ ਹਨ।
anushka sharma
— Delhi Traffic Police (@dtptraffic) April 2, 2018
ਅਨੁਸ਼ਕਾ ਸ਼ਰਮਾ Anushka Sharma ਨੇ ਹਿੰਦੀ ਦੇ ਨਾਲ-ਨਾਲ ਅੰਗਰੇਜੀ 'ਚ ਵੀ ਵੀਡੀਓ ਸੰਦੇਸ਼ ਦਿੱਤਾ ਹੈ। ਜਲਦ ਹੀ ਵਰੁਣ ਧਵਨ ਦੀ ਅਪੀਲ ਵਾਲਾ ਮੈਸੇਜ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾਵੇਗਾ। ਦਿੱਲੀ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਅਸੀਂ ਦੋਵੇਂ ਐਕਟਰਜ਼ ਨਾਲ ਇਕ ਇਵੈਂਟ ਆਯੋਜਿਤ ਕਰਨਾ ਚਾਹੁੰਦੇ ਸੀ ਪਰ ਉਨ੍ਹਾਂ ਦੀ ਵਿਵਸਥਾ ਕਾਰਨ ਇਹ ਸੰਭਵ ਨਾ ਹੋ ਸਕਿਆ। ਇਸ ਲਈ ਅਸੀਂ ਵੀਡੀਓ ਮੈਸੇਜ ਰਿਕਾਰਡ ਕੀਤਾ ਹੈ।''
anushka sharma
ਇਸ ਤੋਂ ਪਹਿਲਾਂ ਅਰਜੁਨ ਕਪੂਰ, ਕੰਗਨਾ ਰਣੌਤ, ਸੋਨਮ ਕਪੂਰ, ਸੋਨਾਕਸ਼ੀ ਸਿਨਹਾ ਅਤੇ ਕਪਿਲ ਸ਼ਰਮਾ ਵੀ ਦਿੱਲੀ ਟ੍ਰੈਫਿਕ ਪੁਲਸ ਦੇ ਕੈਂਪੇਨ ਦਾ ਹਿੱਸਾ ਬਣ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ 'ਚ ਵਰੁਣ ਧਵਨ 'ਤੇ ਮੁੰਬਈ ਟ੍ਰੈਫਿਕ ਪੁਲਸ ਨੇ ਜੁਰਮਾਨਾ ਲਗਾਇਆ ਸੀ, ਕਿਉਂਕਿ ਉਹ ਇਕ ਟ੍ਰੈਫਿਕ ਸਿਗਨਲ 'ਤੇ ਫੈਨ ਨਾਲ ਸੈਲਫੀ ਲੈਂਦੇ ਦੇਖੇ ਗਏ ਸਨ।
anushka sharma