ਵਿਰਾਟ ਵੱਲੋਂ ਕਪਤਾਨੀ ਛੱਡਣ 'ਤੇ ਭਾਵੁਕ ਹੋਈ ਅਨੁਸ਼ਕਾ ਸ਼ਰਮਾ, ਸੋਸ਼ਲ ਮੀਡੀਆ 'ਤੇ ਕਹੀ ਦਿਲ ਦੀ ਗੱਲ
ਭਾਰਤੀ ਕ੍ਰਿਕਟ ਦੇ ਨਾਮੀ ਖਿਡਾਰੀ ਵਿਰਾਟ ਕੋਹਲੀ ਵੱਲੋਂ ਟੈਸਟ ਮੈਚ ਦੀ ਕਪਤਾਨੀ ਛੱਡਣ 'ਤੇ ਖੇਡ ਜਗਤ ਦੇ ਲੋਕ ਕਾਫੀ ਹੈਰਾਨ ਸਨ। ਕੋਹਲੀ ਨੇ ਬੀਤੇ ਸ਼ਨੀਵਾਰ ਨੂੰ ਟੈਸਟ ਟੀਮ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਇਸ 'ਤੇ ਵਿਰਾਟ ਦੇ ਫੈਨਜ਼ ਕਾਫੀ ਨਿਰਾਸ਼ ਹਨ। ਪਤੀ ਵੱਲੋਂ ਕਪਤਾਨੀ ਛੱਡਣ 'ਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਬੇਹੱਦ ਭਾਵੁਕ ਹੋ ਗਈ। ਅਨੁਸ਼ਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਵਿਰਾਟ ਕੋਹਲੀ ਲਈ ਇੱਕ ਖ਼ਾਸ ਨੋਟ ਰਾਹੀਂ ਆਪਣੇ ਦਿਲ ਦੀ ਗੱਲ ਕਹੀ ਹੈ।
ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਨਾਲ ਖ਼ੁਦ ਦੀ ਤਸਵੀਰ ਸ਼ੇਅਰ ਕਰਦੇ ਹੋਏ ਇੱਕ ਲੰਬਾ ਨੋਟ ਲਿਖਿਆ ਹੈ, ਅਨੁਸ਼ਕਾ ਨੇ ਲਿਖਿਆ, " ਮੈਨੂੰ 2014 ਦਾ ਉਹ ਦਿਨ ਅਜੇ ਵੀ ਯਾਦ ਹੈ, ਜਦੋਂ ਤੁਸੀਂ ਮੈਨੂੰ ਕਿਹਾ ਸੀ ਕਿ ਤੁਹਾਨੂੰ ਕਪਤਾਨ ਬਣਾਇਆ ਗਿਆ ਹੈ, ਕਿਉਂਕਿ ਮਹਿੰਦਰ ਸਿੰਘ ਧੋਨੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕਰ ਲਿਆ ਹੈ।'
image From instagram
ਹੋਰ ਪੜ੍ਹੋ : 'ਕਹੋ ਨਾ ਪਿਆਰ ਹੈ' ਫੇਮ ਗੀਤਕਾਰ ਇਬ੍ਰਾਹਿਮ ਅਸ਼ਕ ਦਾ ਕੋਰੋਨਾ ਕਾਰਨ ਹੋਇਆ ਦੇਹਾਂਤ
ਅਨੁਸ਼ਕਾ ਨੇ ਅੱਗੇ ਲਿਖਿਆ, 'ਮੈਨੂੰ ਯਾਦ ਹੈ, ਮਹਿੰਦਰ ਸਿੰਘ, ਤੁਸੀਂ ਅਤੇ ਮੈਂ ਉਸ ਦਿਨ ਚੈਟ ਕਰ ਰਹੇ ਸੀ ਅਤੇ ਉਹ ਮਜ਼ਾਕ ਕਰ ਰਹੇ ਸੀ ਕਿ ਤੁਹਾਡੀ ਦਾੜ੍ਹੀ ਕਿੰਨੀ ਜ਼ਲਦੀ ਚਿੱਟੀ ਹੋ ਗਈ ਹੈ। ਅਸੀਂ ਸਾਰੇ ਇਸ 'ਤੇ ਹੱਸ ਪਏ, ਉਸ ਦਿਨ ਤੋਂ, ਮੈਂ ਤੁਹਾਡੀ ਦਾੜ੍ਹੀ ਚਿੱਟੀ ਹੋਣ ਤੋਂ ਇਲਾਵਾ ਬਹੁਤ ਕੁਝ ਦੇਖਿਆ ਹੈ। ਮੈਂ ਤੁਹਾਡੇ ਅੰਦਰ ਅਤੇ ਆਲੇ-ਦੁਆਲੇ ਬਹੁਤ ਬਦਲਾਅ ਹੁੰਦੇ ਹੋਏ ਦੇਖੇ, ਅਤੇ ਹਾਂ, ਮੈਨੂੰ ਹਮੇਸ਼ਾ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਜੋਂ ਤੁਹਾਡੇ ਅਤੇ ਤੁਹਾਡੀ ਅਗਵਾਈ ਵਿੱਚ ਟੀਮ ਦੀਆਂ ਪ੍ਰਾਪਤੀਆਂ 'ਤੇ ਮਾਣ ਹੈ, ਪਰ ਤੁਸੀਂ ਆਪਣੇ ਅੰਦਰ ਜੋ ਕੁਝ ਹਾਸਲ ਕੀਤਾ ਹੈ, ਮੈਨੂੰ ਉਸ ਉੱਤੇ ਸਭ ਤੋਂ ਵੱਧ ਮਾਣ ਹੈ।"
View this post on Instagram
ਉਸ ਨੇ ਅੱਗੇ ਲਿਖਿਆ, 'ਮੈਨੂੰ ਤੁਹਾਡੇ 'ਤੇ ਬਹੁਤ ਮਾਣ ਹੈ ਕਿ ਤੁਸੀਂ ਆਪਣੇ ਮਜ਼ਬੂਤ ਇਰਾਦਿਆਂ ਦੇ ਰਸਤੇ 'ਤੇ ਕੁਝ ਨਹੀਂ ਆਉਣ ਦਿੱਤਾ। ਇਹ ਤੁਸੀਂ ਹੋ ਅਤੇ ਤੁਸੀਂ ਹਰ ਕਿਸੇ ਤੋਂ ਇਹੀ ਉਮੀਦ ਕਰਦੇ ਹੋ। ਤੁਸੀਂ ਗੈਰ-ਰਵਾਇਤੀ ਅਤੇ ਸਿੱਧੇ ਹੋ। ਦਿਖਾਵਾ ਤੁਹਾਡਾ ਦੁਸ਼ਮਣ ਰਿਹਾ ਹੈ ਅਤੇ ਇਹੀ ਤੁਹਾਨੂੰ ਮੇਰੇ ਅਤੇ ਤੁਹਾਡੇ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਵਿੱਚ ਮਹਾਨ ਬਣਾਉਂਦਾ ਹੈ। "
image From instagram
"ਕਿਉਂਕਿ ਇਸ ਸਭ ਦੇ ਪਿਛੇ ਹਮੇਸ਼ਾ ਤੁਹਾਡੇ ਸ਼ੁੱਧ, ਮਿਲਾਵਟ ਰਹਿਤ ਇਰਾਦੇ ਸਨ, ਅਤੇ ਹਰ ਕੋਈ ਇਸ ਨੂੰ ਸੱਚਮੁੱਚ ਸਮਝਣ ਦੇ ਯੋਗ ਨਹੀਂ ਹੋਵੇਗਾ। ਜਿਵੇਂ ਕਿ ਮੈਂ ਕਿਹਾ ਹੈ, ਸੱਚਮੁੱਚ ਉਹ ਲੋਕ ਧੰਨ ਹਨ , ਜਿਨ੍ਹਾਂ ਨੇ ਤੁਹਾਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਸੰਪੂਰਣ ਨਹੀਂ ਹੋ ਅਤੇ ਤੁਹਾਡੀਆਂ ਕਮੀਆਂ ਹਨ, ਪਰ ਫਿਰ ਤੁਸੀਂ ਉਸ ਨੂੰ ਲੁੱਕਾਉਣ ਦੀ ਕੋਸ਼ਿਸ਼ ਕਦੋਂ ਕੀਤੀ? ਤੁਸੀਂ ਜੋ ਕੀਤਾ ਉਹ ਹਮੇਸ਼ਾ ਸਹੀ ਕੰਮ ਕਰਨ ਲਈ ਖੜ੍ਹੇ ਰਹਿਣਾ ਸੀ, ਔਖਾ ਕੰਮ, ਹਮੇਸ਼ਾ! ਤੁਸੀਂ ਲਾਲਚ ਨਾਲ ਕੁਝ ਵੀ ਨਹੀਂ ਰੱਖਿਆ, ਇਸ ਅਹੁਦੇ ਨੂੰ ਵੀ ਨਹੀਂ ਅਤੇ ਮੈਂ ਇਹ ਜਾਣਦੀ ਹਾਂ। ਕਿਉਂਕਿ ਜਦੋਂ ਕੋਈ ਕਿਸੇ ਚੀਜ਼ ਨੂੰ ਇੰਨੀ ਮਜ਼ਬੂਤੀ ਨਾਲ ਫੜ ਲੈਂਦਾ ਹੈ ਤਾਂ ਉਹ ਆਪਣੇ ਆਪ ਨੂੰ ਸੀਮਤ ਕਰ ਦਿੰਦਾ ਹੈ ਅਤੇ ਤੁਸੀਂ, ਮੇਰਾ ਪਿਆਰ, ਅਸੀਮਤ ਹੋ।ਸਾਡੀ ਧੀ ਇਨ੍ਹਾਂ 7 ਸਾਲਾਂ ਦੇ ਤਜ਼ਰਬੇ ਨੂੰ ਪਿਤਾ ਵਿੱਚ ਵੇਖੇਗੀ ਕਿ ਤੁਸੀਂ ਉਸ ਦੇ ਲਈ ਕੀ ਹੋ।ਤੁਸੀਂ ਚੰਗਾ ਕੀਤਾ।❤️ "
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
image from google
ਅਨੁਸ਼ਕਾ ਸ਼ਰਮਾ ਦੀ ਇਹ ਲੰਬੀ ਪੋਸਟ ਤੇ ਫੈਨਜ਼ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਅਨੁਸ਼ਕਾ ਤੇ ਵਿਰਾਟ ਦੇ ਫੈਨਜ਼ ਨੇ ਦੋਹਾਂ ਨੂੰ ਅੱਗੇ ਦੀ ਜ਼ਿੰਦਗੀ ਲਈ ਸ਼ੁਭਕਾਮਨਵਾਂ ਦਿੱਤੀਆਂ ਹਨ। ਫੈਨਜ਼ ਨੇ ਦੋਹਾਂ ਲਈ ਹਾਰਟ ਈਮੋਜੀ ਸ਼ੇਅਰ ਕਰਕੇ ਆਪਣਾ ਪਿਆਰ ਵਿਖਾਇਆ ਹੈ।