ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਵੱਲੋਂ ਸੈਂਚੂਰੀ ਪੂਰੀ ਕਰਨ 'ਤੇ ਪ੍ਰਗਟਾਈ ਖੁਸ਼ੀ; ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

Reported by: PTC Punjabi Desk | Edited by: Pushp Raj  |  January 11th 2023 11:15 AM |  Updated: January 11th 2023 11:15 AM

ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਵੱਲੋਂ ਸੈਂਚੂਰੀ ਪੂਰੀ ਕਰਨ 'ਤੇ ਪ੍ਰਗਟਾਈ ਖੁਸ਼ੀ; ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

Anushka Sharma on India vs Sri lanka Match: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪਹਿਲੇ ਵਨਡੇ ਮੈਚ 'ਚ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਆਪਣੇ ਕਰੀਅਰ ਦਾ 45ਵਾਂ ਸੈਂਕੜਾ ਲਗਾ ਕੇ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਅਜਿਹੇ 'ਚ ਵਿਰਾਟ ਦੀ ਪਤਨੀ ਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਸ਼ਾਨਦਾਰ ਪਾਰੀ ਖੇਡਣ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਇਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

Image Source: Instagram

ਦੱਸਣਯੋਗ ਹੈ ਕਿ ਸ਼੍ਰੀਲੰਕਾ ਖਿਲਾਫ ਭਾਰਤ ਦੀ ਜਿੱਤ 'ਚ ਭਾਰਤੀ ਟੀਮ ਦੇ ਸਾਬਕਾ ਕਪਤਾਨ ਦਾ ਅਹਿਮ ਯੋਗਦਾਨ ਸੀ। ਜਿਸ 'ਚ ਬੱਲੇਬਾਜ਼ ਨੇ 87 ਗੇਂਦਾਂ 'ਤੇ 113 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਨੇ 12 ਚੌਕੇ ਅਤੇ 1 ਛੱਕਾ ਲਗਾ ਕੇ ਸੈਂਕੜਾ ਲਗਾਇਆ।

ਅਜਿਹੇ 'ਚ ਅਭਿਨੇਤਰੀ ਨੇ ਆਪਣੇ ਪਤੀ ਦੀ ਇਸ ਸ਼ਾਨਦਾਰ ਪਾਰੀ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਅਨੁਸ਼ਕਾ ਨੇ ਆਪਣੀ ਇੰਸਟਾ ਸਟੋਰੀ 'ਚ ਟੀਵੀ 'ਤੇ ਕੋਹਲੀ ਦੀ ਤਸਵੀਰ ਦੇ ਨਾਲ 'ਤੇ ਹਾਰਟ ਈਮੋਜੀ ਪੋਸਟ ਕੀਤਾ ਹੈ।

Image Source: Instagram

ਸ਼ੇਅਰ ਕੀਤੀ ਗਈ ਇਸ ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਵਿਰਾਟ ਕ੍ਰਿਕਟ ਦੇ ਮੈਦਾਨ ਵਿੱਚ ਨਜ਼ਰ ਆ ਰਹੇ ਹਨ। ਵਿਰਾਟ ਆਪਣੇ ਇੱਕ ਹੱਥ 'ਚ ਬੱਲਾ ਫੜੇ ਹੋਏ ਨਜ਼ਰ ਆ ਰਹੇ ਹਨ ਅਤੇ ਇਸ ਜਿੱਤ ਲਈ ਭਗਵਾਨ ਦਾ ਧੰਨਵਾਦ ਕਰਨ ਲਈ ਆਪਣੇ ਦੋਵੇਂ ਹੱਥ ਉਠਾ ਰਹੇ ਹਨ।

ਅਨੁਸ਼ਕਾ ਵਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਆਪਣੇ ਪਸੰਦੀਦਾ ਜੋੜੇ ਦੀਆਂ ਤਸਵੀਰਾਂ 'ਤੇ ਪ੍ਰਸ਼ੰਸਕਾਂ ਨੇ ਬੇਅੰਤ ਪਿਆਰ ਦੀ ਵਰਖਾ ਕੀਤੀ ਹੈ। ਵੱਞੀ ਗਿਣਤੀ 'ਚ ਫੈਨਜ਼ ਨੇ ਵਿਰਾਟ ਨੂੰ ਸੈਂਚਰੀ ਬਨਾਉਣ ਲਈ ਵਧਾਈ ਦਿੱਤੀ ਹੈ।

Image Source: Instagram

ਹੋਰ ਪੜ੍ਹੋ: ਕੀ ਅਨੁਸ਼ਕਾ ਰੰਜਨ ਜਲਦ ਹੀ ਬਨਣ ਵਾਲੀ ਹੈ ਮਾਂ? ਅਦਾਕਾਰਾ ਨੇ ਤਸਵੀਰ ਸ਼ੇਅਰ ਕਰ ਦੱਸੀ ਸੱਚਾਈ

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਇਹ ਜੋੜਾ ਆਪਣੀ ਬੇਟੀ ਵਾਮਿਕਾ ਨਾਲ ਵਰਿੰਦਾਵਨ ਪਹੁੰਚਿਆ ਸੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ। ਕਲਿੱਪ ਵਿੱਚ ਵਿਰੁਸ਼ਕਾ ਅਤੇ ਵਾਮਿਕਾ ਨੂੰ ਪ੍ਰੇਮਾਨੰਦ ਗੋਵਿੰਦ ਸ਼ਰਨ ਜੀ ਮਹਾਰਾਜ ਦੇ ਆਸ਼ਰਮ ਵਿੱਚ ਦੇਖਿਆ ਗਿਆ। ਪਰਿਵਾਰ ਨੇ ਉਥੇ ਜਾ ਕੇ ਆਸ਼ੀਰਵਾਦ ਲਿਆ ਸੀ। ਇਸ ਤੋਂ ਪਹਿਲਾਂ ਪਰਿਵਾਰ ਵਰਿੰਦਾਵਨ ਦੇ ਬਾਬਾ ਨਿੰਮ ਕਰੋਲੀ ਆਸ਼ਰਮ ਵੀ ਪਹੁੰਚਿਆ ਸੀ। ਇਸ ਦੇ ਨਾਲ ਹੀ ਅਭਿਨੇਤਰੀ ਵਿਰਾਟ ਅਤੇ ਬੇਟੀ ਦੇ ਨਾਲ ਨਵੰਬਰ ਮਹੀਨੇ 'ਚ ਨੈਨੀਤਾਲ ਅਤੇ ਉੱਤਰਾਖੰਡ ਦੇ ਦੌਰੇ 'ਤੇ ਵੀ ਸੀ।

 

View this post on Instagram

 

A post shared by @virushka_.always18


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network