ਆਪਣੇ ਇਸ ਫੈਸਲੇ ਕਰਕੇ ਹਮੇਸ਼ਾ ਲਈ ਬਾਲੀਵੁੱਡ ਤੇ ਸੰਗੀਤ ਤੋਂ ਦੂਰ ਹੋ ਗਈ ਅਨੁਰਾਧਾ ਪੌਡਵਾਲ

Reported by: PTC Punjabi Desk | Edited by: Rupinder Kaler  |  October 22nd 2020 04:46 PM |  Updated: October 22nd 2020 04:46 PM

ਆਪਣੇ ਇਸ ਫੈਸਲੇ ਕਰਕੇ ਹਮੇਸ਼ਾ ਲਈ ਬਾਲੀਵੁੱਡ ਤੇ ਸੰਗੀਤ ਤੋਂ ਦੂਰ ਹੋ ਗਈ ਅਨੁਰਾਧਾ ਪੌਡਵਾਲ

ਅਨੁਰਾਧਾ ਪੌਡਵਾਲ ਦਾ ਨਾਂਅ 80 ਤੇ 90 ਦੇ ਦਹਾਕੇ ਵਿੱਚ ਟਾਪ ਦੀਆਂ ਗਾਇਕਾਵਾਂ ਵਿੱਚ ਲਿਆ ਜਾਂਦਾ ਸੀ । ਅਨੁਰਾਧਾ ਪੌਡਵਾਲ ਨੇ ਕਈ ਹਿੱਟ ਗਾਣੇ ਦਿੱਤੇ ਸਨ । ਪਰ ਕਰੀਅਰ ਦੇ ਪੀਕ ਤੇ ਅਨੁਰਾਧਾ ਪੌਡਵਾਲ ਨੇ ਅਜਿਹਾ ਫੈਸਲਾ ਲਿਆ ਕਿ ਉਹ ਬਾਲੀਵੁੱਡ ਤੇ ਗਾਇਕੀ ਤੋਂ ਹਮੇਸ਼ਾ ਲਈ ਦੂਰ ਹੋ ਗਈ । ਦਰਅਸਲ ਉਹਨਾਂ ਨੇ ਫੈਸਲਾ ਲਿਆ ਸੀ ਕਿ ਉਹ ਹੁਣ ਬਾਲੀਵੁੱਡ ਵਿੱਚ ਪਿੱਠਵਰਤੀ ਗਾਇਕੀ ਨਹੀਂ ਕਰਨਗੇ, ਸਿਰਫ ਭਜਨ ਹੀ ਗਾਉਣਗੇ ।

anuradha-paudwal

ਹੋਰ ਪੜ੍ਹੋ :

ਗੌਹਰ ਖ਼ਾਨ ਨੇ ਆਪਣੇ ਵਿਆਹ ਨੂੰ ਲੈ ਕੇ ਕਹਿ ਦਿੱਤੀ ਵੱਡੀ ਗੱਲ, ਨਵੰਬਰ ’ਚ ਵਿਆਹ ਹੋਣ ਦੀਆਂ ਆ ਰਹੀਆਂ ਸਨ ਖ਼ਬਰਾਂ

ਸ਼ਿਮਲੇ ਦੀਆਂ ਹਸੀਨ ਵਾਦੀਆਂ ਦਾ ਲੁਤਫ਼ ਲੈਂਦੀ ਹੋਈ ਨਜ਼ਰ ਆਈ ਪੰਜਾਬੀ ਗਾਇਕਾ ਅਫਸਾਨਾ ਖ਼ਾਨ, ਸ਼ੇਅਰ ਕੀਤਾ ਵੀਡੀਓ

ਆਸਟ੍ਰੇਲੀਆ ‘ਚ ਗੁਰਦੁਆਰਾ ਸਾਹਿਬ ਨੂੰ ਮਿਲਿਆ ‘ਵਿਰਾਸਤੀ ਅਸਥਾਨ’ ਦਾ ਦਰਜਾ, ਸਿੱਖ ਭਾਈਚਾਰੇ ‘ਚ ਖੁਸ਼ੀ ਦੀ ਲਹਿਰ

anuradha-paudwal

ਇੱਥੋਂ ਹੀ ਅਨੁਰਾਧਾ ਪੌਡਵਾਲ ਦੇ ਕਰੀਅਰ ਦਾ ਪਿੱਛੇ ਵੱਲ ਜਾਣ ਲੱਗਾ ਤੇ ਉਹ ਬਾਲੀਵੁੱਡ ਵਿੱਚੋਂ ਗਾਇਬ ਹੋ ਗਏ । ਜੇਕਰ ਉਹਨਾਂ ਦੇ ਨਿੱਜੀ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਸ ਵਿੱਚ ਕਈ ਉਤਰਾਅ ਚੜਾਅ ਆਏ ਹਨ ।

anuradha-paudwal

ਉਹਨਾਂ ਨੇ ਸੰਗੀਤਕਾਰ ਅਰੂਣ ਪੌਡਵਾਲ ਨਾਲ ਵਿਆਹ ਕਰਵਾਇਆ ਸੀ । ਇਸ ਵਿਆਹ ਤੋਂ ਉਹਨਾਂ ਦੇ ਦੋ ਬੱਚੇ ਹਨ । ਅਰੂਣ ਦੀ ਮੌਤ ਤੋਂ ਬਾਅਦ ਉਹਨਾਂ ਦੇ ਜੀਵਨ ਵਿੱਚ ਔਖਾ ਸਮਾਂ ਸ਼ੁਰੂ ਹੋ ਗਿਆ ਸੀ । ਪਰ ਹੁਣ ਵੀ ਔਖਾ ਸਮਾਂ ਜਾਰੀ ਹੈ ਕਿਉਂਕਿ ਹਾਲ ਵਿੱਚ ਉਹਨਾਂ ਦੇ ਬੇਟੇ ਦੀ ਮੌਤ ਹੋਈ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network