ਕਰੀਅਰ ਦੇ ਸ਼ਿਖਰ 'ਤੇ ਪਹੁੰਚ ਕੇ ਇਸ ਗਾਇਕਾ ਨੇ ਛੱਡੀ ਸੀ ਗਾਇਕੀ ,ਜਾਣੋ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕੁਝ ਰੋਚਕ ਗੱਲਾਂ
ਅਨੁਰਾਧਾ ਪੌਡਵਾਲ ਦਾ ਅੱਜ ਜਨਮ ਦਿਨ ਹੈ । ਅੱਜ ਉਨ੍ਹਾਂ ਦੇ ਜਨਮ ਦਿਨ 'ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕੁਝ ਰੋਚਕ ਗੱਲਾਂ ਦੱਸਾਂਗੇ । ਅਨੁਰਾਧਾ ਪੌਡਵਾਲ ਦਾ ਜਨਮ 27 ਅਕਤੂਬਰ 1952 ਨੂੰ ਹੋਇਆ ਸੀ । ਉਹ ਸੰਗੀਤ ਦੀ ਦੁਨੀਆ 'ਚ ਅਜਿਹਾ ਚਿਹਰਾ ਰਹੇ ਨੇ ਜਿਨ੍ਹਾਂ ਦੇ ਗੀਤਾਂ 'ਤੇ ਹਰ ਕੋਈ ਝੂਮਣ ਲਈ ਮਜਬੂਰ ਹੋ ਜਾਂਦਾ ਹੈ । ਭਗਤੀ ਸੰਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ ਉਨ੍ਹਾਂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ । ਦੀਵਾਲੀ ਹੋਵੇ ,ਹੋਲੀ ਜਾਂ ਫਿਰ ਛਠ ਪੂਜਾ ਉਨ੍ਹਾਂ ਦੀ ਗਾਇਕੀ ਨੇ ਹਰ ਕਿਸੇ ਦਾ ਦਿਲ ਜਿੱਤ ਜਿੱਤਿਆ ਹੈ । ਪਰ ਬਹੁਤ ਹੀ ਘੱਟ ਲੋਕ ਜਾਣਦੇਨੇ ਕਿ ਉਨ੍ਹਾਂ ਨੇ ਆਪਣੀ ਕਰੀਅਰ ਦੇ ਸ਼ਿਖਰ 'ਤੇ ਪਲੇਬੈਕ ਸਿੰਗਿੰਗ ਨੂੰ ਅਲਵਿਦਾ ਕਿਹਾ ਸੀ ।
ਹੋਰ ਵੇਖੋ: ਕਨਵਰ ਗਰੇਵਾਲ ਦਾ ਦੇਖੋ ਨਵਾਂ ਅੰਦਾਜ਼, ਗਾਣੇ ਦਾ ਫ੍ਰਸਟ ਲੁੱਕ ਜਾਰੀ
anuradha paudwal
ਇੱਕ ਇੰਟਰਵਿਊ'ਚ ਉਨ੍ਹਾਂ ਦੇ ਇਸ ਦਾ ਕਾਰਨ ਦੱਸਦੇ ਹੋਏ ਕਿਹਾ ਸੀ ਕਿ "ਫਿਲਮ 'ਆਸ਼ਿਕੀ' ਅਤੇ 'ਦਿਲ ਹੈ ਕਿ ਮਾਨਤਾ ਨਹੀਂ' ਤੋਂ ਪਹਿਲਾਂ ਹੀ ਮੈਂ ਪਲੇਬੈਕ ਗਾਇਕੀ ਛੱਡਣ ਦਾ ਫੈਸਲਾ ਕਰ ਲਿਆ ਸੀ । ਪਰ ਮੈਂ ਸੋਚਿਆ ਕਿ ਜਦੋਂ ਮੈਂ ਆਪਣੇ ਕਰੀਅਰ ਦੇ ਸ਼ਿਖਰ ਤੇ ਹੋਵਾਂਗੀ ਤਾਂ ਫਿਲਮਾਂ 'ਚ ਗਾਣਾ ਛੱਡਾਂਗੀ" ਕਰੀਅਰ ਦੇ ਮੁਕਾਮ 'ਤੇ ਗਾਇਕੀ ਛੱਡੇ ਜਾਣ ਦਾ ਕਾਰਨ ਦੱਸੇ ਜਾਣ 'ਤੇ ਉਨ੍ਹਾਂ ਨੇ ਕਿਹਾ ਸੀ ਕਿ 'ਅਜਿਹਾ ਕਰਨ ਨਾਲ ਲੋਕ ਤੁਹਾਨੂੰ ਯਾਦ ਰੱਖਣਗੇ'।ਇਸ ਤੋਂ ਬਾਅਦ ਉਨ੍ਹਾਂ ਨੇ ਭਜਨ ਗਾਇਕੀ ਦਾ ਫੈਸਲਾ ਲਿਆ ।
ਹੋਰ ਵੇਖੋ: ਇਸ ਖੂਬਸੂਰਤ ਜਗ੍ਹਾ ‘ਤੇ ਰਚਾਉਣਗੇ ਰਣਬੀਰ ਅਤੇ ਦੀਪਿਕਾ ਵਿਆਹ !
anuradha paudwal birthday
ਪਰ ਮਿਊਜ਼ਿਕ ਇੰਡਸਟਰੀ 'ਚ ਕਈ ਲੋਕਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਦੀ ਅਵਾਜ਼ ਭਜਨ ਲਈ ਨਹੀਂ ਹੈ ਅਤੇ ਭਗਤੀ ਗਾਣਿਆਂ ਦਾ ਭਵਿੱਖ ਜ਼ਿਆਦਾ ਨਹੀਂ ਹੈ ਤਾਂ ਉਨ੍ਹਾਂ ਕਿਹਾ ਕਿ ਹੌਲੀ-ਹੌਲੀ ਚੀਜ਼ਾਂ 'ਚ ਬਦਲਾਅ ਆਇਆ ਸ਼ੁਰੂਆਤ 'ਚ ਮੈਨੂੰ ਭਜਨ ਗਾਉਣ 'ਚ ਪ੍ਰੇਸ਼ਾਨੀ ਹੁੰਦੀ ਸੀ"। ਉਨ੍ਹਾਂ ਦਾ ਬਚਪਨ ਮੁੰਬਈ 'ਚ ਹੀ ਬੀਤਿਆ ਜਿਸ ਕਾਰਨ ਉਨ੍ਹਾਂ ਦਾ ਰੁਝਾਨ ਫਿਲਮਾਂ 'ਚ ਰਿਹਾ । ਉਨ੍ਹਾਂ ਨੇ ਅਮਿਤਾਭ ਅਤੇ ਜਯਾ ਬੱਚਨ ਦੀ ਫਿਲਮ 'ਅਭਿਮਾਨ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ।ਜਿਸ 'ਚ ਉਨ੍ਹਾਂ ਜਯਾ ਲਈ ਇੱਕ ਸ਼ਲੋਕ ਗਾਇਆ ਸੀ ।
ਹੋਰ ਵੇਖੋ:ਇਸ ਖੂਬਸੂਰਤ ਜਗ੍ਹਾ ‘ਤੇ ਰਚਾਉਣਗੇ ਰਣਬੀਰ ਅਤੇ ਦੀਪਿਕਾ ਵਿਆਹ !
anuradha paudwal birthday
੧੯੭੬ 'ਚ ਉਨ੍ਹਾਂਨੇ ਫਿਲਮ 'ਕਾਲੀਚਰਣ' 'ਚ ਗਾਣਾ ਗਾਇਆ ਸੀ ।ਪਰ ਸੋਲੋ ਗੀਤ ਦੀ ਸ਼ੁਰੂਆਤ ਉਨ੍ਹਾਂ ਨੇ ਫਿਲਮ 'ਆਪਬੀਤੀ' ਨਾਲ ਕੀਤੀ ਸੀ । ਇਸ ਫਿਲਮ ਦਾ ਸੰਗੀਤ ਲਕਸ਼ਮੀ ਕਾਂਤ ਪਿਆਰੇ ਲਾਲ ਨੇ ਦਿੱਤਾ ਸੀ । ਉਨ੍ਹਾਂ ਨੇ ਕਿਸ਼ੋਰ ਕੁਮਾਰ ਨਾਲ ਤਿੰਨ ਸੌ ਦੇ ਕਰੀਬ ਸਟੇਜ ਸ਼ੋਅ ਕੀਤੇ । ਉਹ ਉਨ੍ਹਾਂ ਨੂੰ ਆਪਣੇ ਪਿਤਾ ਵਾਂਗ ਸਮਝਦੇ ਨੇ । ਉਨ੍ਹਾਂ ਨੇ ਕਈ ਹਿੱਟ ਗੀਤ ਬਾਲੀਵੁੱਡ ਨੂੰ ਦਿੱਤੇ । ਜਿਸ 'ਚ 'ਧੱਕ-ਧੱਕ ਕਰਨੇ ਲਗਾ' , 'ਤੂੰ ਮੇਰਾ ਹੀਰੋ', 'ਮਈਆ ਯਸ਼ੋਦਾ', 'ਚਾਹਾ ਹੈ ਤੁਝਕੋ' ਸਣੇ ਕਈ ਹਿੱਟ ਗੀਤ ਗਾਏ ਜੋ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ । ਸੰਗੀਤ ਦੇ ਖੇਤਰ 'ਚ ਪਾਏ ਗਏ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਕਈ ਸਨਮਾਨ ਵੀ ਮਿਲੇ ।
ਹੋਰ ਵੇਖੋ: ਜਦੋਂ ਕਲੇਰ ਕੰਠ ਬੱਚਿਆਂ ਦੀ ਪਰਫਾਰਮੈਂਸ ਦੌਰਾਨ ਹੋ ਗਏ ਭਾਵੁਕ,ਵੇਖੋ ਵੀਡਿਓ
anuradha paudwal birthday
ਜਿਨ੍ਹਾਂ ਵਿੱਚੋਂ ਮੁੱਖ ਤੌਰ 'ਤੇ 'ਪਦਮਸ਼੍ਰੀ', 'ਮਦਰ ਟੈਰੇਸਾ ਲਾਈਫ ਟਾਈਮ ਅਵਾਰਡ', 'ਮੁਹੰਮਦ ਰਫੀ ਅਵਾਰਡ' ਨਾਲ ਨਵਾਜ਼ਿਆ ਗਿਆ ਹੈ । ਇਸ ਤੋਂ ਇਲਾਵਾ ਉਨ੍ਹਾਂ ਨੂੰ ਚਾਰ ਵਾਰ ਫਿਲਮ ਫੇਅਰ ਅਤੇ ਇੱਕ ਵਾਰ ਨੈਸ਼ਨਲ ਅਵਾਰਡ ਨਾਲ ਵੀ ਸਨਮਾਨਿਆ ਗਿਆ ।