ਅਨੁਪਮ ਖੇਰ ਦੀ ਫ਼ਿਲਮ The Kashmir Files ਹੋਈ ਰਿਲੀਜ਼, ਫ਼ਿਲਮ ਵੇਖ ਕੇ ਭਾਵੁਕ ਹੋਏ ਦਰਸ਼ਕ
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਨੁਪਮ ਖੇਰ ਦੀ ਫ਼ਿਲਮ ਦਿ ਕਸ਼ਮੀਰ ਫਾਈਲ ( The Kashmir Files) ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਇਹ ਫ਼ਿਲਮ ਸਾਲ 1990 ਦੇ ਦਹਾਕੇ 'ਚ ਕਸ਼ਮੀਰੀ ਪੰਡਤਾਂ ਦੇ ਪਲਾਇਨ ਦੀ ਇਤਿਹਾਸਕ ਤੇ ਦਰਦਨਾਕ ਘਟਨਾ ਉੱਤੇ ਆਧਾਰਿਤ ਹੈ।
image source instagram
ਇਸ ਫ਼ਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਕਸ਼ਮੀਰੀ ਪੰਡਤਾਂ ਲਈ ਇਸ ਫ਼ਿਲਮ ਦੀ ਸਪੈਸ਼ਲ ਸਕ੍ਰੀਨਿੰਗ ਵੀਰਵਾਰ ਨੂੰ ਰੱਖੀ ਗਈ ਸੀ। ਇਸ ਸਕ੍ਰੀਨਿੰਗ ਦੇ ਵਿੱਚ ਵੱਡੀ ਗਿਣਤੀ 'ਚ ਲੋਕ ਫ਼ਿਲਮ ਵੇਖਣ ਪਹੁੰਚੇ।
ਇਸ ਫ਼ਿਲਮ ਨੂੰ ਦੇਖਣ ਤੋਂ ਬਹੁਤ ਦਰਸ਼ਕ ਬਹੁਤ ਭਾਵੁਕ ਹੋ ਗਏ। ਇਸ ਫ਼ਿਲਮ ਨੂੰ ਵੇਖਣ ਵਾਲੇ ਲੋਕ ਖ਼ੁਦ ਨੂੰ ਰੋਣ ਤੋਂ ਰੋਕ ਨਾਂ ਸਕੇ।
ਦੱਸ ਦਈਏ ਕਿ ਫ਼ਿਲਮ ਦਾ ਨਿਰਦੇਸ਼ਨ ਵਿਵੇਕ ਰੰਜਨ ਨੇ ਕੀਤਾ ਹੈ। ਫ਼ਿਲਮ ਮੇਕਰਸ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਇਹ ਕਹਾਣੀ ਕਸ਼ਮੀਰੀ ਪੰਡਤਾਂ ਦੇ ਅਸਲ ਦਰਦ ਨੂੰ ਬਿਆਨ ਕਰੇਗੀ। ਇਸ ਫ਼ਿਲਮ ਦਾ ਵਿਸ਼ਾ 1990 ਵਿੱਚ ਭਾਰਤ ਦੇ ਕਸ਼ਮੀਰ ਵਿੱਚ ਹੋਏ ਨਰਸੰਹਾਰ ਤੇ ਭਾਰਤੀ ਰਾਜਨੀਤੀ ਹੈ। ਮੇਕਰਸ ਦਾ ਕਹਿਣਾ ਹੈ ਉਨ੍ਹਾਂ ਨੇ ਇਸ ਫ਼ਿਲਮ ਨੂੰ ਪਰਦੇ ਉੱਤੇ ਉਤਾਰਨ ਵਿੱਚ ਕਾਫੀ ਮਿਹਨਤ ਕੀਤਾ ਹੈ, ਇਹ ਬਿਲਕੁਲ ਵੀ ਆਸਾਨ ਨਹੀਂ ਸੀ।
image source instagram
ਫ਼ਿਲਮ ਦੀ ਵਿਸ਼ੇਸ਼ ਸਕ੍ਰੀਨਿੰਗ ਵਿੱਚ ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ ਅਤੇ ਫ਼ਿਲਮ ਦੇ ਕਲਾਕਾਰ,ਪੱਲਵੀ ਜੋਸ਼ੀ, ਦਰਸ਼ਨ ਕੁਮਾਰ ਅਤੇ ਭਾਸ਼ਾ ਸੁੰਬਲੀ ਤੋਂ ਇਲਾਵਾ ਰਾਜਨੇਤਾਵਾਂ, ਫੌਜ ਦੇ ਅਧਿਕਾਰੀਆਂ ਸਣੇ ਕਈ ਹੋਰ ਪ੍ਰਭਾਵਸ਼ਾਲੀ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਇਸ ਫ਼ਿਲਮ 'ਚ ਅਨੁਪਮ ਖੇਰ, ਮਿਥੁਨ ਚੱਕਰਵਰਤੀ, ਦਰਸ਼ਨ ਕੁਮਾਰ, ਪੱਲਵੀ ਜੋਸ਼ੀ ਮੁੱਖ ਭੂਮਿਕਾਵਾਂ 'ਚ ਹਨ।
ਫ਼ਿਲਮ ਦੀ ਸਕ੍ਰੀਨਿੰਗ ਤੋਂ ਬਾਅਦ ਉੱਥੇ ਮੌਜੂਦ ਦਰਸ਼ਕਾਂ ਤੋਂ ਉਨ੍ਹਾਂ ਦੀ ਪ੍ਰਤੀਕਿਰਿਆ ਲਈ ਗਈ। ਫ਼ਿਲਮ ਦੇਖਣ ਤੋਂ ਬਾਅਦ ਦਰਸ਼ਕ ਨਾਂ ਸਿਰਫ ਇਸ ਦੀ ਕਹਾਣੀ ਤੋਂ ਪ੍ਰੇਰਿਤ ਹੋਏ, ਸਗੋਂ ਨਿਰਦੇਸ਼ਕ ਦੀ ਸ਼ਲਾਘਾ ਵੀ ਕੀਤੀ।
ਫ਼ਿਲਮ ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਦਰਸ਼ਕਾਂ ਦੀ ਪ੍ਰਤੀਕਿਰਿਆ ਦੀਆਂ ਕੁਝ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਵੀਡੀਓ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਹੈ- 'ਟੁੱਟੇ ਹੋਏ ਲੋਕ ਬੋਲਦੇ ਨਹੀਂ, ਸਿਰਫ ਸੁਣਦੇ ਹਨ'।
View this post on Instagram
ਇਹ ਫ਼ਿਲਮ ਕਸ਼ਮੀਰੀ ਪੰਡਿਤਾਂ ਦੇ ਦਰਦ ਦੇ ਨਾਲ-ਨਾਲ ਉਸ ਦੌਰ ਦੀ ਰਾਜਨੀਤੀ ਨੂੰ ਵੀ ਉਭਾਰਦੀ ਹੈ। ਇਸ ਤੋਂ ਪਹਿਲਾਂ ਵਿਵੇਕ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਮੌਤ 'ਤੇ ਆਧਾਰਿਤ ਫ਼ਿਲਮ 'ਦਿ ਤਾਸ਼ਕੰਦ ਫਾਈਲਜ਼' ਵੀ ਬਣਾ ਚੁੱਕੇ ਹਨ।
image source instagram
ਹੋਰ ਪੜ੍ਹੋ : ਅਨੁਪਮ ਖੇਰ ਦੀ ਮਾਂ ਨੇ 'ਸ਼੍ਰੀਵੱਲੀ' ਗੀਤ 'ਤੇ ਕੀਤਾ ਜ਼ਬਰਦਸਤ ਡਾਂਸ, ਵਾਇਰਲ ਹੋ ਰਹੀ ਵੀਡੀਓ
ਅਨੁਪਮ ਖੇਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕਰਕੇ ਦਰਸ਼ਕਾਂ ਨੂੰ ਫ਼ਿਲਮ ਵੇਖਣ ਦੀ ਅਪੀਲ ਕੀਤੀ ਹੈ।
View this post on Instagram