ਅਨੁਪਮ ਖੇਰ ਦੀ ਮਾਂ ਨੇ 'ਸ਼੍ਰੀਵੱਲੀ' ਗੀਤ 'ਤੇ ਕੀਤਾ ਜ਼ਬਰਦਸਤ ਡਾਂਸ, ਵਾਇਰਲ ਹੋ ਰਹੀ ਵੀਡੀਓ
ਸਾਊਥ ਸੁਪਰਸਟਾਰ ਅੱਲੂ ਅਰਜੁਨ ਦੀ ਫ਼ਿਲਮ ਪੁਸ਼ਪਾ ਦਾ ਖੁਮਾਰ ਅਜੇ ਵੀ ਲੋਕਾਂ 'ਤੇ ਛਾਇਆ ਹੋਇਆ ਹੈ। ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਸਣੇ ਕਈ ਸੈਲੇਬਸ ਨੇ ਵੀ ਇਸ ਦੇ ਗੀਤਾਂ ਤੇ ਡਾਇਲਾਗਸ 'ਤੇ ਵੀਡੀਓ ਬਣਾਏ ਹਨ। ਹੁਣ ਅਨੁਪਮ ਖੇਰ ਦੀ ਮਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਉਹ ਪੁਸ਼ਪਾ ਫ਼ਿਲਮ ਦੇ ਗੀਤ 'ਸ਼੍ਰੀਵੱਲੀ' 'ਤੇ ਜ਼ਬਰਦਸਤ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ।
image From instagram
ਸੋਸ਼ਲ ਮੀਡੀਆ 'ਤੇ ਪੁਸ਼ਪਾ ਫ਼ਿਲਮ ਦੇ 'ਓ ਅੰਤਵਾ' ਅਤੇ 'ਸ਼੍ਰੀਵੱਲੀ' ਦੇ ਗੀਤਾਂ ਨੂੰ ਲੈ ਕੇ ਕਈ ਵੀਡੀਓਜ਼ ਸਾਹਮਣੇ ਆਉਂਦੇ ਰਹਿੰਦੇ ਹਨ। ਆਮ ਲੋਕਾਂ ਦੇ ਨਾਲ-ਨਾਲ ਫ਼ਿਲਮ ਦੇ ਸੈਲੇਬਸ ਵੀ ਇਸ 'ਚ ਪਿੱਛੇ ਨਹੀਂ ਹਨ। ਇਨ੍ਹਾਂ ਗੀਤਾ 'ਤੇ ਅਦਾਕਾਰਾਂ ਦੀਆਂ ਕਈ ਰੀਲਾਂ ਵੀ ਨਜ਼ਰ ਆ ਚੁੱਕੀਆਂ ਹਨ। ਇਸ ਦੇ ਨਾਲ ਹੀ ਹੁਣ ਇਸ ਲਿਸਟ 'ਚ ਅਦਾਕਾਰ ਅਨੁਪਮ ਖੇਰ ਦੀ ਮਾਂ ਦੁਲਾਰੀ ਦੇਵੀ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ।
ਅਨੁਪਮ ਖੇਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਮਾਂ ਦੁਲਾਰੀ ਦੇਵੀ ਦੀ ਇਹ ਵੀਡੀਓ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, "ਦਿਸ ਇਜ਼ ਐਪਿਕ" ?? ਇਸ ਦੇ ਨਾਲ ਹੀ ਉਨ੍ਹਾਂ ਨੇ ਵਰਿੰਦਾ ਖੇਰ ਨੂੰ ਵੀਡੀਓ ਸ਼ੂਟ ਕਰਨ ਲਈ ਧੰਨਵਾਦ ਵੀ ਕਿਹਾ ਹੈ। ?? #DulariRocks #Pushpa
image From instagram
ਇਸ ਵੀਡੀਓ 'ਚ ਅਨੁਪਮ ਖੇਰ ਦੀ ਮਾਂ ਅੱਲੂ ਅਰਜੁਨ ਦੇ ਹੁੱਕ ਸਟੈਪ ਦੀ ਹੁਬਹੂ ਨਕਲ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਖ਼ਾਸ ਗੱਲ ਇਹ ਹੈ ਕਿ ਇਸ ਪੂਰੀ ਵੀਡੀਓ 'ਚ ਅਨੁਪਮ ਖੇਰ ਦੀ ਮਾਂ ਦੇ ਚਿਹਰੇ ਤੋਂ ਹਾਸਾ ਨਹੀਂ ਜਾ ਰਿਹਾ ਹੈ। ਉਹ ਖ਼ੁਦ ਇਸ ਸ਼੍ਰੀਵੱਲੀ ਗੀਤ ਦੇ ਹੁੱਕ ਸਟੈਪ ਦਾ ਖੂਬ ਆਨੰਦ ਲੈ ਰਹੀ ਹੈ।
ਦੁਲਾਰੀ ਦੇਵੀ ਨੇ ਸ਼੍ਰੀਵੱਲੀ 'ਤੇ ਕੀਤਾ ਅਜਿਹਾ ਡਾਂਸ, ਜਿਸ ਨੂੰ ਦੇਖ ਤੁਹਾਡੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਣਗੀਆਂ। ਇਸ ਵੀਡੀਓ ਦੇ ਵਿੱਚ ਅਨੁਪਮ ਖੇਰ ਦੀ ਮਾਂ ਦਾ ਡਾਂਸ ਵੇਖ ਕੇ ਹਰ ਕੋਈ ਹੈਰਾਨ ਹੋ ਗਿਆ ਹੈ। ਇਥੋਂ ਤੱਕ ਕਿ ਅਨੁਪਮ ਖੇਰ ਖ਼ੁਦ ਇਸ ਵੀਡੀਓ ਨੂੰ ਵੇਖ ਕੇ ਹੈਰਾਨ ਹੋ ਗਏ।
image From instagram
ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਉਨ੍ਹਾਂ ਨੇ ਅਨੁਪਮ ਖੇਰ ਦੀ ਪੋਸਟ ਉੱਤੇ ਕਈ ਤਰ੍ਹਾਂ ਦੇ ਕਮੈਂਟ ਲਿਖ ਕੇ ਆਪੋ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਤੇ ਉਨ੍ਹਾਂ ਦੀ ਮਾਂ ਦੇ ਡਾਂਸ ਦੀ ਸ਼ਲਾਘਾ ਕੀਤੀ ਹੈ।
View this post on Instagram