ਫਿਲਮ 'ਐਮਰਜੈਂਸੀ' ਤੋਂ ਸਾਹਮਣੇ ਆਇਆ ਅਨੁਪਮ ਖੇਰ ਦਾ ਫਰਸਟ ਲੁੱਕ, ਜਾਣੋ ਕਿਸ ਕਿਰਦਾਰ 'ਚ ਆਉਣਗੇ ਨਜ਼ਰ

Reported by: PTC Punjabi Desk | Edited by: Pushp Raj  |  July 22nd 2022 12:22 PM |  Updated: July 22nd 2022 12:22 PM

ਫਿਲਮ 'ਐਮਰਜੈਂਸੀ' ਤੋਂ ਸਾਹਮਣੇ ਆਇਆ ਅਨੁਪਮ ਖੇਰ ਦਾ ਫਰਸਟ ਲੁੱਕ, ਜਾਣੋ ਕਿਸ ਕਿਰਦਾਰ 'ਚ ਆਉਣਗੇ ਨਜ਼ਰ

Anupam Kher's First look from Film 'Emergency': 'ਦਿ ਕਸ਼ਮੀਰ ਫਾਈਲਸ' ਤੋਂ ਬਾਅਦ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਜਲਦ ਹੀ ਨਵੀਂ ਫਿਲਮ 'ਐਮਰਜੈਂਸੀ' ਵਿੱਚ ਨਜ਼ਰ ਆਉਣ ਵਾਲੇ ਹਨ। ਹੁਣ ਫਿਲਮ 'ਐਮਰਜੈਂਸੀ' ਤੋਂ ਅਨੁਪਮ ਖੇਰ ਦਾ ਪਹਿਲਾ ਲੁੱਕ ਸਾਹਮਣੇ ਆਇਆ ਹੈ। ਇਸ ਫਿਲਮ ਵਿੱਚ ਅਨੁਪਮ ਖੇਰ ਇੱਕ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ, ਆਓ ਜਾਣਦੇ ਹਾਂ।

Image Source: Instagram

ਦੱਸ ਦਈਏ ਕਿ ਫਿਲਮ 'ਐਮਰਜੈਂਸੀ' 'ਚ ਇੰਦਰਾ ਗਾਂਧੀ ਦਾ ਕਿਰਦਾਰ ਨਿਭਾ ਰਹੀ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹੁਣ ਫਿਲਮ ਤੋਂ ਅਨੁਪਮ ਖੇਰ ਦਾ ਫਰਸਟ ਲੁੱਕ ਸਾਹਮਣੇ ਆਇਆ ਹੈ।

ਕੰਗਨਾ ਨੇ ਅਨੁਪਮ ਖੇਰ ਦਾ ਪੋਸਟਰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ। ਅਨੁਪਮ ਫਿਲਮ 'ਚ ਜੈ ਪ੍ਰਕਾਸ਼ ਨਰਾਇਣ ਦਾ ਕਿਰਦਾਰ ਨਿਭਾਅ ਰਹੇ ਹਨ। ਪੋਸਟਰ ਨੂੰ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ, ''ਜਿੱਥੇ ਹਨੇਰਾ ਹੈ ਉੱਥੇ ਰੋਸ਼ਨੀ ਹੈ, ਜੇਕਰ ਇੰਦਰਾ ਹੈ ਤਾਂ ਜੈ ਪ੍ਰਕਾਸ਼ ਹੈ।

ਦੱਸ ਦਈਏ ਕਿ ਫਿਲਮ ਵਿੱਚ ਅਨੁਪਮ ਖੇਰ ਨੂੰ ਜੈ ਪ੍ਰਕਾਸ਼ ਨਰਾਇਣ ਵਜੋਂ ਪੇਸ਼ ਕੀਤਾ ਗਿਆ ਹੈ। ਕੰਗਨਾ ਦੀ ਪੋਸਟ 'ਤੇ ਅਨੁਪਮ ਖੇਰ ਨੇ ਵੀ ਕਮੈਂਟ ਕੀਤਾ ਹੈ। ਹੋਏ ਅਨੁਪਮ ਖੇਰ ਨੇ ਕੰਗਨਾ ਦਾ ਧੰਨਵਾਦ ਕਰਦੇ ਹੋਏ ਲਿਖਿਆ, 'ਮੈਨੂੰ ਅਜਿਹੇ ਸ਼ਾਨਦਾਰ ਜੈ ਪ੍ਰਕਾਸ਼ ਨਰਾਇਣ ਦੀ ਭੂਮਿਕਾ ਦੇਣ ਲਈ ਧੰਨਵਾਦ। ਜੈ ਹੋ।

Image Source: Instagram

ਦੂਜੇ ਪਾਸੇ, ਅਨੁਪਮ ਖੇਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟਰ ਸਾਂਝਾ ਕੀਤਾ ਅਤੇ ਲਿਖਿਆ, 'ਇੱਕ ਅਜਿਹੇ ਵਿਅਕਤੀ ਦਾ ਕਿਰਦਾਰ ਨਿਭਾਉਣ ਵਿੱਚ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਜੋ ਬਿਨਾਂ ਡਰ ਤੋਂ ਸਵਾਲ ਪੁੱਛਦਾ ਸੀ, ਜੈ ਪ੍ਰਕਾਸ਼ ਨਰਾਇਣ। ਕੰਗਨਾ ਰਣੌਤ ਸਟਾਰਰ ਅਤੇ ਨਿਰਦੇਸ਼ਿਤ ਫਿਲਮ ਐਮਰਜੈਂਸੀ ਵਿੱਚ।

Image Source: Instagram

ਹੋਰ ਪੜ੍ਹੋ: ਫਿਲਮ 'Liger' ਦੇ ਟ੍ਰੇਲਰ ਲਾਂਚ 'ਤੇ ਚੱਪਲਾਂ ਪਾ ਪਹੁੰਚੇ ਵਿਜੇ ਦੇਵਰਕੋਂਡਾ ਨਾਲ ਰਣਵੀਰ ਸਿੰਘ ਨੇ ਕੀਤੀ ਮਸਤੀ, ਵੇਖੋ ਵੀਡੀਓ

ਇਸ ਪੋਸਟਰ ਨੂੰ ਦੇਖ ਕੇ ਅਨੁਪਮ ਖੇਰ ਦੇ ਫੈਨਜ਼ ਕਾਫੀ ਖੁਸ਼ ਹਨ ਅਤੇ ਕਮੈਂਟ ਕਰਕੇ ਉਨ੍ਹਾ ਨੂੰ ਵਧਾਈਆਂ ਦੇ ਰਹੇ ਹਨ। ਫੈਨਜ਼ ਇਸ ਫਿਲਮ ਨੂੰ ਦੇਖਣ ਲਈ ਉਤਸ਼ਾਹਿਤ ਹਨ। ਉਹ ਕਹਿ ਰਹੇ ਹਨ ਕਿ ਜਦੋਂ 2 ਸ਼ਾਨਦਾਰ ਅਤੇ ਪ੍ਰਤਿਭਾਸ਼ਾਲੀ ਕਲਾਕਾਰ ਇੱਕਠੇ ਹੋਣਗੇ ਤਾਂ ਇਹ ਧਮਾਕੇਦਾਰ ਹੋਵੇਗਾ।

ਦੱਸਣਯੋਗ ਹੈ ਕਿ ਕੰਗਨਾ ਰਣੌਤ ਇਸ ਫਿਲਮ ਵਿੱਚ ਅਦਾਕਾਰੀ ਦੇ ਨਾਲ-ਨਾਲ ਇਸ ਨੂੰ ਡਾਇਰੈਕਟ ਵੀ ਕਰ ਰਹੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਕੰਗਨਾ ਦੀ ਇਹ ਫਿਲਮ ਬਾਕਸ ਆਫਿਸ 'ਤੇ ਧਮਾਲ ਮਚਾ ਸਕੇਗੀ ਜਾਂ ਨਹੀਂ।

 

View this post on Instagram

 

A post shared by Anupam Kher (@anupampkher)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network