ਦਿ ਕਸ਼ਮੀਰ ਫਾਈਲਸ ਦਾ ਕਿਰਦਾਰ ਟੀ-ਸ਼ਰਟਸ 'ਤੇ ਛੱਪਣ ਨੂੰ ਲੈ ਕੇ ਅਨੁਪਮ ਖੇਰ ਨੇ ਦਿੱਤਾ ਰਿਐਕਸ਼ਨ

Reported by: PTC Punjabi Desk | Edited by: Pushp Raj  |  March 29th 2022 12:45 PM |  Updated: March 29th 2022 12:47 PM

ਦਿ ਕਸ਼ਮੀਰ ਫਾਈਲਸ ਦਾ ਕਿਰਦਾਰ ਟੀ-ਸ਼ਰਟਸ 'ਤੇ ਛੱਪਣ ਨੂੰ ਲੈ ਕੇ ਅਨੁਪਮ ਖੇਰ ਨੇ ਦਿੱਤਾ ਰਿਐਕਸ਼ਨ

ਬਾਲੀਵੁੱਡ ਅਦਾਕਾਰ ਅਨੁਪਮ ਖੇਰ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਦਿ ਕਸ਼ਮੀਰ ਫਾਈਲਸ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਦਿ ਕਸ਼ਮੀਰ ਫਾਈਲਸ ਵਿੱਚ ਉਨ੍ਹਾਂ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਹੁਣ ਅਨੁਪਮ ਖੇਰ ਦੇ ਇਸ ਕਿਰਦਾਰ ਨੂੰ ਲੋਕ ਟੀ-ਸ਼ਰਟਸ 'ਤੇ ਛਪਵਾ ਰਹੇ ਹਨ। ਅਨੁਪਮ ਖੇਰ ਨੇ ਇਸ ਦਾ ਰਿਐਕਸ਼ਨ ਦਿੱਤਾ ਹੈ।

ਅਨੁਪਮ ਖੇਰ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਟਵੀਟ ਕਰਕੇ ਆਪਣੀ ਪ੍ਰਤੀਕੀਰਿਆ ਦਿੱਤੀ ਹੈ। ਅਨੁਪਮ ਖੇਰ ਨੇ ਆਪਣੇ ਟਵੀਟ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਉਨ੍ਹਾਂ ਦੀ ਤਸਵੀਰ ਛਪੀ ਹੋਈ ਹੈ।

ਅਨੁਪਮ ਖੇਰ ਨੇ ਆਪਣੇ ਟਵੀਟ ਵਿੱਚ ਲਿਖਿਆ, " ਇੱਕ ਦਿਨ ਮੇਰੀ ਕਿਸੇ ਫਿਲਮ ਦਾ ਕਿਰਦਾਰ ਟੀ-ਸ਼ਰਟ 'ਤੇ ਛਪ ਜਾਵੇਗਾ, ਇਹ ਸੰਭਵ ਤਾਂ ਸੀ। ਪਰ ਸੱਚਮੁਚ ਅਜਿਹਾ ਕਦੇ ਹੋਵੇਗਾ ਮੈਂ ਸੋਚਿਆ ਨਹੀਂ ਸੀ। ਮੈਂ ਸਿਰਫ ਕਹਿੰਦਾ ਸੀ……ਮੈਂ ਕੀ ਕਹਾਂ?ਕਮੈਂਟ ਵਿੱਚ ਲਿਖ ਕੇ ਦੱਸੋ! ਜੈ ਭੋਲੇਨਾਥ। ਜੈ ਪੁਸ਼ਕਰਨਾਥ। ?? #TheKashmiriFiles

ਅਨੁਪਮ ਖੇਰ ਦੇ ਇਸ ਟਵੀਟ 'ਤੇ ਲੱਖਾਂ ਲੋਕ ਕਮੈਂਟਸ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਅਨੁਪਮ ਖੇਰ ਦੇ ਫੈਨਜ਼ ਨੇ ਉਨ੍ਹਾਂ ਨੂੰ ਇਸ ਫ਼ਿਲਮ ਦੀ ਸਫਲਤਾ ਲਈ ਵਧਾਈ ਦਿੱਤੀ ਹੈ।

ਦੱਸ ਦਈਏ ਕਿ ਦਿ ਕਸ਼ਮੀਰ ਫਾਈਲਸ ਫ਼ਿਲਮ ਸਾਲ 1990 ਦੇ ਕਸ਼ਮੀਰੀ ਹਿੰਦੂਆਂ ਨਾਲ ਵਾਪਰੀ ਦਰਦਨਾਕ ਘਟਨਾ ਤੇ ਕਸ਼ਮੀਰ ਤੋਂ ਉਨ੍ਹਾਂ ਦੇ ਪਲਾਇਨ ਦੀ ਕਹਾਣੀ ਨੂੰ ਦਰਸਾਉਂਦੀ ਹੈ।

Image from twitter

ਹੋਰ ਪੜ੍ਹੋ : 'ਦਿ ਕਸ਼ਮੀਰ ਫਾਈਲਸ' ਨੇ ਬਣਾਇਆ ਨਵਾਂ ਰਿਕਾਰਡ, ਕਮਾਈ 'ਚ ਕੀਤਾ 300 ਕਰੋੜ ਦਾ ਅੰਕੜਾ ਪਾਰ

ਇਸ ਫ਼ਿਲਮ ਦਾ ਨਿਰਦੇਸ਼ਨ ਵਿਵੇਕ ਰੰਜਨ ਅਗਨੀਹੋਤਰੀ ਨੇ ਕੀਤਾ ਹੈ। ਇਸ ਫ਼ਿਲਮ ਵਿੱਚ ਅਨੁਮਪਮ ਖੇਰ ਤੋਂ ਇਲਾਵਾ ਮਿਥੁਨ ਚੱਕਰਵਰਤੀ ਤੇ ਹੋਰਨਾਂ ਕਈ ਅਦਾਕਾਰ ਵੀ ਸ਼ਾਮਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਫ਼ਿਲਮ ਦੀ ਤਾਰੀਫ ਕੀਤੀ ਸੀ।

ਤੁਹਾਨੂੰ ਦੱਸ ਦੇਈਏ ਕਿ 'ਦਿ ਕਸ਼ਮੀਰ ਫਾਈਲਜ਼' ਹਰ ਪਾਸੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਸਿੰਗਲ ਸਕਰੀਨ ਹੋਵੇ ਜਾਂ ਮਲਟੀਪਲੈਕਸ - ਵਿਵੇਕ ਅਗਨੀਹੋਤਰੀ ਦੇ ਨਿਰਦੇਸ਼ਨ ਵਿੱਚ ਬਣੀ ਇਹ ਫਿਲਮ ਦਰਸ਼ਕਾਂ ਨੂੰ ਸਿਨੇਮਾਘਰਾਂ ਤੱਕ ਖਿੱਚਣ ਵਿੱਚ ਸਫਲ ਰਹੀ ਹੈ। ਕਈ ਲੋਕ, ਜੋ ਹਿੰਦੀ ਫਿਲਮਾਂ ਦੇਖਣ ਤੋਂ ਗੁਰੇਜ਼ ਕਰਦੇ ਹਨ, 'ਦਿ ਕਸ਼ਮੀਰ ਫਾਈਲਜ਼' ਦੇਖਣ ਲਈ ਵੀ ਵੱਡੀ ਗਿਣਤੀ ਵਿੱਚ ਕਤਾਰਾਂ ਵਿੱਚ ਖੜ੍ਹੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network