ਅਨੂਪ ਜਲੋਟਾ ਨੇ ਜਸਲੀਨ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕੀਤੇ ਵੱਡੇ ਖੁਲਾਸੇ 

Reported by: PTC Punjabi Desk | Edited by: Shaminder  |  October 31st 2018 10:50 AM |  Updated: October 31st 2018 10:50 AM

ਅਨੂਪ ਜਲੋਟਾ ਨੇ ਜਸਲੀਨ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕੀਤੇ ਵੱਡੇ ਖੁਲਾਸੇ 

ਇੱਕ ਟੀਵੀ ਰਿਏਲਿਟੀ ਸ਼ੋਅ 'ਚ ਮੀਡੀਆ 'ਚ ਸੁਰਖੀਆਂ ਬਣੇ ਅਨੂਪ ਜਲੋਟਾ ਸ਼ੋਅ ਚੋਂ ਬਾਹਰ ਨਿਕਲ ਕੇ ਨਿੱਤ ਨਵੇਂ ਖੁਲਾਸੇ ਕਰ ਰਹੇ ਨੇ । ਉਨ੍ਹਾਂ ਨੇ ਜਸਲੀਨ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਨੇ । ਬੀਤੇ ਦਿਨ ਉਨ੍ਹਾਂ ਨੇ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਉਨ੍ਹਾਂ ਨੇ ਕਈ ਖੁਲਾਸੇ ਕੀਤੇ ਨੇ । ਉਨ੍ਹਾਂ ਨੇ ਜਸਲੀਨ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਆਈਆਂ ਖਬਰਾਂ ਨੂੰ ਝੂਠਾ ਕਰਾਰ ਦਿੱਤਾ ਅਤੇ ਜਸਲੀਨ ਦਾ ਕੰਨਿਆ ਦਾਨ ਤੱਕ ਕਰਨ ਦੀ ਗੱਲ ਆਖੀ ਸੀ ।ਇਸ ਦੇ ਨਾਲ ਹੀ ਇੱਕ ਹੋਰ ਇੰਟਰਵਿਊ ਦੌਰਾਨ ਉਨ੍ਹਾਂ ਨੇ ਕਿਹਾ ਕਿ "ਜਸਲੀਨ ਨੇ ਬਿਗ ਬੌਸ 'ਚ ਹਿੱਸਾ ਲੈਣ ਲਈ ਮੈਨੂੰ ਆਪਣਾ ਪ੍ਰੇਮੀ ਬਣਾਇਆ ਅਤੇ ਮੇਰੀ ਲੋਕਪ੍ਰਿਯਤਾ ਦਾ ਇਸਤੇਮਾਲ ਕੀਤਾ ।

ਹੋਰ ਵੇਖੋ : ਕਿਸ ਨੇ ਰੋਕੀ ਰੌਸ਼ਨ ਪ੍ਰਿੰਸ ਦੇ ਦਿਲ ਦੀ ਧੜਕਣ, ਦੇਖੋ ਵੀਡੀਓ

anup_jasleen anup_jasleen

ਉਨ੍ਹਾਂ ਨੇ ਕਿਹਾ ਕਿ ਜਦੋਂ ਇਸ ਸ਼ੋਅ ਦੇ ਸੀਜ਼ਨ ਬਾਰਾਂ ਦਾ ਆਗਾਜ਼ ਹੋਇਆ ਤਾਂ ਜਸਲੀਨ ਦਾ ਬਹੁਤ ਮਨ ਸੀ ਕਿ ਉਹ ਇਸ ਸੀਜ਼ਨ ਦਾ ਹਿੱਸਾ ਬਣੇ ,ਪਰ ਜਦੋਂ ਉਸ ਨੂੰ ਪਤਾ ਲੱਗਿਆ ਕਿ ਇਸ ਵਾਰ ਬੜੀਆਂ ਅਜੀਬੋ ਗਰੀਬ ਜੋੜੀਆਂ ਸ਼ੋਅ 'ਚ ਆਉਣੀਆਂ ਹਨ  ਤਾਂ ਉਸ ਨੇ ਮੈਨੂੰ ਆਪਣਾ ਜੋੜੀਦਾਰ ਬਣਾ ਕੇ ਸ਼ੋਅ 'ਚ ਜਾਣ ਦੀ ਜ਼ਿੱਦ ਕੀਤੀ । ਪਰ ਮੈਂ ਸ਼ੋਅ 'ਚ ਜਾਣ ਤੋਂ ਇਨਕਾਰ ਕਰ ਦਿੱਤਾ ।

ਹੋਰ ਵੇਖੋ : ਭਾਗਾਂ ਵਾਲੀ ਨੂੰ ਮਿਲਿਆ ਸਰਦਾਰ ,ਵੈਭਵ ਕੁੰਦਰਾ ਦੀ ਮੁਰਾਦ ਹੋਈ ਪੂਰੀ

anup-jalota-jasleen-matharu anup_jasleen

ਇਸ ਤੋਂ ਬਾਅਦ ਜਸਲੀਨ ਦੇ ਪਿਤਾ ਨੇ ਮੈਨੂੰ ਕਿਹਾ ਕਿ ਤੁਸੀਂ ਦੋਵੇਂ ਗੁਰੂ ਚੇਲੀ ਦੀ ਜੋੜੀ ਬਣ ਕੇ ਸ਼ੋਅ 'ਚ ਚਲੇ ਜਾਓ। ਇਸ ਤੋਂ ਬਾਅਦ ਹੀ ਮੈਂ ਇਸ ਸ਼ੋਅ 'ਚ ਜਾਣ ਦਾ ਫੈਸਲਾ ਕੀਤਾ ,ਪਰ ਮੈਨੂੰ ਨਹੀਂ ਪਤਾ ਕਿ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਜਸਲੀਨ ਨੇ ਮੈਨੂੰ ਆਪਣਾ ਪ੍ਰੇਮੀ ਦੱਸ ਦਿੱਤਾ"।ਅਨੂਪ ਜਲੋਟਾ ਅੱਗੇ ਕਹਿੰਦੇ ਨੇ ਕਿ "ਮੈਂ ਸ਼ੋਅ 'ਚ ਜਸਲੀਨ ਨਾਲ ਗੁਰੂ ਚੇਲੀ ਦੀ ਜੋੜੀ ਬਣ ਕੇ ਹੀ ਇਸ ਸ਼ੋਅ 'ਚ ਜਾਣ ਦਾ ਮਨ ਬਣਾਇਆ ਸੀ ।

ਹੋਰ ਵੇਖੋ :ਸ਼ਾਹਿਦ ਕਪੂਰ-ਮੀਰਾ ਦੇ ਬੇਟੇ ਜੈਨ ਦੀਆਂ ਤਸਵੀਰਾਂ ਵਾਇਰਲ , ਦੇਖੋ ਤਸਵੀਰਾਂ

jasleen_matharu__anup_jalota jasleen_matharu__anup_jalota

ਸ਼ੋਅ ਦਾ ਪਹਿਲਾ ਭਾਗ ਸ਼ੂਟ ਹੋਣ 'ਤੇ ਹੀ ਸਲਮਾਨ ਖਾਨ ਨੂੰ ਮੈਂ ਦੱਸਿਆ ਕਿ ਜਸਲੀਨ ਮੇਰੀ ਚੇਲੀ ਹੈ ਅਤੇ ਮੈਂ ਉਸ ਦਾ ਗੁਰੂ ਪਰ ਇਹ ਸੁਣਨ ਤੋਂ ਬਾਅਦ ਸਲਮਾਨ ਨੇ ਮੈਨੂੰ ਕਿਹਾ ਕਿ ਜਸਲੀਨ ਦਾ ਤਾਂ ਕੁਝ ਹੋਰ ਹੀ ਕਹਿਣਾ ਹੈ ।ਇਸ ਤੋਂ ਬਾਅਦ ਇਸ ਸ਼ੋਅ ਦੇ ਜਾਣ ਪਹਿਚਾਣ ਵਾਲੇ ਐਪੀਸੋਡ 'ਚ ਜਸਲੀਨ ਨੇ ਸਾਡੇ ਦੋਵਾਂ ਦੇ ਪ੍ਰੇਮ ਸਬੰਧਾਂ ਦੀ ਗੱਲ ਕਹਿ ਦਿੱਤੀ । ਜਦਕਿ ਅਜਿਹਾ ਕੁਝ ਵੀ ਨਹੀਂ ਸੀ । ਇਹ ਸੁਣ ਕੇ ਮੈਂ ਵੀ ਕਾਫੀ ਹੈਰਾਨ ਸੀ"।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network