ਕਿਉਂ ਬਣਿਆ ਇਹ ਪੁਲਿਸ ਵਾਲਾ ਅਨਮੋਲ ਕਵਾਤਰਾ ਦਾ ਮੁਰੀਦ,ਵੇਖੋ ਵੀਡੀਓ
ਅਨਮੋਲ ਕਵਾਤਰਾ ਨੂੰ ਜਿੱਥੇ ਵਧੀਆ ਗਾਇਕੀ ਲਈ ਜਾਣਿਆ ਜਾਂਦਾ ਹੈ । ਉੱਥੇ ਹੀ ਉਨ੍ਹਾਂ ਨੂੰ ਸਮਾਜ ਭਲਾਈ ਦੇ ਕੰਮਾਂ ਲਈ ਵੀ ਖ਼ਾਸ ਤੌਰ 'ਤੇ ਲੋਕਾਂ ਦਾ ਪਿਆਰ ਮਿਲਦਾ ਹੈ । ਉਨ੍ਹਾਂ ਦੀ ਗਾਇਕੀ ਦੇ ਵੀ ਵੱਡੀ ਗਿਣਤੀ 'ਚ ਲੋਕ ਮੁਰੀਦ ਹਨ । ਅਨਮੋਲ ਕਵਾਤਰਾ ਆਪਣੇ ਫੈਨਸ ਨਾਲ ਅਕਸਰ ਆਪਣੀਆਂ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਆਪਣੇ ਫੈਨ ਦੀ ਸਾਂਝੀ ਕੀਤੀ ਹੈ ।
ਹੋਰ ਵੇਖੋ :ਅਨਮੋਲ ਕਵਾਤਰਾ ਨੇ ਜਨਮ ਦਿਨ ‘ਤੇ ਸੱਦੇ ਖ਼ਾਸ ਮਹਿਮਾਨ,ਵੀਡੀਓ ਵਾਇਰਲ
https://www.instagram.com/p/Bxo7rj_F-Cn/
ਜਿਸ 'ਚ ਉਹ ਇੱਕ ਪੁਲਿਸ ਮੁਲਾਜ਼ਮ ਨਾਲ ਨਜ਼ਰ ਆ ਰਹੇ ਹਨ । ਅਨਮੋਲ ਕਵਾਤਰਾ ਦੇ ਇਸ ਵੀਡੀਓ 'ਚ ਪੁਲਿਸ ਮੁਲਾਜ਼ਮ ਅਨਮੋਲ ਕਵਾਤਰਾ ਦੇ ਕੰਮਾਂ ਦੀ ਸ਼ਲਾਘਾ ਕਰ ਰਿਹਾ ਹੈ ਅਤੇ ਇਸ ਦੇ ਨਾਲ ਹੀ ਆਪਣੇ ਆਪ ਨੂੰ ਉਨ੍ਹਾਂ ਦਾ ਫੈਨ ਦੱਸ ਰਿਹਾ ਹੈ ।
https://www.instagram.com/p/BxkNaTKlIck/
ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਅਨਮੋਲ ਦੇ ਪ੍ਰਸ਼ੰਸਕ ਉਨ੍ਹਾਂ ਦੇ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ ।