ਅਨਮੋਲ ਕਵਾਤਰਾ ਨੇ ਦੀਵਾਲੀ ਦੇ ਮੌਕੇ ‘ਤੇ ਜ਼ਰੂਰਤਮੰਦ ਮਰੀਜ਼ਾਂ ਨੂੰ ਵੰਡੇ ਕੰਬਲ, ਦੇਖੋ ਵੀਡੀਓ
ਅਨਮੋਲ ਕਵਾਤਰਾ ਜਿਨ੍ਹਾਂ ਨੇ ਆਪਣੇ ਚੰਗੇ ਕੰਮਾਂ ਕਰਕੇ ਸਮਾਜ ਵਿੱਚ ਖ਼ਾਸ ਪਹਿਚਾਣ ਬਣਾ ਲਈ ਹੈ। ਜੀ ਹਾਂ ਉਨ੍ਹਾਂ ਨੂੰ ਜ਼ਿਆਦਾਤਰ ਲੋਕ ਸਮਾਜ ਸੇਵੀ ਵਜੋਂ ਜਾਣਦੇ ਹਨ। ਉਹ ‘ਵੀ ਡੂ ਨਾਟ ਐਕਸੇਪਟ ਮਨੀ ਐਂਡ ਥਿੰਗਸ’ ਨਾਮ ਦੀ ਐਨ.ਜੀ.ਓ. ਚਲਾਉਂਦੇ ਹਨ। ਜਿਹੜੀ ਕਿ ਲੋਕਵੰਦ ਲੋਕਾਂ ਦੀ ਵੱਧ ਚੜ੍ਹ ਕੇ ਮਦਦ ਕਰਦੀ ਹੈ।
ਹੋਰ ਵੇਖੋ:ਸਿੱਧੂ ਮੂਸੇਵਾਲਾ ਦੀ ਫ਼ਿਲਮ ‘ਯੈੱਸ ਆਈ ਐੱਮ ਸਟੂਡੈਂਟ’ ਦੀ ਰੈਪਅੱਪ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ
ਅਨਮੋਲ ਕਵਾਤਰਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਜਿਸ ‘ਚ ਉਹ ਦੀਵਾਲੀ ਦੇ ਮੌਕੇ ‘ਤੇ ਆਪਣੀ ਐਨ.ਜੀ. ਓ ਨਾਲ ਮਿਲਕੇ ਜ਼ਰੂਰਤਮੰਦ ਮਰੀਜ਼ਾਂ ਨੂੰ ਕੰਬਲ ਵੰਡਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਸੂਬਿਆਂ ਤੋਂ ਉਨ੍ਹਾਂ ਦੇ ਨਾਲ ਜੁੜੇ ਲੋਕਾਂ ਵੱਲੋਂ ਵੀ ਦੀਵਾਲੀ ਦੇ ਮੌਕੇ ਉੱਤੇ ਲੋੜਵੰਦਾਂ ਲੋਕਾਂ ਨੂੰ ਭੋਜਨ ਪਦਾਰਥ ਦੀ ਸਮੱਗਰੀ ਦੇ ਕੇ ਲੋਕਾਂ ਦੇ ਚਿਹਰਿਆਂ ਉੱਤੇ ਮੁਸਕਾਨ ਵੰਡੀ ਹੈ।
ਅਨਮੋਲ ਕਵਾਤਰਾ ਜੋ ਕਿ ਬਹੁਤ ਜਲਦ ਗਿੱਪੀ ਗਰੇਵਾਲ ਦੀ ਫ਼ਿਲਮ ‘ਇੱਕ ਸੰਧੂ ਹੁੰਦਾ ਸੀ’ ‘ਚ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਆਪਣੇ ਗੀਤ ‘ਦਲੇਰੀਆਂ’ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ।