ਅਨਮੋਲ ਕਵਾਤਰਾ ਨੇ ਆਪਣੀ ਫ਼ਿਲਮ ਦੀ ਪਹਿਲੀ ਕਮਾਈ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਦਾਨ ਕੀਤੀ
ਸਮਾਜ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੇ ਅਨਮੋਲ ਕਵਾਤਰਾ ਤੇ ਉਹਨਾਂ ਦੀ ਟੀਮ ਹੁਣ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਵਿੱਚ ਜੁੱਟੀ ਹੋਈ ਹੈ । ਇਸ ਟੀਮ ਨੇ ਆਪਣੇ ਵੱਟਸਐਪ ਨੰਬਰ ਵੀ ਜਾਰੀ ਕੀਤੇ ਹਨ । ਇਹਨਾਂ ਨੰਬਰਾਂ ਤੇ ਕੋਈ ਵੀ ਬੰਦਾ ਸੰਪਰਕ ਕਰਕੇ ਕਿਸੇ ਵੀ ਤਰ੍ਹਾਂ ਦੀ ਮਦਦ ਲੈ ਸਕਦਾ ਹੈ । ਇਸ ਸਬੰਧ ਵਿੱਚ ਅਨਮੋਲ ਕਵਾਤਰਾ ਨੇ ਆਪਣੇ ਫੇਸਬੁੱਕ ਪੇਜ਼ ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਕਵਾਤਰਾ ਨੇ ਉਹਨਾਂ ਲੋਕਾਂ ਨਾਲ ਮਿਲਾਇਆ ਹੈ ਜਿਹੜੇ ਪੰਜਾਬ ਦੇ ਹੜ੍ਹ ਦੀ ਮਦਦ ਲਈ ਅੱਗੇ ਆ ਰਹੇ ਹਨ ।
ਕਵਾਤਰਾ ਇਸ ਵੀਡੀਓ ਵਿੱਚ ਹੋਰ ਲੋਕਾਂ ਨੂੰ ਵੀ ਅਪੀਲ ਕਰ ਰਹੇ ਹਨ ਕਿ ਦੁੱਖ ਦੀ ਇਸ ਘੜੀ ਵਿੱਚ ਹਰ ਇੱਕ ਨੂੰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ।ਇੱਥੇ ਹੀ ਬਸ ਨਹੀਂ ਅਨਮੋਲ ਕਵਾਤਰਾ ਆਪਣੀ ਪਹਿਲੀ ਫ਼ਿਲਮ ਦੀ ਕਮਾਈ ਵੀ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਦਾਨ ਕਰ ਦਿੰਦੇ ਹਨ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਅਨਮੋਲ ਕਵਾਤਰਾ ਛੇਤੀ ਇੱਕ ਫ਼ਿਲਮ ਵਿੱਚ ਨਜ਼ਰ ਆਉਣ ਵਾਲੇ ਹਨ ।
https://www.instagram.com/p/B1aKpbzgvWn/
ਇਸ ਫ਼ਿਲਮ ਵਿੱਚ ਅਨਮੋਲ ਕਵਾਤਰਾ ਦੇ ਨਾਲ ਗਿੱਪੀ ਗਰੇਵਾਲ ਤੇ ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਲੀਡ ਰੋਲ ਵਿੱਚ ਨਜ਼ਰ ਆਉਣਗੇ । ਇਸ ਫ਼ਿਲਮ ਨੂੰ ਰਾਕੇਸ਼ ਮਹਿਤਾ ਡਾਇਰੈਕਟ ਕਰ ਰਹੇ ਹਨ ਜਦੋਂ ਕਿ ਬੱਲੀ ਸਿੰਘ ਕੱਕੜ ਇਸ ਨੂੰ ਪ੍ਰੋਡਿਊਸ ਕਰ ਰਹੇ ਹਨ । ਫ਼ਿਲਮ ਦੇ ਟਾਈਟਲ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਨੂੰ 'ਇੱਕ ਸੀ ਸੰਧੂ' ਦੇ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ ।