ਕੋਰੋਨਾ ਕਾਰਨ ਰੱਦ ਹੋਈ ਅੰਕਿਤਾ ਲੋਖੰਡੇ ਤੇ ਵਿੱਕੀ ਜੈਨ ਦੀ ਰਿਸੈਪਸ਼ਨ ਪਾਰਟੀ

Reported by: PTC Punjabi Desk | Edited by: Pushp Raj  |  December 17th 2021 06:23 PM |  Updated: December 17th 2021 06:23 PM

ਕੋਰੋਨਾ ਕਾਰਨ ਰੱਦ ਹੋਈ ਅੰਕਿਤਾ ਲੋਖੰਡੇ ਤੇ ਵਿੱਕੀ ਜੈਨ ਦੀ ਰਿਸੈਪਸ਼ਨ ਪਾਰਟੀ

ਟੀਵੀ ਦੀ ਮਸ਼ਹੂਰ ਅਦਾਕਾਰਾ ਅੰਕਿਤਾ ਲੋਖੰਡੇ ਨੇ ਹਾਲ ਹੀ ਵਿੱਚ ਆਪਣੇ ਬੁਆਏਫ੍ਰੈਂਡ ਵਿੱਕੀ ਕੌਸ਼ਲ ਨਾਲ ਵਿਆਹ ਕਰਵਾ ਲਿਆ ਹੈ। ਇਹ ਜੋੜੀ ਵਿਆਹ ਤੋਂ ਬਾਅਦ ਇੱਕ ਗ੍ਰੈਂਡ ਰਿਸੈਪਸ਼ਨ ਦੇਣ ਵਾਲੀ ਸੀ, ਪਰ ਕੋਰੋਨਾ ਪ੍ਰੋਟੋਕਾਲਸ ਦੇ ਚਲਦੇ ਇਹ ਰਿਸੈਪਸ਼ਨ ਪਾਰਟੀ ਰੱਦ ਕਰ ਦਿੱਤੀ ਗਈ ਹੈ।

ਦੱਸ ਦਈਏ ਕਿ 14 ਦਸੰਬਰ ਨੂੰ ਅੰਕਿਤਾ ਲੋਖੰਡੇ ਤੇ ਵਿੱਕੀ ਜੈਨ ਵਿਆਹ ਬੰਧਨ ਵਿੱਚ ਬੱਝ ਚੁੱਕੇ ਹਨ। ਦੋਹਾਂ ਦਾ ਵਿਆਹ ਕਾਫੀ ਗ੍ਰੈਂਡ ਤਰੀਕੇ ਨਾਲ ਹੋਇਆ।

vicky jain and ankita Image Source: Instagram

ਅੰਕਿਤਾ ਦੇ ਪਤੀ ਵਿੱਕੀ ਜੈਨ ਮੂਲ ਤੌਰ 'ਤੇ ਰਾਏਪੁਰ ਦੇ ਰਹਿਣ ਵਾਲੇ ਹਨ। ਇਸ ਦੇ ਚਲਦੇ ਵਿੱਕੀ ਕੌਸ਼ਲ ਵੱਲੋਂ ਰਾਏਪੁਰ ਵਿੱਚ ਗ੍ਰੈਂਡ ਰਿਸੈਪਸ਼ਨ ਪਾਰਟੀ ਰੱਖੀ ਗਈ ਸੀ, ਫਿਲਹਾਲ ਇਸ ਪਾਰਟੀ ਨੂੰ ਹੁਣ ਕੋਰੋਨਾ ਪ੍ਰੋਟੋਕਾਲਸ ਦੇ ਮੱਦੇਨਜ਼ਰ ਟਾਲ ਦਿੱਤਾ ਗਿਆ ਹੈ। ਕੁਝ ਮੀਡੀਆ ਰਿਪੋਰਟਸ ਦੇ ਮੁਤਾਬਕ ਹਾਲਾਤ ਠੀਕ ਹੋਣ ਮਗਰੋਂ ਇਹ ਪਾਰਟੀ ਮੁੜ ਰੱਖੀ ਜਾਵੇਗੀ।

ankita and vicky after marriage Image Source- Google

ਹੋਰ ਪੜ੍ਹੋ :  ਜਾਣੋ ਕਿਉਂ ਵਿੱਕੀ ਕੌਸ਼ਲ ਨੇ ਕੀਤੀ ਪਤਨੀ ਕੈਟਰੀਨਾ ਕੈਫ ਦੀ ਤਰੀਫ਼

ਅੰਕਿਤਾ ਤੇ ਵਿੱਕੀ ਦੇ ਵਿਆਹ ਵਿੱਚ ਪਰਿਵਾਰਕ ਮੈਂਬਰ ਅਤੇ ਫ਼ਿਲਮੀ ਜਗਤ ਦੇ ਕਈ ਸਿਤਾਰੇ ਸ਼ਾਮਿਲ ਹੋਏ। ਵਿਆਹ ਤੋਂ ਕੁੱਝ ਸਮੇਂ ਬਾਅਦ ਛੱਤੀਸਗੜ੍ਹ ਦੇ ਰਾਏਪੁਰ ਵਿੱਚ ਰਿਸੈਪਸ਼ਨ ਪਾਰਟੀ ਰੱਖੀ ਗਈ ਸੀ, ਪਰ ਮੁੜ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਨੂੰ ਵੇਖਦੇ ਹੋਏ ਅੰਕਿਤਾ ਤੇ ਵਿੱਕੀ ਸੁਰੱਖਿਆ ਦੇ ਮੱਦੇਨਜ਼ਰ ਇਹ ਪਾਰਟੀ ਰੱਦ ਕਰ ਦਿੱਤੀ ਗਈ ਹੈ। ਫਿਲਹਾਲ ਇਸ ਬਾਰੇ ਅੰਕਿਤਾ ਤੇ ਉਨ੍ਹਾਂ ਦੇ ਪਤੀ ਵੱਲੋਂ ਇਸ ਮੁੱਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਹੀਂ ਆਇਆ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network