ਅੰਕਿਤਾ ਲੋਖਡੇ ਤੇ ਵਿੱਕੀ ਜੈਨ ਦੀ ਸਗਾਈ 'ਚ ਸੁਣਾਈ ਦਿੱਤਾ ਸੁਸ਼ਾਤ ਸਿੰਘ ਰਾਜਪੂਤ ਦੀ ਫਿਲਮ ਦਾ ਗੀਤ, ਟ੍ਰੈਂਡ ਹੋ ਰਹੀ ਵੀਡੀਓ
ਮਸ਼ਹੂਰ ਟੀਵੀ ਅਦਾਕਾਰ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਜਲਦ ਹੀ ਵਿਆਹ ਕਰਵਾਉਣ ਵਾਲੇ ਹਨ। ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਨੇ ਮੁੰਬਈ ਦੇ ਇੱਕ ਹੋਟਲ ਵਿੱਚ ਸਗਾਈ ਕਰ ਲਈ ਹੈ, ਇਸ ਦੌਰਾਨ ਬੈਕਗ੍ਰਾਊਂਡ ਵਿੱਚ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਇੱਕ ਫ਼ਿਲਮ ਦਾ ਗੀਤ ਵੱਜ ਰਿਹਾ ਸੀ, ਦੋਹਾਂ ਦੀ ਸਗਾਈ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬੇਹੱਦ ਵਾਇਰਲ ਹੋ ਰਹੀ ਹੈ।
Image Source: Instagram
ਅੱਜ ਕੱਲ ਵਿਆਹ ਦਾ ਸੀਜਨ ਚੱਲ ਰਿਹਾ ਹੈ ਤੇ ਇਸ ਦੌਰਾਨ ਬੀ ਟਾਊਨ ਦੀਆਂ ਵੱਖ-ਵੱਖ ਜੋੜੀਆਂ ਦੇ ਵਿਆਹ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੇ ਵਿਆਹ ਤੋਂ ਬਾਅਦ ਹੁਣ ਬੀ-ਟਾਊਨ ਦੀ ਇੱਕ ਹੋਰ ਜੋੜੀ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਦੇ ਵਿਆਹ ਬੇਹੱਦ ਚਰਚਾ ਵਿੱਚ ਹੈ। 14 ਦਸੰਬਰ ਨੂੰ ਇਹ ਜੋੜੀ ਸੱਤ ਫੇਰੇ ਲੈ ਕੇ ਵਿਆਹ ਬੰਧਨ 'ਚ ਬੱਝ ਜਾਵੇਗੀ।
Image Source: Instagram
ਅੰਕਿਤਾ ਤੇ ਵਿੱਕੀ ਜੈਨ ਨੇ ਬੀਤੇ ਦਿਨ ਮੁੰਬਈ ਦੇ ਇੱਕ ਹੋਟਲ ਵਿੱਚ ਸਗਾਈ ਕੀਤੀ। ਇਸ ਵਿੱਚ ਬਾਲੀਵੁੱਡ ਤੇ ਟੀਵੀ ਜਗਤ ਦੇ ਕਲਾਕਾਰਾਂ ਨੇ ਹਿੱਸਾ ਲਿਆ। ਸਗਾਈ ਦੇ ਦੌਰਾਨ ਅੰਕਿਤਾ ਲੋਖੰਡੇ ਇੱਕ ਨੀਲੇ ਰੰਗ ਦੇ ਖੁਬਸੁਰਤ ਗਾਊਨ ਵਿੱਚ ਸਜੀ ਹੋਈ ਵਿਖਾਈ ਦੇ ਰਹੀ ਸੀ।
View this post on Instagram
ਅੰਕਿਤਾ ਦੀ ਸਗਾਈ ਸਮਾਗਮ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸਗਾਈ ਦੇ ਦੌਰਾਨ ਦੋਵੇਂ ਬੇਹੱਦ ਰੋਮੈਂਟਿਕ ਪੋਜ਼ ਦਿੰਦੇ ਹੋਏ ਨਜ਼ਰ ਆਏ। ਇਸ ਦੌਰਾਨ ਸਟੇਜ਼ ਦੇ ਬੈਕਗ੍ਰਾਊਂਡ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦੀ ਇੱਕ ਫ਼ਿਲਮ ਦਾ ਰੋਮਾਂਟਿਕ ਗੀਤ ਵੱਜ ਰਿਹਾ ਹੈ। ਇਹ ਗੀਤ ਸੁਸ਼ਾਂਤ ਦ ਫ਼ਿਲਮ ਰਾਬਤਾ ਦਾ ਟਾਈਟਲ ਟਰੈਕ ਹੈ।
Image Source: google
ਦੱਸ ਦਈਏ ਕਿ ਅੰਕਿਤਾ ਲੋਖੰਡੇ ਇੱਕ ਸਮੇਂ ਵਿੱਚ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਗਰਲਫ੍ਰੈਂਡ ਰਹਿ ਚੁੱਕੀ ਹੈ। ਸੁਸ਼ਾਂਤ ਦੇ ਨਾਲ ਉਨ੍ਹਾਂ ਟੀਵੀ ਸੀਰੀਅਲ, ਪਵਿਤਰ ਰਿਸ਼ਤਾਂ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਦੋਹਾਂ ਨੂੰ ਟੀਵੀ ਕਪਲ ਦੇ ਤੌਰ 'ਤੇ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ।