ਕਿਰਾਏ ਦੇ ਕਮਰੇ 'ਚ ਰਹਿੰਦੀ ਹੈ ਇਹ ਹਿੱਟ ਗਾਇਕਾ 

Reported by: PTC Punjabi Desk | Edited by: Rupinder Kaler  |  October 24th 2018 09:17 AM |  Updated: October 24th 2018 09:20 AM

ਕਿਰਾਏ ਦੇ ਕਮਰੇ 'ਚ ਰਹਿੰਦੀ ਹੈ ਇਹ ਹਿੱਟ ਗਾਇਕਾ 

ਪੰਜਾਬੀ ਸੰਗੀਤ ਜਗਤ ਵਿੱਚ ਸਮੇਂ ਸਮੇਂ ਤੇ ਕਈ ਬਦਲਾਅ ਆਉਂਦੇ ਰਹੇ ਹਨ ਇਹਨਾਂ ਬਦਲਾਵਾਂ ਵਿੱਚੋਂ ਇੱਕ ਬਦਲਾਅ ਗਾਇਕ ਰਾਜ ਬਰਾੜ ਆਪਣੇ 'ਦੇਸੀ ਪੋਪ' ਨਾਲ ਲੈ ਕੇ ਆਏ ਸਨ। ਜਿਹੜੇ ਗਾਣੇ ਪਿੰਡਾਂ ਦੀਆਂ ਮੋਟਰਾਂ ਜਾਂ ਫਿਰ ਟਰੱਕਾਂ ਵਿੱਚ ਵੱਜਦੇ ਸਨ ਉਹੀ ਗਾਣੇ ਲੋਕਾਂ ਦੀਆਂ ਕਾਰਾਂ ਅਤੇ ਡੀਜੇ 'ਤੇ ਵੱਜਣ ਲੱਗੇ ਸਨ । ਰਾਜ ਬਰਾੜ ਦੇ ਇਸ 'ਦੇਸੀ ਪੋਪ' ਵਿੱਚ ਇੱਕ ਅਵਾਜ਼ ਸੀ ਅਨੀਤਾ ਸਮਾਣਾ ਦੀ, ਜਿਸ ਨੇ ਲੋਕਾਂ ਦੇ ਦਿਲਾਂ 'ਤੇ ਕਈ ਸਾਲ ਰਾਜ ਕੀਤਾ ਹੈ । ਪਰ ਅੱਜ ਇਸ ਅਵਾਜ਼ ਨੂੰ ਲੋਕਾਂ ਨੇ ਭੁਲਾ ਦਿੱਤਾ ਹੈ ਤੇ ਅਨੀਤਾ ਸਮਾਣਾ ਸਮੇਂ ਦੀ ਗਰਦ ਵਿੱਚ ਕਿੱਤੇ ਗਵਾਚ ਗਈ ਹੈ ।

ਹੋਰ ਵੇਖੋ : ਇਰਫਾਨ ਖਾਨ ਨੂੰ ਲੈ ਕੇ ਆਈ ਚੰਗੀ ਖਬਰ, ਛੇਤੀ ਕਰਨ ਵਾਲੇ ਹਨ ਵਾਪਸੀ

ਸਮੇਂ ਦੇ ਨਾਲ ਅਨੀਤਾ ਸਮਾਣਾ ਦੇ ਹਲਾਤ ਵੀ ਬਦਲ ਗਏ ਹਨ ।ਅੱਜ ਅਨੀਤਾ ਸਮਾਣਾ ਬਦਹਾਲੀ ਦੀ ਜ਼ਿੰਦਗੀ ਢੋਅ ਰਹੀ ਹੈ ।ਪਟਿਆਲਾ ਜ਼ਿਲ੍ਹੇ ਦੇ ਸਮਾਣਾ ਦੀ ਰਹਿਣ ਵਾਲੀ ਅਨੀਤਾ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਹੈ ।ਇੱਕ ਸਮਾਂ ਸੀ ਜਦੋਂ ਉਸ ਦੀ ਅਵਾਜ਼ ਹਰ ਗਲੀ ਮੁਹੱਲੇ ਵਿੱਚ ਗੁੰਜਦੀ ਸੀ ਉਸਦਾ ਗਾਇਆ ਗਾਣਾ 'ਜੇ ਮੁੰਡਿਆ ਤੂੰ ਮੇਰੀ ਤੋਰ ਵੇਖਣੀ ਗੜਵਾ ਲੈ ਦੇ ਚਾਂਦੀ ਦਾ' ਕਾਫੀ ਮਕਬੂਲ ਹੋਇਆ ਸੀ ਉਸ ਸਮੇਂ ਇਹ ਗਾਣਾ ਹਰ ਟੇਪ 'ਤੇ ਵੱਜਦਾ ਸੀ । ਇਸ ਤੋਂ ਇਲਾਵਾਂ ਅਨੀਤਾ ਸਮਾਣਾ ਦੀ 1990 ਵਿੱਚ 'ਝਾਂਜਰ ਬਣ ਮਿੱਤਰਾ ਮੈਂ ਅੱਡੀਆਂ ਕੂਚ ਕੇ ਪਾਵਾਂ' ਬੈਨਰ ਹੇਠ ਇੱਕ ਟੇਪ ਆਈ ਜਿਹੜੀ ਕਿ ਕਾਫੀ ਹਿੱਟ ਰਹੀ । ਇਸ ਟੇਪ ਦਾ ਲੱਗਭਗ ਹਰ ਗੀਤ ਕਾਫੀ ਹਿੱਟ ਰਿਹਾ ।

ਰਾਜ ਬਰਾੜ ਨਾਲ ਅਨੀਤਾ ਦਾ ਇੱਕ ਹੋਰ ਗੀਤ 'ਮਿੱਤਰਾਂ ਨੇ ਪੇਪਰ ਭਰਨੇ ਨੀ ਹੁਣ ਲੋਕ ਸਭਾ' ਤੋਂ ਵੀ ਕਾਫੀ ਮਸ਼ਹੂਰ ਹੋਇਆ । ਪਰ ਅੱਜ ਇਸ ਮਸ਼ਹੂਰ ਗਾਇਕਾਂ ਦੀ ਜ਼ਿੰਦਗੀ ਬਿਲਕੁੱਲ ਬਦਲ ਗਈ ਹੈ । ਇਸ ਗਾਇਕਾ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਿਲ ਨਾਲ ਚੱਲ ਰਿਹਾ ਹੈ । ਅਨੀਤਾ ਸਮਾਣਾ ਮਜ਼ਦੂਰੀ ਕਰਕੇ ਆਪਣਾ ਪੇਟ ਪਾਲ ਰਹੀ ਹੈ ।ਪਰ ਅੱਜ ਵੀ ਅਨੀਤਾ ਦੇ ਪ੍ਰਸ਼ੰਸਕ ਉਸ ਨੂੰ ਮਿਲਣ ਲਈ ਆਉਂਦੇ ਹਨ । ਅਨੀਤਾ ਉਹਨਾਂ ਦਾ ਸਵਾਗਤ ਉਸ ਤਰ੍ਹਾਂ ਕਰਦੀ ਹੈ ਜਿਸ ਤਰ੍ਹਾਂ ਕੋਈ ਕਲਾਕਾਰ ਸਟੇਜ਼ 'ਤੇ ਆਪਣੇ ਸਰੋਤਿਆਂ ਦਾ ਸਵਾਗਤ ਕਰਦਾ ਹੈ ।ਪਰ ਅਨੀਤਾ ਇਹਨਾਂ ਹਲਾਤਾਂ ਵਿੱਚ ਵੀ ਖੁਸ਼ ਹੈ ਕਿਉਂਕਿ ਉਸ ਦੀਆਂ ਟੇਪਾਂ ਅੱਜ ਵੀ ਉਸ ਕੋਲ ਨੇ ਜਿਹੜੀਆਂ ਇੱਕ ਜ਼ਮਾਨੇ ਵਿੱਚ ਹਿੱਟ ਰਹੀਆਂ ਸਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network