ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਨੇ ਵਿਆਹ ਦੀ ਵਰ੍ਹੇਗੰਢ ਮੌਕੇ ‘ਤੇ ਸੱਚਖੰਡ ਦਰਬਾਰ ਸਾਹਿਬ ‘ਚ ਟੇਕਿਆ ਮੱਥਾ, ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਤੋਂ ਮੰਗੀਆਂ ਅਸੀਸਾਂ

Reported by: PTC Punjabi Desk | Edited by: Lajwinder kaur  |  November 29th 2021 04:42 PM |  Updated: November 29th 2021 04:47 PM

ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਨੇ ਵਿਆਹ ਦੀ ਵਰ੍ਹੇਗੰਢ ਮੌਕੇ ‘ਤੇ ਸੱਚਖੰਡ ਦਰਬਾਰ ਸਾਹਿਬ ‘ਚ ਟੇਕਿਆ ਮੱਥਾ, ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਤੋਂ ਮੰਗੀਆਂ ਅਸੀਸਾਂ

ਪੰਜਾਬੀ ਫ਼ਿਲਮ ਜਗਤ ਦਾ ਕਿਊਟ ਕਪਲ ਹੈ ਅਨੀਤਾ ਦੇਵਗਨ Anita Devgan ਅਤੇ ਹਰਦੀਪ ਗਿੱਲ Hardeep Gill। ਅਨੀਤਾ ਦੇਵਗਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਚ ਉਨ੍ਹਾਂ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ ਹੈ, ਜਿਸ ਕਰਕੇ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਜਾ ਰਹੇ ਨੇ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਸੀਸਾਂ ਦੇਣ ਦੀ ਗੱਲ ਵੀ ਆਖੀ।

inside image of anita devgan and hardeep gill

ਹੋਰ ਪੜ੍ਹੋ : ਰਾਜ ਬੱਬਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਪ੍ਰਤੀਕ ਬੱਬਰ ਨੂੰ ਬਰਥਡੇਅ ਕੀਤਾ ਵਿਸ਼, ਪਰ ਇੱਕ ਸਮੇਂ ਸੀ ਜਦੋਂ ਪ੍ਰਤੀਕ ਆਪਣੇ ਪਿਤਾ ਨਾਲ ਕਰਦੇ ਸਨ ਨਫਰਤ, ਜਾਣੋ ਕੀ ਸੀ ਵਜ੍ਹਾ

ਵੀਡੀਓ ‘ਚ ਅਨੀਤਾ ਦੇ ਨਾਲ ਉਨ੍ਹਾਂ ਦੇ ਹਮਸਫਰ ਹਰਦੀਪ ਗਿੱਲ ਵੀ ਨਜ਼ਰ ਆ ਰਹੇ ਨੇ। ਦੋਵੇਂ ਰਿਕਸ਼ੇ ਦੀ ਸਵਾਰੀ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਜੋੜੀ ਨੂੰ ਵਿਆਹ ਦੀ ਵਰ੍ਹੇਗੰਢ ਦੀ ਮੁਬਾਰਕਾਂ ਦੇ ਰਹੇ ਹਨ। ਦੱਸ ਦਈਏ ਦੋਵਾਂ ਦਾ ਵਿਆਹ 2000 ‘ਚ ਹੋਇਆ ਸੀ। ਦੋਵਾਂ ਦਾ ਇੱਕ ਬੇਟਾ ਵੀ ਹੈ।

ਹੋਰ ਪੜ੍ਹੋ : ਕੰਪਿਊਟਰ ਸਾਇੰਸ ਗਰੈਜੂਏਟ ਵਾਲੀ ਇਹ ਔਰਤ ਮਜ਼ਬੂਰ ਹੈ ਮੰਗ ਕੇ ਰੋਟੀ ਖਾਣ ਲਈ, ਇਸ ਔਰਤ ਦੀ ਫਰਾਟੇਦਾਰ ਅੰਗਰੇਜ਼ੀ ਹਰ ਇੱਕ ਨੂੰ ਕਰ ਰਹੀ ਹੈ ਹੈਰਾਨ, ਦੇਖੋ ਵੀਡੀਓ

anita devgan

ਪੰਜਾਬੀ ਇੰਡਸਟਰੀ ਵਿਚ ਨਾਮ ਕਮਾਉਣ ਵਾਲੀ ਅਨੀਤਾ ਦੇਵਗਨ ਅੱਜ ਬੁਲੰਦੀਆਂ ‘ਤੇ ਹੈ । ਦੂਰਦਰਸ਼ਨ ‘ਤੇ ਸੀਰੀਅਲ ਤੋਂ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਨੀਤਾ ਦੇਵਗਨ ਹੁਣ ਹਰ ਤੀਜੀ ਫ਼ਿਲਮ ‘ਚ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਫ਼ਿਲਮੀ ਅਦਾਕਾਰੀ ਦੀ ਸ਼ੁਰੂਆਤ ਹਸ਼ਰ ਫ਼ਿਲਮ ਤੋਂ ਕੀਤੀ ਸੀ। ਜਿਸ ‘ਚ ਉਹ ਬੱਬੂ ਮਾਨ ਦੀ ਚਾਚੀ ਦੇ ਕਿਰਦਾਰ ਚ ਨਜ਼ਰ ਆਈ ਸੀ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ ਹਰਦੀਪ ਗਿੱਲ ਵੀ ਨਜ਼ਰ ਆਏ ਸਨ। ਉਨ੍ਹਾਂ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਦੀ ਬੇਬੇ ਵੀ ਕਿਹਾ ਜਾਂਦਾ ਹੈ। ਹਾਲ ਹੀ ‘ਚ ਅਦਾਕਾਰਾ ਅਨੀਤਾ ਦੇਵਗਨ ਅਤੇ ਐਕਟਰ ਹਰਦੀਪ ਗਿੱਲ ਫ਼ਿਲਮ ‘ਪੁਆੜਾ’ ‘ਚ ਨਜ਼ਰ ਆਏ ਸੀ। ਦੱਸ ਦਈਏ ਉਨ੍ਹਾਂ ਨੂੰ ਸਾਲ 2020 ‘ਚ ਬੈਸਟ ਸਪੋਰਟਿੰਗ ਐਕਟਰੈੱਸ’ ਕੈਟਾਗਿਰੀ ‘ਚ ‘ਅਨੀਤਾ ਦੇਵਗਨ’ ਨੂੰ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦਿੱਤਾ ਗਿਆ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network