ਅਨਿਲ ਕਪੂਰ ਦੀ ਧੀ ਰੀਆ ਕਪੂਰ ਨਹੀਂ ਮਨਾਏਗੀ ਕਰਵਾ ਚੌਥ, ਸੋਸ਼ਲ ਮੀਡੀਆ ‘ਤੇ ਲੋਕ ਕਰ ਰਹੇ ਇਸ ਤਰ੍ਹਾਂ ਦੇ ਕਮੈਂਟਸ
ਅਨਿਲ ਕਪੂਰ ਦੀ ਧੀ ਰੀਆ ਕਪੂਰ (Rhea Kapoor ) ਜਿਸ ਦਾ ਹਾਲ ਹੀ ‘ਚ ਵਿਆਹ ਹੋਇਆ ਹੈ । ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਸ ਨੇ ਬੀਤੇ ਦਿਨੀਂ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇਸ ਗੱਲ ਦਾ ਜ਼ਿਕਰ ਕੀਤਾ ਸੀ । ਇਸ ਸਟੋਰੀ ‘ਚ ਉਸ ਨੇ ਲਿਖਿਆ ਸੀ ਕਿ ਕੋਈ ਵੀ ਬ੍ਰੈਂਡਸ ਵਾਲੇ ਕਰਵਾ ਚੌਥ ‘ਚ ਸਹਿਯੋਗ ਦੇ ਲਈ ਉਨ੍ਹਾਂ ਦੇ ਨਾਲ ਸੰਪਰਕ ਨਾ ਕਰਨ । ਰੀਆ ਕਪੂਰ ਨੇ ਇੰਸਟਾਗ੍ਰਾਮ ‘ਤੇ ਇੱਕ ਲੰਮਾ ਨੋਟ ਸਾਂਝਾ ਕਰਦੇ ਹੋਏ ਕਿਹਾ ਕਿ ਤਿਉਹਾਰ ਦੀ ਭਾਵਨਾ ਅਜਿਹੀ ਨਹੀਂ ਹੈ, ਜਿਸ ਨਾਲ ਉਹ ਅਤੇ ਉਸ ਦਾ ਪਤੀ ਕਰਣ ਬੁਲਾਨੀ ਸਹਿਮਤ ਹੋਵੇ ।
Image From Inatagram
ਹੋਰ ਪੜ੍ਹੋ : ‘ਰਾਮਾਇਣ’ ‘ਚ ਅਹਿਮ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਚੰਦਰਕਾਂਤ ਪਾਂਡਿਆ ਦਾ ਹੋਇਆ ਦੇਹਾਂਤ
ਰੀਆ ਨੇ ਇਸ ਨੋਟ ‘ਚ ਲਿਖਿਆ ਕਿ ‘ਨਮਸਤੇ ਐਤਵਾਰ ਮੁਬਾਰਕ ਹੋਵੇ ।ਕਰਵਾ ਚੌਥ ਜਾਂ ਉਸ ਲਈ ਸਹਿਯੋਗ ਕਰਨ ਦੇ ਲਈ ਕਿਰਪਾ ਕਰਕੇ ਮੇਰੇ ਨਾਲ ਸੰਪਰਕ ਨਾ ਕਰੋ ।ਇਹ ਅਜਿਹਾ ਕੁਝ ਨਹੀਂ ਹੈ ਕਿ ਮੈਂ ਅਤੇ ਕਰਣ ਇਸ ‘ਤੇ ਵਿਸ਼ਵਾਸ ਕਰੀਏ ।
ਹਾਂ ਅਸੀਂ ਉਨ੍ਹਾਂ ਜੋੜਿਆਂ ਦਾ ਸਨਮਾਨ ਕਰਦੇ ਹਾਂ, ਜੋ ਇਹ ਵਰਤ ਕਰਦੇ ਹਨ । ਇਹ ਸਿਰਫ ਮੇਰੇ ਲਈ ਨਹੀਂ ਹੈ। ਇਸ ਲਈ ਆਖਰੀ ਚੀਜ਼ ਜੋ ਮੈਂ ਕਰਨਾ ਚਾਹੁੰਦੀ ਹਾਂ ਉਹ ਹੈ ਕਿਸੇ ਅਜਿਹੀ ਚੀਜ਼ ਨੂੰ ਵਧਾਵਾ ਦੇਣਾ, ਜਿਸ ‘ਤੇ ਮੈਨੂੰ ਵਿਸ਼ਵਾਸ ਨਹੀਂ ਅਤੇ ਅਸਲ ‘ਚ ਮੈਂ ਉਸ ਭਾਵਨਾ ਦੇ ਨਾਲ ਸਹਿਮਤ ਨਹੀਂ ਹਾਂ ਜੋ ਇਸ ਨਾਲ ਆਉਂਦੀ ਹੈ’। ਇਸ ਨੋਟ ਤੋਂ ਬਾਅਦ ਕਈ ਲੋਕਾਂ ਨੇ ਰੀਆ ਨੂੰ ਟਰੋਲ ਕਰਨ ਦੀ ਕੋਸ਼ਿਸ਼ ਵੀ ਕੀਤੀ।
View this post on Instagram